BREAKING NEWS
Search

ਵਾਪਰਿਆ ਕਹਿਰ ਇਕੋ ਪਰਿਵਾਰ ਦੇ 5 ਜੀਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ, 12 ਤਰੀਕ ਨੂੰ ਹੋਣਾ ਸੀ ਵਿਆਹ

ਆਈ ਤਾਜ਼ਾ ਵੱਡੀ ਖਬਰ

ਕਹਿੰਦੇ ਹਨ ਹਾਦਸਾ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨਾਲ ਵਾਪਰ ਸਕਦਾ ਹੈ ਤੇ ਇਹ ਹਾਦਸਾ ਜਦੋਂ ਵੀ ਵਾਪਰਦਾ ਹੈ ਤੇ ਆਪਣੇ ਨਾਲ ਕਈ ਤਰ੍ਹਾਂ ਦਾ ਨੁਕਸਾਨ ਕਰਕੇ ਜਾਂਦਾ ਹੈ । ਅਜਿਹਾ ਹੀ ਇਕ ਦਰਦਨਾਕ ਹਾਦਸਾ ਇੱਕ ਪਰਿਵਾਰ ਦੇ ਨਾਲ ਵਾਪਰਿਆ , ਜਿਸ ਦੇ ਚੱਲਦੇ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉੱਤਰਾਖੰਡ ਦੇ ਟੀਹਰੀ ਜ਼ਿਲ੍ਹੇ ਦੇ ਨੈਸ਼ਨਲ ਹਾਈਵੇ ਤੇ ਐਤਵਾਰ ਨੂੰ ਇਕ ਕਾਰ ਜਾ ਕੇ ਖੱਡ ਵਿਚ ਡਿੱਗ ਪਈ । ਜਿਸ ਕਾਰਨ ਇਕੋ ਪਰਿਵਾਰ ਦੇ ਪੰਜ ਜੀਆਂ ਦੀ ਮੌਤ ਹੋ ਗਈ । ਇਸ ਦਰਦਨਾਕ ਹਾਦਸੇ ਦੇ ਚੱਲਦੇ ਇਲਾਕੇ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਉੱਥੇ ਹੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਪਰਿਵਾਰ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਵਿਆਹ ਦੀ ਖ਼ਰੀਦਦਾਰੀ ਕਰ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ , ਕਿ ਇਸੇ ਸਮੇਂ ਉਨ੍ਹਾਂ ਦੀ ਕਾਰ ਟੀਹਰੀ ਦੇ ਤੋਤਾ ਘਾਟੀ ਦੇ ਕੋਲ ਦੇ ਕੋਲ ਜਾ ਕੇ ਬੇਕਾਬੂ ਹੋ ਗਈ । ਜਿਸ ਦੇ ਚੱਲਦੇ ਇਹ ਘਰ 250 ਡੂੰਘੀ ਖੱਡ ਵਿੱਚ ਜਾ ਡਿੱਗ ਪਈ । ਕਾਰ ਵਿਚ ਸਵਾਰ ਲੋਕ ਆਪਣੀ ਧੀ ਦੇ ਵਿਆਹ ਲਈ ਖਰੀਦਦਾਰੀ ਕਰ ਕੇ ਵਾਪਸ ਘਰ ਪਰਤ ਰਹੇ ਸਨ । ਉਨ੍ਹਾਂ ਦੀ ਕੁੜੀ ਦਾ ਵਿਆਹ ਬਾਰਾਂ ਮਈ ਨੂੰ ਹੋਣਾ ਸੀ । ਜਿਸ ਦੇ ਚਲਦੇ ਵਿਆਹ ਵਾਲੀ ਕੁੜੀ ਆਪਣੇ ਮਾਮਾ ਤੇ ਪਰਿਵਾਰ ਦੇ ਨਾਲ ਮੇਰਠ ਤੋਂ ਵਿਆਹ ਦੀ ਖਰੀਦਦਾਰੀ ਕਰਨ ਗਏ ਸੀ ।

ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਦੇ ਵੱਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਪੁਲੀਸ ਨੇ ਬਚਾਅ ਕਾਰਜਾਂ ਦੀਆਂ ਟੀਮਾਂ ਦੀ ਮਦਦ ਨਾਲ ਲਾਸ਼ਾਂ ਨੂੰ ਖੱਡ ਵਿੱਚੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪੁਲੀਸ ਮੁਤਾਬਕ ਦੱਸਿਆ ਗਿਆ ਹੈ ਕਿ ਮ੍ਰਿਤਕ ਪਿੰਕੀ 12 ਮਈ ਨੂੰ ਵਿਆਹ ਹੋਣਾ ਸੀ, ਇਸ ਲਈ ਉਹ ਆਪਣੇ ਮਾਮਾ ਅਤੇ ਉਸ ਦੇ ਪਰਿਵਾਰ ਨਾਲ ਮੇਰਠ ਤੋਂ ਵਿਆਹ ਦੀ ਖਰੀਦਦਾਰੀ ਕਰਨ ਗਈ ਸੀ।

ਪੁਲਸ ਮੁਤਾਬਕ ਆਲਟੋ ਕਾਰ ਟਿਹਰੀ ਵੱਲ ਜਾ ਰਹੀ ਸੀ, ਜੋ ਕਿ ਸੀਮਾਂਤ ਪਿੰਡ ਤੋਤਾਘਾਟੀ ਕੋਲ ਹਾਦਸਾਗ੍ਰਸਤ ਹੋ ਗਈ। ਇਸ ’ਚ ਇਕ ਹੀ ਪਰਿਵਾਰ ਦੇ 5 ਲੋਕਾਂ- ਪਿਤਾ, ਪੁੱਤਰ, ਮਾਤਾ ਅਤੇ ਦੋ ਧੀਆਂ ਸਵਾਰ ਸਨ, ਜਿਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਫਿਲਹਾਲ ਹੁਣ ਪੁਲੀਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।



error: Content is protected !!