BREAKING NEWS
Search

ਵਿਆਹ ਚ ਆਏ ਮਹਿਮਾਨਾਂ ਨੇ ਕੀਤੀ ਅਜਿਹੀ ਮਾੜੀ ਕਰਤੂਤ – ਸਾਰੀ ਦੁਨੀਆਂ ਤੋਂ ਪੈ ਰਹੀਆਂ ਲਾਹਨਤਾਂ

ਆਈ ਤਾਜ਼ਾ ਵੱਡੀ ਖਬਰ 

ਜਦੋਂ ਵੀ ਕਿਸੇ ਘਰ ਦੇ ਵਿਚ ਵਿਆਹ ਆਉਂਦਾ ਹੈ ਤਾਂ ਉਸ ਘਰ ਦੇ ਵਿਚ ਰਿਸ਼ਤੇਦਾਰਾਂ ਦਾ ਤਾਂਤਾ ਲੱਗ ਜਾਂਦਾ ਹੈ । ਘਰ ‘ਚ ਰਿਸ਼ਤੇਦਾਰ ਆਉਂਦੇ ਹਨ ਘਰ ਦੇ ਵਿਚ ਵਿਆਹ ਰਸਮਾਂ ਨਿਭਾਈਆਂ ਜਾਂਦੀਆਂ ਹਨ । ਚਾਰੇ ਹੀ ਪਾਸੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ , ਪਰ ਹੁਣ ਇੱਕ ਅਜਿਹਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿ ਵਿਆਹ ਵਿਚ ਆਏ ਮਹਿਮਾਨਾ ਦੇ ਵੱਲੋਂ ਅਜਿਹੀ ਮਾੜੀ ਕਰਤੂਤ ਕਰ ਦਿਤੀ ਗਈ ਜਿਸ ਦੇ ਚਲਦੇ ਹੁਣ ਪੂਰੀ ਦੁਨੀਆ ਭਰ ਦੇ ਵਿੱਚ ਲਾਹਨਤਾਂ ਪੈ ਰਹੀਆਂ ਹਨ । ਦਰਅਸਲ ਮਾਮਲਾ ਪਾਕਿਸਤਾਨ ਦੇ ਸੂਬਾ ਪੱਟੋਕੀ ਸ਼ਹਿਰ ਤੋਂ ਸਾਹਮਣੇ ਆਇਆ ਹੈ ।

ਜਿੱਥੇ ਕਿ ਇਕ ਵਿਆਹ ਸਮਾਗਮ ਦੌਰਾਨ ਹੋਏ ਵਿਵਾਦ ਵਿਚ ਇਕ ਪਾਪੜ ਵਾਲੇ ਨੂੰ ਮਹਿਮਾਨਾਂ ਦੇ ਵੱਲੋਂ ਬੇਰਹਿਮੀ ਨਾਲ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ । ਕਤਲ ਤੋਂ ਬਾਅਦ ਇਹ ਮਹਿਮਾਨ ਬਿਨਾਂ ਕਿਸੇ ਚਿੰਤਾ ਦੇ ਲਾਸ਼ ਨੇੜੇ ਰੱਖ ਜਸ਼ਨ ਅਤੇ ਦਾਅਵਤ ਕਰਦੇ ਰਹੇ । ਅਜਿਹਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਲੋਕਾਂ ਵਿੱਚ ਕਾਫ਼ੀ ਰੋਸ ਵੀ ਪਾਇਆ ਜਾ ਰਿਹਾ ਹੈ , ਕਿਉਂਕਿ ਇਸ ਸ਼ਰਮਨਾਕ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਉਪਰ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਜੋ ਵੀ ਵਿਅਕਤੀ ਇਸ ਵੀਡੀਓ ਨੂੰ ਵੇਖ ਰਿਹਾ ਹੈ ਉਹ ਹੈਰਾਨ ਤਾਂ ਹੋ ਹੀ ਰਿਹਾ ਹੈ ਨਾਲ ਹੀ ਆਲੇ ਦੁਆਲੇ ਬੈਠੇ ਲੋਕਾਂ ਨੂੰ ਲਾਹਨਤਾਂ ਪਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਮ੍ਰਿਤਕ ਦੀ ਪਛਾਣ ਅਸ਼ਰਫ ਉਰਫ਼ ਸੁਲਤਾਨ ਵਜੋਂ ਹੋਈ ਹੈ। ਇਸ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਲੋਕਾਂ ’ਚ ਰੋਸ ਹੈ।

ਜਿਕਰਯੋਗ ਹੈ ਕਿ ਪੰਜਾਬ ਪੁਲਸ ਨੇ ਕਤਲ ਦੇ ਇਸ ਮਾਮਲੇ ’ਚ ਮੈਰਿਜ ਹਾਲ ਦੇ ਮੈਨੇਜਰ ਸਮੇਤ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।ਦੂਜੇ ਪਾਸੇ ਪਾਕਿਸਤਾਨ ਪੁਲਸ ਨੇ ਸਿੰਧ ਸੂਬੇ ’ਚ ਇਕ 18 ਸਾਲਾ ਹਿੰਦੂ ਲੜਕੀ ਨੂੰ ਗੋਲੀ ਮਾਰਨ ਦੇ ਮਾਮਲੇ ’ਚ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਹੈ।



error: Content is protected !!