BREAKING NEWS
Search

ਵਾਪਰਿਆ ਵੱਡਾ ਚਮਤਕਾਰ: ਵਾਪਰੇ ਹਵਾਈ ਹਾਦਸੇ ਚ ਲਾਪਤਾ ਹੋਏ 4 ਬੱਚੇ 16 ਦਿਨ ਬਾਅਦ ਜਿੰਦੇ ਮਿਲੇ

ਆਈ ਤਾਜਾ ਵੱਡੀ ਖਬਰ 

ਕਈ ਵਾਰ ਦੁਨੀਆ ਉਪਰ ਅਜਿਹੇ ਕ੍ਰਿਸ਼ਮੇ ਤੇ ਅਜਿਹੇ ਅਜੂਬੇ ਹੁੰਦੇ ਹਨ , ਜਿਹੜੇ ਸਭ ਨੂੰ ਹੈਰਾਨ ਕਰ ਦੇਂਦੇ ਹਨ l ਅਕਸਰ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ , ਜਿਹਨਾਂ ਵਿੱਚ ਵੱਡੇ ਵੱਡੇ ਚਮਤਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਅਜਿਹੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀ ਜਾਂਦੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਥੇ ਇੱਕ ਵੱਡਾ ਚਮਤਕਾਰ ਵਾਪਰ ਗਿਆ , ਦੱਸਦਿਆਂ ਕਿ ਇੱਕ ਹਵਾਈ ਹਾਦਸੇ ਚ ਲਾਪਤਾ ਹੋਏ 4 ਬੱਚੇ 16 ਦਿਨ ਬਾਅਦ ਜਿੰਦੇ ਪ੍ਰਾਪਤ ਹੋਏ l

ਜਿਕਰੇਖਾਸ ਹੈ ਕਿ ਕੋਲੰਬੀਆ ਦੇ ਐਮਾਜ਼ਾਨ ‘ਚ 1 ਮਈ ਨੂੰ ਇੱਕ ਜਹਾਜ਼ ਕਰੈਸ਼ ਹੋ ਗਿਆ ਸੀ, ਜਿਸ ਦਰਦਨਾਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ, ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਸੀ , ਜਿਸਦੇ ਚਲਦੇ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਇਸ ਹਾਦਸੇ ਦੇ ਕਰੀਬ 16 ਦਿਨ ਬਾਅਦ ਫੌਜ ਨੂੰ ਇਸ ਹਾਦਸੇ ਵਿੱਚ ਗੁਆਚੇ ਚਾਰ ਬੱਚੇ ਜ਼ਿੰਦਾ ਮਿਲ ਚੁੱਕੇ ਹਨ।

ਇਨ੍ਹਾਂ ‘ਚ ਇੱਕ 11 ਮਹੀਨੇ ਦਾ ਬੱਚਾ ਵੀ ਹੈ, ਜਿਸਦੀ ਜਾਣਕਾਰੀ ਖੁਦ ਰਾਸ਼ਟਰਪਤੀ ਗੁਸਤਾਵੋ ਪੈਟਰੋ ਵੱਲੋਂ ਦਿੱਤੀ ਗਈ , ਦੱਸਦਿਆਂ ਕਿ ਰਾਸ਼ਟਰਪਤੀ ਪੈਟਰੋ ਵਲੋਂ ਦੱਸਿਆ ਗਿਆ ਹੈ ਕਿ ਇਸ ਹਾਦਸੇ ਤੋਂ ਬਾਅਦ ਫੌਜ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਮੁਹੀਮ ਵਿਚ ਸਫ਼ਲਤਾ ਇਹ ਮਿਲੀ ਕਿ ਅੱਜ 4 ਬੱਚੇ ਜ਼ਿੰਦਾ ਮਿਲੇ ਨੇ , ਜਿਸ ਕਾਰਨ ਇਹ ਖ਼ਬਰ ਸਾਡੇ ਦੇਸ਼ ਲਈ ਖੁਸ਼ੀ ਵਾਲੀ ਹੈ।

ਮਿਲੀ ਜਾਣਕਾਰੀ ਮੁਤਾਬਕ ਕੋਲੰਬੀਆ ਦੇ ਸੰਘਣੇ ਐਮਾਜ਼ਾਨ ‘ਚ 11 ਮਹੀਨੇ ਦੇ ਬੱਚੇ ਸਮੇਤ ਚਾਰ ਬੱਚੇ ਜ਼ਿੰਦਾ ਮਿਲੇ ਹਨ। ਦੂਜੇ ਪਾਸੇ ਅਧਿਕਾਰੀਆਂ ਨੇ ਸੁੰਘਣ ਵਾਲੇ ਕੁੱਤਿਆਂ ਨਾਲ ਸਰਚ ਅਭਿਆਨ ਚਲਾਇਆ ਜਿਸ ‘ਚ 100 ਤੋਂ ਵੱਧ ਸੈਨਿਕਾਂ ਨੂੰ ਲਗਾਇਆ ਸੀ। ਪਰ ਇਸ ਵੱਡੀ ਸਫਲਤਾ ਨੇ ਸਾਰੀਆਂ ਵਿੱਚ ਇੱਕ ਖੁਸ਼ੀ ਦਾ ਲਹਿਰ ਨੂੰ ਪੈਦਾ ਕਰ ਦਿਤਾ ਹੈ , ਨਾਲ ਹੀ ਦੱਸਦਿਆਂ ਤਲਾਸ਼ੀ ਮੁਹਿੰਮ ਦੌਰਾਨ ਬੱਚੇ ਦੀ ਪੀਣ ਵਾਲੀ ਬੋਤਲ ਅਤੇ ਅੱਧਾ ਖਾਧਾ ਫਲ ਮਿਲਿਆ ।



error: Content is protected !!