BREAKING NEWS
Search

ਰਵੀ ਸਿੰਘ ਨੂੰ ਰਗੜ ਗਏ ਪਿੰਡਾਂ ਵਾਲੇ ਸਰਪੰਚ ਖਾਲਸਾ ਏਡ ਨੂੰ ਹੀ ਲਾ ਗਏ ਕੁੰਡੀ

ਬਰਸਾਤ ਦੇ ਮੌਸਮ ਵਿੱਚ ਆਏ ਹੜ੍ਹਾਂ ਨੇ ਪੰਜਾਬ ਵਿੱਚ ਭਾਰੀ ਤਬਾਹੀ ਮਚਾਈ ਹੈ। ਇੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਢਹਿ ਗਏ। ਫਸਲਾਂ ਬਰਬਾਦ ਹੋ ਗਈਆਂ। ਪਸ਼ੂ ਪਾਣੀ ਵਿੱਚ ਰੁੜ੍ਹ ਗਏ ਲੋਕ ਘਰਾਂ ਤੋਂ ਬੇਘਰ ਹੋ ਗਏ। ਕਿੰਨੀ ਹੀ ਦੇਰ ਫ਼ਸਲਾਂ ਵਿੱਚ ਪਾਣੀ ਖੜ੍ਹਾ ਰਿਹਾ। ਇਸ ਦੁੱਖ ਦੀ ਘੜੀ ਵਿੱਚ ਖ਼ਾਲਸਾ ਏਡ ਵੱਲੋਂ ਹੜ੍ਹ ਪੀੜਤ ਕਿਸਾਨਾਂ ਦੀ ਬਾਂਹ ਫੜੀ ਗਈ। ਖਾਲਸਾ ਏਡ ਵੱਲੋਂ ਕਿਸਾਨਾਂ ਨੂੰ ਮੱਝਾਂ ਵੰਡੀਆਂ ਗਈਆਂ ਟਰੈਕਟਰ ਵੰਡੇ ਗਏ। ਇੱਥੋਂ ਤੱਕ ਕਿ ਖਾਦ ਵੀ ਵੰਡੀ ਗਈ। ਇਸ ਤੋਂ ਬਿਨਾਂ ਹੜ੍ਹ ਪੀੜਤਾਂ ਨੂੰ ਖਾਣ ਪੀਣ ਦਾ ਸਾਮਾਨ ਵੀ ਪਹੁੰਚਾਇਆ ਗਿਆ। ਹੁਣ ਰਵੀ ਸਿੰਘ ਨੇ ਜਾਣਕਾਰੀ ਦਿੱਤੀ ਹੈ ਕੇ ਪਿੰਡਾਂ ਦੇ ਕੁਝ ਸਰਪੰਚਾਂ ਨੇ ਪਾਰਟੀਬਾਜ਼ੀ ਦੇ ਅਧਾਰ ਤੇ ਉਨ੍ਹਾਂ ਨੂੰ ਗਲਤ ਜਾਣਕਾਰੀ ਦਿੱਤੀ।ਗਲਤ ਬੰਦਿਆਂ ਨੂੰ ਡੀਏਪੀ ਖਾਦ ਦਵਾ ਦਿੱਤੀ ਗਈ। ਕਿਸੇ ਨੇ ਗਲਤ ਜਾਣਕਾਰੀ ਦੇ ਕੇ ਖਾਲਸਾ ਏਡ ਤੋਂ ਘਰ ਬਣਵਾ ਲਿਆ। ਰਿਹਾਇਸ਼ ਉਨ੍ਹਾਂ ਦੀ ਕਿਸੇ ਹੋਰ ਪਾਸੇ ਹੈ। ਜਦ ਕਿ ਖਾਲਸਾ ਏਡ ਤੋਂ ਘਰ ਬਣਵਾ ਕੇ ਕਿਸੇ ਨੂੰ ਕਿਰਾਏ ਤੇ ਦੇ ਦਿੱਤਾ ਗਿਆ। ਖਾਲਸਾ ਏਡ ਨੇ ਤਾਂ ਇਨਸਾਨੀਅਤ ਦੇ ਤੌਰ ਤੇ ਸੇਵਾ ਕੀਤੀ ਹੈ। ਗ਼ਲਤ ਜਾਣਕਾਰੀ ਦੇਣ ਵਾਲਿਆਂ ਨੂੰ ਸਰਪੰਚ ਨਹੀਂ ਬਣਾਇਆ ਜਾਣਾ ਚਾਹੀਦਾ। ਰਵੀ ਸਿੰਘ ਦਾ ਇਹ ਵੀ ਕਹਿਣਾ ਹੈ ਕਿ ਜੇਕਰ 100 ਵਿੱਚੋਂ 10 ਬੰਦੇ ਗਲਤ ਨਿਕਲ ਜਾਣਗੇ ਤਾਂ ਉਨ੍ਹਾਂ ਨੂੰ ਸੇਵਾ ਛੱਡਣੀ ਨਹੀਂ ਚਾਹੀਦੀ। ਜਦੋਂ ਹੜ੍ਹ ਆਏ ਤਾਂ ਲੱਗਭੱਗ 1000 ਵਲੰਟੀਅਰਾਂ ਨੇ ਬਚਾਅ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ।

