ਕਟਹਲ ਨੂੰ ਬਹੁਤ ਹੀ ਸ਼ੌਕ ਨਾਲ ਖਾਧਾ ਜਾਂਦਾ ਹੈ। ਇਹ ਸਰੀਰ ਦੇ ਲਈ ਜਿੱਥੇ ਗੁਣਕਾਰੀ ਹੈ। ਉੱਥੇ ਖਾਣ ਵਿੱਚ ਵੀ ਸੁਆਦੀ ਹੈ। ਕਟਹਲ ਦੀ ਕਈ ਰੂਪ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ। ਜਿੱਥੇ ਕੱਚੇ ਕਟਹਲ ਦੀ ਸਬਜ਼ੀ ਬਣਦੀ ਹੈ। ਉੱਥੇ ਇਸ ਦਾ ਅਚਾਰ ਅਤੇ ਪਕੌੜੇ ਵੀ ਬਣਾਏ ਜਾਂਦੇ ਹਨ। ਪੱਕੇ ਹੋਏ ਘੱਟ ਹੱਲ ਨੂੰ ਫਲ ਦੇ ਤੌਰ ਤੇ ਖਾਧਾ ਜਾ ਸਕਦਾ ਹੈ ਅਤੇ ਇਸ ਦੇ ਬੀਜਾਂ ਨੂੰ ਵੀ ਭੁੰਨ ਕੇ ਜਾਂ ਉਬਾਲ ਕੇ ਬੜੇ ਸ਼ੌਕ ਨਾਲ ਲੋਕ ਖਾਂਦੇ ਹਨ। ਕਟਹਲ ਵਿੱਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਕਟਹਲ ਵਿੱਚ ਵਿਟਾਮਿਨ ਅੱਖਾਂ ਦੀ ਰੌਸ਼ਨੀ ਲਈ ਬਹੁਤ ਹੀ ਲਾਭਦਾਇਕ ਹੈ।
ਇਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ। ਕਟਹਲ ਦੀ ਵਰਤੋਂ ਕਰਨ ਵਾਲਿਆਂ ਨੂੰ ਅਨੀਮੀਆ ਦੀ ਸ਼ਿਕਾਇਤ ਨਹੀਂ ਰਹਿੰਦੀ। ਕਿਉਂਕਿ ਇਸ ਵਿੱਚ ਆਇਰਨ ਦੀ ਕਾਫੀ ਮਾਤਰਾ ਹੁੰਦੀ ਹੈ। ਜਿਸ ਕਾਰਨ ਇਸ ਦੀ ਵਰਤੋਂ ਕਰਨ ਵਾਲੇ ਖੂਨ ਦੀ ਕਮੀ ਦਾ ਸ਼ਿਕਾਰ ਹੋਣ ਤੋਂ ਬਚੇ ਰਹਿੰਦੇ ਹਨ। ਕਟਹਲ ਖਾਣ ਵਾਲਿਆਂ ਨੂੰ ਅਲਸਰ ਤੋਂ ਛੁਟਕਾਰਾ ਮਿਲਦਾ ਹੈ। ਕਟਹਲ ਦੀ ਵਰਤੋਂ ਕਰਨ ਵਾਲਿਆਂ ਦਾ ਜਿੱਥੇ ਪੇਟ ਸਾਫ ਰਹਿੰਦਾ ਹੈ। ਉੱਥੇ ਉਹ ਪੇਟ ਦੀਆਂ ਹੋਰ ਬਿਮਾਰੀਆਂ ਤੋਂ ਵੀ ਬਚੇ ਰਹਿੰਦੇ ਹਨ। ਜੇਕਰ ਕਿਸੇ ਨੂੰ ਦਮੇ ਦੀ ਸ਼ਿਕਾਇਤ ਹੈ ਤਾਂ ਕਟਹਲ ਦੀ ਜੜ੍ਹ ਲੈ ਕੇ ਇਸ ਨੂੰ ਪਾਣੀ ਵਿੱਚ ਉਬਾਲ ਲਵੋ।
ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਪੁਣ ਕੇ ਪੀ ਲਵੋ ਲਗਾਤਾਰ ਕਈ ਦਿਨਾਂ ਤੱਕ ਇਸ ਦੀ ਵਰਤੋਂ ਕਰਨ ਨਾਲ ਦਮੇਂ ਤੋਂ ਮੁਕਤੀ ਮਿਲ ਸਕਦੀ ਹੈ। ਇਹ ਮੋਟਾਪੇ ਨੂੰ ਵੀ ਦੂਰ ਕਰਦਾ ਹੈ। ਹਾਈ ਕੋਲੈਸਟ੍ਰੋਲ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਚਾਹੀਦਾ ਹੈ ਕਿ ਪੱਕੇ ਹੋਏ ਕਟਹਲ ਦਾ ਗੁੱਦਾ ਲੈ ਕੇ ਇਸ ਨੂੰ ਪਾਣੀ ਵਿੱਚ ਉਬਾਲ ਕੇ ਠੰਡਾ ਕਰਕੇ ਪੀਓ ਪੀੜਤ ਨੂੰ ਹੈਰਾਨੀਜਨਕ ਲਾਭ ਹੋਵੇਗਾ। ਜੇਕਰ ਵਾਲ ਝੜਦੇ ਹੋਣ ਤਾਂ ਕਟਹਲ ਦੇ ਬੀਜ਼ ਦਾ ਪੇਸਟ ਬਣਾ ਕੇ ਸਿਰ ਵਿੱਚ ਲਗਾਉਣ ਨਾਲ ਵਾਲ ਝੜਨ ਤੋਂ ਰੁਕ ਜਾਂਦੇ ਹਨ ਅਤੇ ਨਵੇਂ ਵਾਲ ਆ ਜਾਂਦੇ ਹਨ।
ਜੇਕਰ ਬੀਜਾਂ ਦਾ ਚੂਰਨ ਬਣਾ ਕੇ ਇੱਕ ਚਮਚਾ ਚੂਰਨ ਪਾਣੀ ਨਾਲ ਲਿਆ ਜਾਵੇ ਤਾਂ ਚਿਹਰੇ ਤੇ ਨਿਖਾਰ ਆਉਂਦਾ ਹੈ ਅਤੇ ਚਮੜੀ ਸੁੰਦਰ ਲੱਗਦੀ ਹੈ। ਇਸ ਤੋਂ ਬਿਨਾਂ ਕੈਂਸਰ ਵਰਗੀ ਬੀਮਾਰੀ ਤੋਂ ਛੁਟਕਾਰਾ ਪਾਉਣ ਵਿੱਚ ਵੀ ਕਟਹਲ ਦਾ ਚੰਗਾ ਯੋਗਦਾਨ ਮੰਨਿਆ ਜਾਂਦਾ ਹੈ ਅਤੇ ਲੀਵਰ ਵੀ ਠੀਕ ਕੰਮ ਕਰਦਾ ਰਹਿੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਕਤਲ ਵਿੱਚ ਅਨੇਕਾਂ ਹੀ ਗੁਣ ਹਨ। ਕਟਹਲ ਦੀ ਸਬਜ਼ੀ ਮੀਟ ਦੀ ਸਬਜ਼ੀ ਵਾਂਗ ਹੀ ਸਵਾਦ ਲੱਗਦੀ ਹੈ। ਹੇਠਾਂ ਦੇਖੋ ਕਟਹਲ ਦੀ ਸਬਜ਼ੀ ਬਣਾਉਣ ਦੀ ਵਿਧੀ
Home ਘਰੇਲੂ ਨੁਸ਼ਖੇ ਵਾਲ ਝੜਨ ਤੋਂ ਲੈ ਕੇ ਕੈਂਸਰ ਤੱਕ ਦੀ ਬਿਮਾਰੀ ਦਾ ਇਲਾਜ ਹੋ ਸਕਦਾ ਹੈ ਇਸ ਸਬਜ਼ੀ ਨਾਲ, ਇਸ ਜਾਣਕਾਰੀ ਨਾਲ ਹੋ ਸਕਦਾ ਹੈ ਕਿਸੇ ਦਾ ਫਾਈਦਾ
ਘਰੇਲੂ ਨੁਸ਼ਖੇ