ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਹੀ ਜਿੱਥੇ ਬੱਚਿਆਂ ਨਾਲ ਵਾਪਰਨ ਵਾਲੀਆ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜੋ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਪੈਦਾ ਕਰ ਦਿੰਦੇ ਹਨ। ਬਹੁਤ ਸਾਰੇ ਹਾਦਸੇ ਵਿੱਚ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ ਅਤੇ ਉਨ੍ਹਾਂ ਘਰਾਂ ਦੇ ਵਿੱਚ ਸੋਗ ਦੀ ਲਹਿਰ ਫ਼ੈਲ ਜਾਂਦੀ ਹੈ। ਹੁਣ ਇਥੇ ਵਾਪਰਿਆ ਵੱਡਾ ਦਰਦਨਾਕ ਹਾਦਸਾ: ਘਰ ਚ ਅੱਗ ਲੱਗਣ ਕਾਰਨ ਜਿੰਦਾ ਸੜੀਆਂ 2 ਬੱਚੀਆਂ- 2 ਨੇ ਭੱਜ ਕੇ ਬਚਾਈ ਜਾਨ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਲੱਗਣ ਦਾ ਮਾਮਲਾ ਪੁਸ਼ਕਰ ਦੇ ਅਧੀਨ ਆਉਂਦੇ ਪਿੰਡ ਚਾਂਵੰਡੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਝੁੱਗੀ ਝੌਂਪੜੀ ਵਿੱਚ ਅੱਗ ਲੱਗਣ ਕਾਰਨ ਦੋ ਬਚਿਆਂ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋਈ ਹੈ, ਅਤੇ ਦੋ ਵੱਲੋਂ ਆਪਣੀ ਜਾਨ ਭੱਜ ਕੇ ਬਚਾਈ ਗਈ ਹੈ। ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੇ ਘਰ ਵਿਚ ਮੌਜੂਦ ਸਨ ਅਤੇ ਬੱਚਿਆਂ ਦੇ ਮਾਤਾ-ਪਿਤਾ ਕੰਮ ਤੇ ਗਏ ਹੋਏ ਸਨ। ਦੱਸਿਆ ਗਿਆ ਇਹ ਅੱਗ ਝੌਂਪੜੀ ਵਿੱਚ ਗੈਸ ਚੁਲਾ ਚਲਾਉਣ ਦੇ ਸਮੇਂ ਗੈਸ ਚਲਾਉਂਦਿਆਂ ਹੋਇਆਂ ਲੱਗ ਗਈ।
ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਘਰ ਵਿੱਚ ਸਾਰੇ ਭੈਣ-ਭਰਾ ਮੌਜੂਦ ਸਨ ਜਿਨ੍ਹਾਂ ਵਿੱਚੋਂ ਦੋ ਬੱਚੇ ਅੱਗ ਦੀ ਚਪੇਟ ਵਿਚ ਆ ਗਏ ਅਤੇ ਦੋ ਦੀ ਜਾਨ ਬਚ ਗਈ ਹੈ। ਅੱਗ ਲੱਗਣ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਫਾਇਰਬ੍ਰਿਗੇਡ ਦੀ ਟੀਮ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਅੱਗ ਉਪਰ ਕਾਬੂ ਪਾਇਆ ਗਿਆ।
ਉੱਥੇ ਹੀ ਝੌਂਪੜੀ ਵਿੱਚ ਰਹਿਣ ਵਾਲੇ ਦੋ ਬੱਚਿਆਂ ਦੀਪਾ 1 ਸਾਲ ਤੇ ਪੂਜਾ 3 ਸਾਲ ਦੋਵੇਂ ਜ਼ਿੰਦਾ ਸੜ ਗਏ। ਜਦ ਕੇ ਵੱਡੇ ਭੈਣ ਭਰਾ ਜੀਤੇਂਦਰ 5 ਸਾਲ, ਚੰਚਲ 3 ਸਾਲ ਨੇ ਭੱਜ ਕੇ ਆਪਣੀ ਜਾਨ ਬਚਾਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਦੁਪਹਿਰ 12 ਵਜੇ ਦੇ ਕਰੀਬ 5 ਸਾਲਾਂ ਦੇ ਬੱਚੇ ਵੱਲੋਂ ਚਾਹ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
Home ਤਾਜਾ ਜਾਣਕਾਰੀ ਵਾਪਰਿਆ ਵੱਡਾ ਦਰਦਨਾਕ ਹਾਦਸਾ: ਘਰ ਚ ਅੱਗ ਲੱਗਣ ਕਾਰਨ ਜਿੰਦਾ ਸੜੀਆਂ 2 ਬੱਚੀਆਂ- 2 ਨੇ ਭੱਜ ਕੇ ਬਚਾਈ ਜਾਨ
ਤਾਜਾ ਜਾਣਕਾਰੀ