ਅੰਮ੍ਰਿਤਸਰ ਦੇ ਚਾਟੀਵਿੰਡ ਦੀ ਰਹਿਣ ਵਾਲੀ ਇੱਕ ਔਰਤ ਨੇ ਪੱਤਰਕਾਰਾਂ ਨੂੰ ਆਪਣੀ ਦਰਦ ਕਹਾਣੀ ਬਿਆਨ ਕਰਦੇ ਹੋਏ ਦੱਸਿਆ ਕਿ ਉਹ ਚਾਟੀਵਿੰਡ ਅੰਮ੍ਰਿਤਸਰ ਵਿਖੇ ਰਹਿੰਦੀ ਹੈ। ਉਸ ਦੇ ਦੋ ਬੱਚੇ ਹਨ। ਉਸ ਦੀ ਲੜਕੀ ਆਪਣੀ ਤਾਈ ਕੋਲ ਰਹਿੰਦੀ ਹੈ। ਕਿਉਂਕਿ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਜਦ ਕਿ ਉਸ ਦਾ ਲੜਕਾ ਉਸ ਕੋਲ ਰਹਿ ਰਿਹਾ ਹੈ।
ਉਸ ਦੇ ਪਤੀ ਦਾ ਨਾਮ ਹਰਪਾਲ ਸਿੰਘ ਹੈ। ਜਿਸ ਦੀ ਭੇਦ ਭਰੇ ਹਾਲਾਤ ਵਿਚ ਮੌਤ ਹੋ ਗੲੀ ਹੈ। ਔਰਤ ਦੇ ਦੱਸਣ ਮੁਤਾਬਿਕ ਹਰਪਾਲ ਸਿੰਘ ਪਹਿਲਾਂ ਗੱਡੀ ਚਲਾਉਣ ਦਾ ਕੰਮ ਕਰਦਾ ਸੀ ਪਰ ਹੁਣ ਉਹ ਆਰਕੈਸਟਰਾ ਗਰੁੱਪ ਵਿੱਚ ਰਲ ਕੇ ਪ੍ਰੋਗਰਾਮ ਕਰਨ ਲੱਗ ਗਿਆ ਸੀ।
ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਇਸ ਕੰਮ ਤੋਂ ਮਨ੍ਹਾਂ ਕੀਤਾ ਸੀ ਪਰ ਉਹ ਨਹੀਂ ਮੰਨਿਆ। ਗਰੁੱਪ ਵਿੱਚ ਜਾਣ ਤੋਂ ਬਾਅਦ ਉਸਦੇ ਕਿਸੀ ਮੋਨਿਕਾ ਨਾਮ ਦੀ ਡਾਂਸਰ ਨਾਲ ਦੋਸਤਾਨਾ ਸਬੰਧ ਬਣ ਗਏ। ਜਦੋਂ ਹਰਪਾਲ ਨੂੰ ਉਹ ਫੋਨ ਕਰਦੀ ਸੀ ਤਾਂ ਹਰਪਾਲ ਦੁਆਰਾ ਇਸ ਤਰੀਕੇ ਨਾਲ ਗੱਲ ਕੀਤੀ ਜਾਂਦੀ ਸੀ।
ਜਿਸ ਤੋਂ ਮੋਨਿਕਾ ਨੂੰ ਇਹ ਲੱਗੇ ਕਿ ਹਰਪਾਲ ਆਪਣੀ ਪਤਨੀ ਨਾਲ ਗੱਲ ਨਹੀਂ ਕਰ ਰਿਹਾ। ਇੱਕ ਦਿਨ ਜਦੋਂ ਹਰਪਾਲ ਆਪਣੀ ਪਤਨੀ ਰਾਜਵਿੰਦਰ ਕੌਰ ਕੋਲ ਆਇਆ ਤਾਂ ਉਸ ਦੀਆਂ ਬਾਹਾਂ ਤੇ ਬਲੇਡ ਦੇ ਨਿਸ਼ਾਨ ਸਨ। ਜਿਸ ਦਾ ਉਸ ਨੇ ਕੋਈ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ।
ਹਰਪਾਲ ਕਹਿਣ ਲੱਗਾ ਕੇ ਉਸ ਦੇ ਮੋਬਾਈਲ ਦਾ ਸਿੰਮ ਡਿੱਗ ਪਿਆ ਹੈ ਅਤੇ ਬੈਗ ਵੀ ਗੁੰਮ ਹੋ ਗਿਆ ਹੈ। ਉਹ ਘਰੋਂ ਸਿੰਮ ਲੈਣ ਗਿਆ ਸੀ ਪਰ ਫੋਨ ਕਰਕੇ ਘਰ ਆਖ ਦਿੱਤਾ ਕਿ ਉਹ ਆਨੰਦਪੁਰ ਸਾਹਿਬ ਜਾ ਰਿਹਾ ਹੈ ਪਰ ਜਿਹੜਾ ਉਸ ਦਾ ਸੂਟ ਗੁਰੂ ਹੋਇਆ ਸੀ। ਉਹ ਹੀ ਉਸ ਨੇ ਪਾਇਆ ਹੋਇਆ ਸੀ।
ਉਸ ਨੇ ਇਸ ਸਭ ਕੁਝ ਲਈ ਮੋਨਿਕਾ ਨੂੰ ਦੋਸ਼ੀ ਠਹਿਰਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਦੀ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ ਕਿ ਅਸਲ ਕਹਾਣੀ ਹੈ ਕਿ ਗਲਾ ਘੁੱਟਣ ਕਾਰਨ ਮੌਤ ਹੋਣ ਦਾ ਸ਼ੱਕ ਹੈ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਵਿਆਹੇ ਵਰੇ ਮੁੰਡੇ ਦੀ ਗੰਦੀ ਕਰਤੂਤ ਦਾ ਅੰਜਾਮ ਦੇਖਲੋ , ਜਦੋਂ ਆਪਣੀ ਘਰਵਾਲੀ ਨੂੰ ਫੋਨ ਕਰਦਾ ਸੀ ਤਾ……
ਤਾਜਾ ਜਾਣਕਾਰੀ