ਆਈ ਤਾਜਾ ਵੱਡੀ ਖਬਰ
ਵਿਆਹ ਦੀ ਖੁਸ਼ੀ ਦੇ ਮੌਕੇ ਤੇ ਜਿਥੇ ਦੋ ਪਰਿਵਾਰਾਂ ਵਿੱਚ ਅਥਾਹ ਖੁਸ਼ੀ ਵੇਖੀ ਜਾਂਦੀ ਹੈ ਅਤੇ ਦੋ ਇਨਸਾਨਾਂ ਦਾ ਆਪਸ ਵਿਚ ਮੇਲ ਨਹੀਂ ਹੁੰਦਾ ਦੋ ਪਰਿਵਾਰਾ ਦਾ ਆਪਸ ਵਿਚ ਮੇਲ ਹੁੰਦਾ ਹੈ। ਅੱਜ ਇੱਥੇ ਇਕ ਲੜਕੀ ਅਤੇ ਲੜਕਾ ਨਵੇਂ ਰਿਸ਼ਤੇ ਵਿੱਚ ਬੱਝੇ ਹਨ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹਨ ਅਤੇ ਸਾਰੇ ਪ੍ਰਵਾਰ ਤੇ ਰਿਸ਼ਤੇਦਾਰਾਂ ਵੱਲੋਂ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਸ਼ੁਰੂਆਤ ਤੇ ਸ਼ੁਭਕਾਮਨਾਵਾਂ ਦਿੱਤੀਆਂ ਜਾਂਦੀਆਂ ਹਨ। ਉਥੇ ਵੀ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿੱਥੇ ਕੁਝ ਨੌਜਵਾਨਾਂ ਵੱਲੋਂ ਦਾਜ ਵਰਗੀ ਲਾਹਨਤ ਨੂੰ ਖਤਮ ਕਰਦਿਆਂ ਹੋਇਆ ਵਿਆਹ ਕਰਵਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ।
ਪਰ ਦੂਜੇ ਪਾਸੇ ਕੁਝ ਲੋਕਾਂ ਵੱਲੋਂ ਦਾਜ ਦਹੇਜ ਦੇ ਨਾਮ ਤੇ ਲੜਕੀ ਪਰਿਵਾਰ ਦੀ ਭਾਰੀ ਲੁੱਟ ਕੀਤੀ ਜਾਂਦੀ ਹੈ ਜਿਸ ਕਾਰਨ ਕਈ ਪਰਿਵਾਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ। ਹੁਣ ਵਿਆਹ ਵਿੱਚ ਪੁਰਾਣਾ ਫ਼ਰਨੀਚਰ ਮਿਲਣ ਤੇ ਨਰਾਜ਼ ਹੋ ਕੇ ਲਾੜਾ ਵਿਆਹ ਕਰਵਾਉਣ ਤੋਂ ਮੁਕਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹੈਦਰਾਬਾਦ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਵਿਆਹ ਤੈਅ ਕੀਤਾ ਗਿਆ ਸੀ ਉੱਥੇ ਹੀ ਲਾੜੇ ਵੱਲੋਂ ਇਸ ਲਈ ਇਸ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਕਿਉਂਕਿ ਲੜਕੀ ਦੇ ਪਰਿਵਾਰ ਵੱਲੋਂ ਪੁਰਾਣਾ ਫਰਨੀਚਰ ਦਿੱਤਾ ਗਿਆ ਸੀ ਜਿਸ ਕਾਰਨ ਉਹ ਵਿਅਕਤੀ ਨਰਾਜ ਹੋ ਗਿਆ ਅਤੇ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।
ਤੇ ਸਮੇਂ ਦੇ ਅਨੁਸਾਰ ਵਿਆਹ ਵਾਲੇ ਦਿਨ ਜਦੋਂ ਲਾੜਾ ਨਹੀਂ ਪਹੁੰਚਿਆv ਤਾਂ ਇਸ ਤੋਂ ਬਾਅਦ ਇਸ ਦੀ ਸ਼ਿਕਾਇਤ ਲੜਕੀ ਦੇ ਪਿਤਾ ਵੱਲੋਂ ਕੀਤੀ ਗਈ ਹੈ। ਐਤਵਾਰ ਨੂੰ ਹੋਣ ਵਾਲੇ ਇਸ ਵਿਆਹ ਵਿੱਚ ਜਿੱਥੇ ਲਾੜਾ ਨਹੀਂ ਆਇਆ ਅਤੇ ਸਾਰਾ ਮਾਮਲਾ ਸਾਹਮਣੇ ਆਇਆ, ਉਥੇ ਹੀ ਦੱਸਿਆ ਗਿਆ ਹੈ ਕਿ ਲੜਕਾ ਬੱਸ ਡਰਾਈਵਰ ਵਜੋਂ ਕੰਮ ਕਰਦਾ ਹੈ।
ਲਾੜੇ ਨੂੰ ਉਮੀਦ ਸੀ ਕਿ ਵਿਆਹ ਦੇ ਮੌਕੇ ਤੇ ਉਸ ਨੂੰ ਹੋਰ ਦਹੇਜ਼ ਦਿੱਤਾ ਜਾਵੇਗਾ। ਪੁਰਾਣਾ ਫਰਨੀਚਰ ਦੇਖ ਕੇ ਲਾੜਾ ਨਾਰਾਜ਼ ਹੋ ਗਿਆ ਅਤੇ ਉਸ ਵੱਲੋਂ ਇਨਕਾਰ ਕੀਤਾ ਗਿਆ। ਜਿਸ ਤੋਂ ਬਾਅਦ ਉਸ ਦੇ ਖਿਲਾਫ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