BREAKING NEWS
Search

ਹਰ ਇਨਸਾਨ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਇਹ 19 ਊਠਾਂ ਦੀ ਕਹਾਣੀ

ਇਁਕ ਪਿੰਡ ਵਿਁਚ ਇਁਕ ਵਿਅਕਤੀ ਦੇ ਕੋਲ 19 ਊਠ ਸਨ। ਇਁਕ ਦਿਨ ਉਸ ਵਿਅਕਤੀ ਦੀ ਮੌਤ ਹੋ ਗਈ। ਮੌਤ ਦੇ ਬਾਅਦ ਵਸੀਅਤ ਪਡ਼ੀ ਗਈ ਜਿਸ ਵਿਁਚ ਲਿਖਿਆ ਸੀ ਕਿ: ਮੇਰੇ 19 ਊਠਾਂ ਵਿਁਚੋਂ ਅਁਧੇ ਮੇਰੇ ਬੇਟੇ ਨੂੰ,19 ਊਠਾਂ ਵਿਁਚੋਂ ਇਁਕ ਚੌਥਾਈ ਮੇਰੀ ਬੇਟੀ ਨੂੰ,ਤੇ 19 ਊਠਾਂ ਵਿਁਚੋ ਪੰਜਵਾਂ ਹਿਁਸਾ ਮੇਰੇ ਨੌਕਰ ਨੂੰ ਦੇ ਦਿਁਤੇ ਜਾਣ।ਸਾਰੇ ਲੋਕ ਚਁਕਰ ਵਿਁਚ ਪੈ ਗਏ ਕਿ ਇਹ ਬਟਵਾਰਾ ਕਿਵੇਂ ਹੋਵੇ ? 19 ਊਠਾਂ ਦਾ ਅਁਧ ਭਾਵ ਇਁਕ ਊਠ ਕਁਟਣਾ ਪਵੇਗਾ, ਫਿਰ ਤਾਂ ਊਠ ਹੀ ਮਰ ਜਾਵੇਗਾ। ਚਲੋ ਇਁਕ ਨੂੰ ਕਁਟ ਦਿਁਤਾ ਤਾਂ ਬਚੇ 18 ਉਸਦਾ ਇਁਕ ਚੌਥਾਈ ਸਾਢੇ ਚਾਰ- ਸਾਢੇ ਚਾਰ. ਫਿਰ?

ਸਾਰੇ ਬਡ਼ੀ ਉਲਝਣ ਵਿਁਚ ਸਨ। ਫਿਰ ਗੁਆਂਢੀ ਪਿੰਡ ਦੇ ਇਁਕ ਬੁਁਧੀਮਾਨ ਵਿਅਕਤੀ ਨੂੰ ਬੁਲਾਇਆ ਗਿਆ।ਉਹ ਬੁਁਧੀਮਾਨ ਵਿਅਕਤੀ ਆਪਣੇ ਊਠ ਉਁਤੇ ਚਡ਼ ਕੇ ਆਇਆ, ਸਮਁਸਿਆ ਸੁਣੀ, ਥੋਡ਼ਾ ਦਿਮਾਗ ਲਗਾਇਆ, ਫਿਰ ਬੋਲਿਆ ਇਹਨਾਂ 19 ਊਠਾਂ ਵਿਁਚ ਮੇਰਾ ਵੀ ਊਠ ਮਿਲਾ ਕੇ ਵੰਡ ਦਿਉ।
ਸਭ ਨੇ ਸੋਚਿਆ ਕੇ ਇਁਕ ਤਾਂ ਮਰਨ ਵਾਲਾ ਮੂਰਖ ਸੀ, ਜੋ ਇਹੋ-ਜਿਹੀ ਵਸੀਅਤ ਕਰ ਕੇ ਚਲਿਆ ਗਿਆ, ਤੇ ਹੁਣ ਇਹ ਦੂਸਰਾ ਮੂਰਖ ਆ ਗਿਆ ਜੋ ਬੋਲਦਾ ਹੈ ਕਿ ਉਹਨਾਂ ਵਿਁਚ ਮੇਰਾ ਵੀ ਊਠ ਮਿਲਾਕੇ ਵੰਡ ਦਿਉ। ਫਿਰ ਸਾਰਿਆਂ ਨੇ ਸੋਚਿਆ ਗਁਲ ਮੰਨ ਲੈਣ ਵਿਁਚ ਕੀ ਹਰਜ ਹੈ?

