ਭਾਰਤ ‘ਚ ਵਿਆਹ ਧੂਮਧਾਮ ਨਾਲ ਕਰਨ ਦਾ ਇਕ ਰਿਵਾਜ ਹੀ ਬਣ ਗਿਆ ਹੈ ਅਤੇ ਅਕਸਰ ਇੱਥੇ ਵਿਆਹਾਂ ਚ ਕਰਜ਼ੇ ਲੈ ਕੇ ਵਿਆਹ ਕੀਤੇ ਜਾਂਦੇ ਹਨ। ਪਰ ਹੁਣ ਦਿੱਲੀ ਸਰਕਾਰ ਜਲਦੀ ਹੀ ਮਹਿੰਗੇ ਵਿਆਹਾਂ ਤੇ ਰੋਕ ਲਗਾ ਸਕਦੀ ਹੈ। ਜੀ ਹਾਂ, ਦਿੱਲੀ ਸਰਕਾਰ ਜਲਦੀ ਹੀ ਮਹਿੰਗੇ ਵਿਆਹਾਂ ਅਤੇ ਇਹਨਾਂ ਚ ਆਉਣ ਵਾਲੇ ਜ਼ਿਆਦਾ ਮਹਿਮਾਨਾਂ ਦੀ ਗਿਣਤੀ ਤੇ ਰੋਕ ਦਾ ਨਿਯਮ ਲਿਉਣ ਵਾਲੀ ਹੈ।
ਦਿੱਲੀ ਦੇ ਮੁਖ ਸਕੱਤਰ ਵਿਜੇ ਕੁਮਾਰ ਦੇਵ ਨੇ ਦੱਸਿਆ ਕਿ ਕੋਰਟ ਦੇ 5 ਦਸੰਬਰ ਦੇ ਹੁਕਮ ਵਿਚ ਚੁੱਕੇ ਗਏ ਇਸ ਮੁੱਦੇ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਹੈ , ਇਸ ਹੁਕਮ ਵਿਚ ਅਦਾਲਤ ਨੇ ਵਿਆਹ ਸਮਾਗਮਾਂ ਵਿਚ ਖਾਣੇ ਦੀ ਬਰਬਾਦੀ ਅਤੇ ਪਾਣੀ ਦੀ ਦੁਰਵਰਤੋਂ ‘ਤੇ ਚਿੰਤਾ ਪ੍ਰਗਟ ਕੀਤੀ ਸੀ।
ਦਿੱਲੀ ਵਿਚ ਵਿਆਹ ਸਮਾਗਮਾਂ ਦੌਰਾਨ ਬਚਿਆ ਖਾਣਾ ਬਰਬਾਦ ਹੋ ਜਾਂਦਾ ਹੈ ਜਾਂ ਫਿਰ ਭੋਜਨ ਕੈਟਰਰ ਬਾਅਦ ਵਿਚ ਹੋਣ ਵਾਲੇ ਵਿਆਹ ਸਮਾਗਮਾਂ ਵਿਚ ਇਸ ਦੀ ਵਰਤੋਂ ਕਰਦੇ ਹਨ। ਬੈਂਚ ਨੇ ਦੇਵ ਨੂੰ ਕਿਹਾ ਕਿ ਪਹਿਲਾਂ ਇਸ ਮਾਮਲੇ ਵਿਚ ਇਕ ਨੀਤੀ ਤਿਆਰ ਕੀਤੀ ਜਾਵੇ, ਉਸ ਤੋਂ ਬਾਅਦ ਇਸ ਨੂੰ ਅਮਲ ਵਿਚ ਲਿਆਂਦਾ ਜਾਵੇ।
ਵਿਆਹਾਂ ਵਿਚ ਫਜ਼ੂਲ ਖਰਚੀ ਰੋਕਣ, ਮਹਿਮਾਨਾਂ ਦੀ ਗਿਣਤੀ ਸੀਮਤ ਕਰਨ ਅਤੇ ਸਮਾਰੋਹ ਦੌਰਾਨ ਪਰੋਸੇ ਜਾਣ ਵਾਲੇ ਭੋਜਨ ਨੂੰ ਸੀਮਤ ਕਰਨ ਦੇ ਇਰਾਦੇ ਵਾਲਾ ਇਕ ਨਿੱਜੀ ਬਿੱਲ ਜਲਦੀ ਹੀ ਲੋਕ ਸਭਾ ਵਿਚ ਪੇਸ਼ ਕੀਤਾ ਜਾਏਗਾ। ਇਸ ਵਿਚ ਇਹ ਪ੍ਰਬੰਧ ਕੀਤਾ ਗਿਆ ਹੈ ਕਿ ਜਿਹੜੇ ਵਿਅਕਤੀ ਵਿਆਹਾਂ ਵਿਚ 5 ਲੱਖ ਰੁਪਏ ਤੋਂ ਵੱਧ ਖਰਚ ਕਰਦੇ ਹਨ, ਉਹ ਗਰੀਬ ਪਰਿਵਾਰ ਦੀਆਂ ਕੁੜੀਆਂ ਦੇ ਵਿਆਹ ਵਿਚ ਯੋਗਦਾਨ ਪਾਉਣ। ਲੋਕ ਸਭਾ ਵਿਚ ਕਾਂਗਰਸ ਦੀ ਮੈਂਬਰ ਰਣਜੀਤ ਰੰਜਨ ਇਹ ਬਿੱਲ ਪੇਸ਼ ਕਰੇਗੀ।
ਇਸ ਵਿਚ ਕਿਹਾ ਗਿਆ ਹੈ ਕਿ ਜੇ ਕੋਈ ਪਰਿਵਾਰ ਵਿਆਹ ਦੌਰਾਨ 5 ਲੱਖ ਰੁਪਏ ਤੋਂ ਵੱਧ ਦੀ ਰਕਮ ਖਰਚ ਕਰਦਾ ਹੈ ਤਾਂ ਉਸਨੂੰ 10 ਫੀਸਦੀ ਜੁਰਮਾਨਾ ਦੇਣਾ ਹੋਵੇਗਾ। ਜੁਰਮਾਨੇ ਦੀ ਇਹ ਰਕਮ ਕਿਸੇ ਗਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਲਈ ਦਿੱਤੀ ਜਾਏਗੀ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