ਰਵੀ ਸਿੰਘ ਅਨੁਸਾਰ ਲੋਕ ਸੇਵਾ ਕਰਨ ਵਾਲੀ ਕੋਈ ਵੀ ਸੰਸਥਾ ਜੇਕਰ ਉਨ੍ਹਾਂ ਦੀਆਂ ਗਾਈਡ ਲਾਈਨਜ਼ ਅਨੁਸਾਰ ਕੰਮ ਕਰਨ ਦੀ ਇੱਛੁਕ ਹਨ ਤਾਂ ਉਹ ਅਜਿਹੀਆਂ ਸੰਸਥਾਵਾਂ ਦਾ ਸਾਥ ਦੇ ਸਕਦੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਕਈ ਗਰੁੱਪਾਂ ਨੇ ਅਤੇ ਮੀਡੀਆ ਚੈਨਲਾਂ ਨੇ ਵੀ ਖਾਲਸਾ ਏਡ ਬਾਰੇ ਸੰਗਤ ਨੂੰ ਝੂਠ ਬੋਲ ਕੇ ਗਲਤ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਰਵੀ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਨੂੰ ਐਸਜੀਪੀਸੀ ਵੱਲੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਗੁਰਪੁਰਬ ਤੇ ਪ੍ਰੋਗਰਾਮ ਦਾ ਸੱਦਾ ਆਇਆ ਸੀ। ਪਰ ਉਨ੍ਹਾਂ ਲਈ ਤਾਂ ਹਰ ਰੋਜ਼ ਹੀ 550 ਵਾਂ ਸਾਲ ਹੈ। ਉਹ ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੋਚ ਅੱਜ ਕਿੱਥੇ ਹੈ। ਉਹ ਤਾਂ ਪੀੜਤਾਂ ਨਾਲ ਖੜ੍ਹੇ ਹਨ। ਸਿਰੋਪੇ ਪਾਉਣ ਲਈ ਰਾਜਨੀਤਿਕ ਲੋਕ ਅੱਗੇ ਆ ਜਾਂਦੇ ਹਨ।ਜਦੋਂ ਪੰਜਾਬ ਵਿੱਚ ਹੜ੍ਹ ਆਏ ਤਾਂ ਉਦੋਂ ਪੀੜਤਾਂ ਲਈ ਅੱਗੇ ਨਾ ਆਉਣ ਵਾਲਿਆਂ ਕੋਲ ਹੁਣ ਪੈਸਾ ਕਿੱਥੋਂ ਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਛੇ ਮਹੀਨੇ ਬਾਅਦ ਰਿਪੋਰਟ ਦੇਣਗੇ ਕਿ ਉਨ੍ਹਾਂ ਨੇ ਕਿੱਥੇ ਕਿੱਥੇ ਪੈਸਾ ਖਰਚ ਕੀਤਾ ਹੈ। ਰਵੀ ਸਿੰਘ ਵੱਲੋਂ ਸੇਵਾਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਉਨ੍ਹਾਂ ਨੇ ਬਿਜ਼ਨਸਮੈਨਾਂ ਨੂੰ ਵੀ ਸੱਦਾ ਦਿੱਤਾ ਕਿ ਜੇਕਰ ਕੋਈ ਉਨ੍ਹਾਂ ਨਾਲ ਜੁੜਨਾ ਚਾਹੁੰਦਾ ਹੈ ਤਾਂ ਜੁੜ ਸਕਦਾ ਹੈ। ਪੀੜਤਾਂ ਦੀ ਸਹਾਇਤਾ ਲਈ ਉਨ੍ਹਾਂ ਨੂੰ ਕਿਰਾਏ ਤੇ ਗੱਡੀਆਂ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਕਿਰਾਏ ਤੇ ਗੱਡੀਆਂ ਦੇਣ ਵਾਲੇ ਵੀ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!