  • 19+1=20 ਹੋਏ।
  • 20 ਦਾ ਅਁਧਾ 10, ਬੇਟੇ ਨੂੰ ਦੇ ਦਿਁਤੇ।
  • 20 का ਚੌਥਾਈ 5, ਬੇਟੀ ਨੂੰ ਦੇ ਦਿਁਤੇ।
  • 20 ਦਾ ਪੰਜਵਾਂ ਹਿਁਸਾ 4, ਨੌਕਰ ਨੂੰ ਦੇ ਦਿਁਤਾ।
  • 10+5+4=19

ਬਚ ਗਿਆ ਇਁਕ ਊਠ, ਜੋ ਬੁਁਧੀਮਾਨ ਦਾ ਸੀ, ਉਸ ਉਸਨੂੰ ਲੈ ਕੇ ਆਪਣੇ ਪਿੰਡ ਚਲਿਆ ਗਿਆ। ਇਸ ਤਰਾਂ 1 ਊਠ ਮਿਲਾਉਣ ਨਾਲ, ਬਾਕੀ 19 ਊਠਾਂ ਦਾ ਬਟਵਾਰਾ ਸੁਖ, ਸ਼ਾਤੀ, ਸੰਤੋਸ਼ ਤੇ ਆਨੰਦ ਨਾਲ ਹੋ ਗਿਆ। ਸੋ ਸਾਡੇ ਸਭ ਦੇ ਜੀਵਨ ਵਿਁਚ ਵੀ 19 ਊਠ ਹੁੰਦੇ ਹਨ।

  • 5 ਗਿਆਨ ਇੰਦਰੇ (ਅਁਖ, ਨਁਕ, ਜੀਭ, ਕੰਨ, ਚਮਡ਼ੀ)
  • 5 ਕਰਮ ਇੰਦਰੇ(ਹਁਥ, ਪੈਰ, ਜੀਭ, ਮੂਤਰ-ਦਵਾਰ, ਮਲ-ਦਵਾਰ)
  • 5 ਪਰਾਨ(ਪਰਾਨ, ਅਪਾਨ, ਸਮਾਨ, ਵਿਆਨ, ਉਦਾਨ)
  • 4 ਅੰਤਹਕਰਨ (ਮਨ, ਬੁਁਧੀ, ਚਿਁਤ,ਅਹੰਕਾਰ)

ਕੁਁਲ 19 ਊਠ ਹੁੰਦੇ ਹਨ।
ਸਾਰਾ ਜੀਵਨ ਮਨੁਁਖ ਇਹਨਾਂ 19 ਊਠਾਂ ਦੀ ਵੰਡ ‘ਚ ਉਲਝਿਆ ਰਹਿੰਦਾ ਹੈ, ਜਦ ਤਁਕ ਉਸ ਵਿਁਚ ਆਤਮਾ ਰੂਪੀ ਊਠ ਨਹੀ ਮਿਲਾਇਆ ਜਾਂਦਾ,ਯਾਨੀ ਕੇ ਅਧਿਆਤਮਕ ਜੀਵਨ ਨਹੀਂ ਜੀਵਿਆ ਜਾਂਦਾ, ਉਦੋਂ ਤਁਕ ਸੁਁਖ, ਸ਼ਾਤੀ, ਸੰਤੋਸ਼ ਤੇ ਆਨੰਦ ਦੀ ਪਾ੍ਪਤੀ ਨਹੀਂ ਹੋ ਸਕਦੀ।



error: Content is protected !!