ਆਈ ਤਾਜ਼ਾ ਵੱਡੀ ਖਬਰ

ਪਤੀ ਪਤਨੀ ਦੇ ਰਿਸ਼ਤੇ ਵਿੱਚ ਕਈ ਵਾਰ ਕੁਝ ਅਜਿਹੀਆਂ ਦਰਾਰਾ ਪੈਂਦੀਆਂ ਹਨ , ਜਿਸ ਰਾਹੀਂ ਇਹ ਪਵਿੱਤਰ ਰਿਸ਼ਤਾ ਖੇਰੂ ਖੇਰੂ ਹੋ ਜਾਂਦਾ ਹੈ । ਅਜਿਹਾ ਹੀ ਮਾਮਲਾ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ , ਜਿੱਥੇ ਇਕ ਵਿਆਹੁਤਾ ਔਰਤ ਵੱਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਦੇ ਪੇਕੇ ਪਰਿਵਾਰ ਵੱਲੋਂ ਲਏ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਨੂੰ ਕਤਲ ਦਾ ਨਾਮ ਦਿੱਤਾ ਜਾ ਰਿਹਾ ਹੈ । ਪੀਡ਼ਤ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਤੀ ਦਾ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਸੀ ।

ਜਿਸ ਕਾਰਨ ਘਰ ਵਿੱਚ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ । ਜਿਸ ਤੋਂ ਬਾਅਦ ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਦਰਜ ਕਰ ਕੇ ਉਸ ਦੇ ਪਤੀ ਸੱਸ ਅਤੇ ਸਹੁਰੇ ਪਰਿਵਾਰ ਸਮੇਤ ਪਤੀ ਦੀ ਪ੍ਰੇਮਿਕਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਮ੍ਰਿਤਕ ਔਰਤ ਦੀ ਪਛਾਣ ਊਸ਼ਾ ਰਾਣੀ ਵਜੋਂ ਹੋਈ ਹੈ । ਪੁਲਸ ਚੌਂਕੀ ਦੇ ਇੰਚਾਰਜ ਵੱਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਕਿ ਮ੍ਰਿਤਕ ਔਰਤ ਦੇ ਭਰਾ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੀ ਭੈਣ ਦਾ ਦਸ ਸਾਲ ਪਹਿਲਾਂ ਸ਼ੰਕਰ ਕੁਮਾਰ ਨਾਮਕ ਵਿਅਕਤੀ ਨਾਲ ਵਿਆਹ ਹੋਇਆ ਸੀ ।

ਪੀੜਤ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਊਸ਼ਾ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ। ਜਿਸ ਤੋਂ ਬਾਅਦ ਉਹ ਆਪਣੇ ਪਤੀ ਨੂੰ ਉਸ ਔਰਤ ਨਾਲ ਸਬੰਧ ਰੱਖਣ ਤੋਂ ਵਰਜਦੀ ਰਹੀ। ਜਿਸ ਦੇ ਚਲਦੇ ਘਰ ਵਿੱਚ ਅਕਸਰ ਕੁੱਟਮਾਰ ਰਹਿੰਦੀ ਸੀ ।

ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਭੈਣ ਦੇ ਵੱਲੋਂ ਘਰ ਵਿੱਚ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਉੱਥੇ ਹੀ ਚੌਕੀ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਸੰਜੇ ਕੁਮਾਰ ਦੇ ਬਿਆਨਾਂ ‘ਤੇ ਕਥਿਤ ਦੋਸ਼ੀ ਸ਼ੰਕਰ, ਉਸਦੇ ਪਿਤਾ ਨੰਦੂ ਰਾਮ, ਮਾਤਾ ਸੋਮਾ ਦੇਵੀ ਅਤੇ ਪੂਜਾ ਦੇ ਖਿਲਾਫ ਧਾਰਾ 306 ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਵਿਆਹੁਤਾ ਕੁੜੀ ਵਲੋਂ ਪਤੀ ਦੇ ਨਜਾਇਜ ਸਬੰਧਾਂ ਤੋਂ ਤੰਗ ਚੁਕਿਆ ਖੌਫਨਾਕ ਕਦਮ, ਚੁਣੀ ਦਰਦਨਾਕ ਮੌਤ
ByadminAugust 26, 2022Comments Off on ਵਿਆਹੁਤਾ ਕੁੜੀ ਵਲੋਂ ਪਤੀ ਦੇ ਨਜਾਇਜ ਸਬੰਧਾਂ ਤੋਂ ਤੰਗ ਚੁਕਿਆ ਖੌਫਨਾਕ ਕਦਮ, ਚੁਣੀ ਦਰਦਨਾਕ ਮੌਤ
Previous Postਪੰਜਾਬ ਦੇ 4 ਸਾਲਾਂ ਪੁੱਤਰ ਦੀ TV ਦੇਖਣ ਦੀ ਚੇਟਕ ਨੇ ਬਣਾਤਾ ਇਹ ਵਿਸ਼ਵ ਰਿਕਾਰਡ, ਸਾਰੇ ਪਾਸੇ ਹੋ ਗਈ ਚਰਚਾ
Next Postਮਸ਼ਹੂਰ ਫ਼ਿਲਮੀ ਹਸਤੀ ਨੂੰ ਗੰਭੀਰ ਹਾਲਤ ਚ ਕਰਾਇਆ ਗਿਆ ਹਸਪਤਾਲ ਦਾਖਿਲ, ਪਰਿਵਾਰ ਕਹਿ ਰਿਹਾ ਅਰਦਾਸਾਂ ਕਰੋ