ਆਈ ਤਾਜ਼ਾ ਵੱਡੀ ਖਬਰ

ਆਏ ਦਿਨ ਹੀ ਦੇਸ਼ ਅੰਦਰ ਵਾਪਰਣ ਵਾਲੇ ਹਾਦਸਿਆ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਥੇ ਕੁਝ ਲੋਕਾਂ ਵੱਲੋਂ ਅਣਗਹਿਲੀ ਵਰਤੀ ਜਾਂਦੀ ਹੈ ਜਿਸ ਦਾ ਖਮਿਆਜ਼ਾ ਕਈ ਬੇਕਸੂਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਨੂੰ ਵਾਹਨ ਚਲਾਉਂਦੇ ਸਮੇਂ ਬਹੁਤ ਸਾਰੇ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦਾ ਉਲੰਘਣ ਕੀਤਾ ਜਾਂਦਾ ਹੈ ਅਤੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਪਰਿਵਾਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਹੁਣ ਇੱਕ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਫੈਲ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਫਰੀਦਾਬਾਦ ਜਿਲੇ ਦੇ ਅਧੀਨ ਆਉਂਦੇ ਟੁੰਡਲਾ ਥਾਣਾ ਖੇਤਰ ਦੇ ਇਕ ਟੋਲ ਪਲਾਜ਼ਾ ਕੋਲੋਂ ਸਾਹਮਣੇ ਆਇਆ ਹੈ। ਜਿੱਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਗੱਡੀ ਦਾ ਟਾਇਰ ਪੰਕਚਰ ਹੋਣ ਤੋਂ ਬਾਅਦ ਉਸ ਦੀ ਮੁਰੰਮਤ ਕੀਤੀ ਜਾ ਰਹੀ ਸੀ ਜੋ ਕੇ ਸੜਕ ਦੇ ਕਿਨਾਰੇ ਖੜ੍ਹੀ ਸੀ।

ਇਹ ਆਲੂਆਂ ਨਾਲ ਭਰੀ ਹੋਈ ਗੱਡੀ ਜਿੱਥੇ ਆਗਰਾ ਮੰਡੀ ਵੱਲ ਨੂੰ ਜਾਂਦੇ ਸਮੇਂ ਖਰਾਬ ਹੋ ਗਈ ਸੀ, ਉੱਥੇ ਹੀ ਇਕ ਤੇਜ਼ ਰਫਤਾਰ ਆ ਰਹੇ ਕੰਟੇਨਰ ਨੇ ਇਸ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ। ਜਿਸ ਕਾਰਨ 4 ਲੋਕਾਂ ਦੀ ਘਟਨਾ ਸਥਾਨ ਤੇ ਮੌਤ ਹੋ ਗਈ ਅਤੇ ਇਕ ਵਿਅਕਤੀ ਨੇ ਆਗਰਾ ਦੇ ਹਸਪਤਾਲ ਵਿਚ ਪਹੁੰਚ ਕੇ ਦਮ ਤੋੜ ਦਿੱਤਾ ਹੈ।

ਪੁਲੀਸ ਵੱਲੋਂ ਜਿੱਥੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਥੇ ਹੀ ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਰਾਮ ਬਹਾਦਰ 19 ਸਾਲਾ, ਵਲੀ ਮੁਹੰਮਦ 18 ਸਾਲਾ ਅਤੇ ਰਾਹੁਲ 17 ਸਾਲਾ, ਅਤੇ 2 ਦੀ ਪਹਿਚਾਣ ਅਜੇ ਤੱਕ ਨਹੀਂ ਕੀਤੀ ਗਈ ਹੈ। ਇਸ ਹਾਦਸੇ ਵਿਚ ਵਾਹਨ ਚਾਲਕ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।


ਤਾਜਾ ਜਾਣਕਾਰੀ
ਵਾਪਰਿਆ ਭਿਆਨਕ ਹਾਦਸਾ ਹੋਈਆਂ 5 ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
ByadminMarch 30, 2022Comments Off on ਵਾਪਰਿਆ ਭਿਆਨਕ ਹਾਦਸਾ ਹੋਈਆਂ 5 ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
Previous PostNRI ਦੇ ਲਈ ਪੰਜਾਬ ਚ ਪਹਿਲੀਵਾਰ ਹੋਣ ਲੱਗਾ ਇਹ ਕੰਮ – ਆਈ ਤਾਜਾ ਵੱਡੀ ਖਬਰ
Next Postਸਾਵਧਾਨ ਪੰਜਾਬ ਚ ਇਥੇ ਸ਼ਾਮ 7 ਤੋਂ ਸਵੇਰ 10 ਵਜੇ ਤੱਕ ਲੱਗ ਗਈ ਇਹ ਵੱਡੀ ਪਾਬੰਦੀ – ਤਾਜਾ ਵੱਡੀ ਖਬਰ