BREAKING NEWS
Search

ਵਾਪਰਿਆ ਕੁਦਰਤ ਦਾ ਅਨੋਖਾ ਕ੍ਰਿਸ਼ਮਾ ਇਥੇ ਗਾਂ ਨੇ ਦਿੱਤਾ ਅਜਿਹੇ ਬੱਚੇ ਨੂੰ ਜਨਮ ਸਾਰੇ ਹੋ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਯੁਗ ਵਿਚ ਵਿਗਿਆਨ ਨੇ ਬਹੁਤ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਲੋਕ ਚੰਨ ਤੇ ਪਹੁੰਚ ਗਏ ਹਨ ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਅੰਧ ਵਿਸ਼ਵਾਸ ਦੇ ਵਿੱਚ ਫਸੇ ਹੋਏ ਹਨ। ਜਿੱਥੇ ਕੁਝ ਲੋਕਾਂ ਵੱਲੋਂ ਅਚਾਨਕ ਹੀ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਨੂੰ ਕੁਦਰਤੀ ਚਮਤਕਾਰ ਮੰਨ ਲਿਆ ਜਾਂਦਾ ਹੈ। ਜਿਸ ਕਾਰਨ ਹੋਰ ਲੋਕ ਵੀ ਇਹਨਾਂ ਮਗਰ ਲੱਗ ਕੇ ਅੰਧ ਵਿਸ਼ਵਾਸ਼ ਵਿੱਚ ਫਸ ਜਾਂਦੇ ਹਨ। ਇਸ ਸਮੇਂ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਜਿੱਥੇ ਬਹੁਤ ਸਾਰੇ ਲੋਕਾਂ ਲਈ ਬਿਜ਼ਨਸ ਦਾ ਕਾਰਨ ਬਣ ਜਾਂਦੀਆਂ ਹਨ ਅਤੇ ਲੋਕ ਇਸ ਦੇ ਜ਼ਰੀਏ ਲੋਕਾਂ ਨੂੰ ਬੇਵਕੂਫ ਬਣਾ ਕੇ ਬਹੁਤ ਸਾਰਾ ਪੈਸਾ ਕਮਾ ਲੈਂਦੇ ਹਨ।

ਹੁਣ ਇਥੇ ਕੁਦਰਤ ਦਾ ਅਨੋਖਾ ਕ੍ਰਿਸ਼ਮਾ ਵਾਪਰਿਆ ਹੈ ਜਿੱਥੇ ਇੱਕ ਗਾਂ ਵੱਲੋਂ ਅਜਿਹੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਜਿਸ ਦੀ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਛੱਤੀਸਗੜ੍ਹ ਦੇ ਰਾਜਨੰਦਗਾਓ ਜ਼ਿਲ੍ਹੇ ਅਧੀਨ ਆਉਣ ਵਾਲੇ ਪਿੰਡ ਨਵਾਂਗਾਓ ਤੋਂ ਸਾਹਮਣੇ ਆਈ ਹੈ। ਜਿੱਥੇ ਪਿੰਡ ਦੇ ਇੱਕ ਕਿਸਾਨ ਦੇ ਘਰ ਇੱਕ ਗਾਂ ਵੱਲੋਂ ਅਜਿਹੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ। ਜਿਸ ਦੇ ਤਿੰਨ ਅੱਖਾਂ ਅਤੇ ਨੱਕ ਵਿੱਚ ਚਾਰ ਸ਼ੇਕ ਦੱਸੇ ਜਾ ਰਹੇ ਹਨ। ਜਿਸ ਕਾਰਨ ਲੋਕਾਂ ਵੱਲੋਂ ਇਸ ਨੂੰ ਮਕਰ ਸੰਕ੍ਰਾਂਤੀ ਤੇ ਪੈਦਾ ਹੋਣ ਤੇ ਭਗਵਾਨ ਸ਼ਿਵ ਦੇ ਪੁਨਰ ਜਨਮ ਵਜੋਂ ਪੁਜਿਆ ਜਾਣ ਲੱਗਾ ਹੈ।

ਜਿੱਥੇ ਇਸ ਗਾਂ ਦੇ ਬੱਚੇ ਨੂੰ ਲੈ ਕੇ ਸਭ ਪਾਸੇ ਚਰਚਾ ਹੋ ਗਈ ਹੈ ਉਥੇ ਹੀ ਲੋਕਾਂ ਦੀ ਭੀੜ ਲੱਗ ਗਈ ਹੈ। ਜੋ ਇਸ ਦੀ ਪੂਜਾ ਕਰਨ ਲੱਗ ਪਏ ਹਨ। ਇਸ ਲਈ ਹੀ ਇਸ ਬੱਚੇ ਨੂੰ ਵੇਖਣ ਆਉਣ ਵਾਲੇ ਲੋਕਾਂ ਵੱਲੋਂ ਨਾਰੀਅਲ ਅਤੇ ਹੋਰ ਚੜਾਵਾ ਚੜ੍ਹਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਸ਼ੂ ਮਾਹਰਾਂ ਵੱਲੋਂ ਦੱਸਿਆ ਗਿਆ ਹੈ ਕੀ ਇਹ ਕੋਈ ਚਮਤਕਾਰ ਨਹੀਂ ਹੈ। ਇਹ ਸਭ ਇਸ ਲਈ ਹੋਇਆ ਹੈ ਕਿਉਂਕਿ ਬੱਚੇ ਦੇ ਅੰਗ ਵਿਕਸਤ ਨਹੀਂ ਹੋਏ ਹਨ। ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਥੇ ਭਰੂਣ ਦਾ ਸਹੀ ਢੰਗ ਨਾਲ ਵਿਕਾਸ ਨਹੀਂ ਹੁੰਦਾ। ਜਿਸ ਕਾਰਨ ਜਾਨਵਰਾਂ ਵਿੱਚ ਅਸਾਧਾਰਨ ਲੱਛਣ ਵੇਖੇ ਜਾਂਦੇ ਹਨ। ਬਹੁਤ ਸਾਰੇ ਲੋਕ ਇਸ ਗਾਂ ਦੇ ਬੱਚੇ ਨੂੰ ਵੇਖਣ ਆ ਰਹੇ ਹਨ ਇਸ ਗਾਂ ਦੇ ਬੱਚੇ ਦਾ ਜਨਮ 14 ਜਨਵਰੀ ਦੀ ਸ਼ਾਮ ਨੂੰ 7 ਵਜੇ ਦੇ ਕਰੀਬ ਹੋਇਆ।



error: Content is protected !!