BREAKING NEWS
Search

ਇਸ ਸਿੱਖ ਦੇ ਕਹਿਣ ਤੇ ਪਾਕਿਸਤਾਨ ਨੇ ਦਿੱਤੀ ਹੈ ਸਿੱਖ ਸੰਗਤ ਨੂੰ ਪਾਸਪੋਰਟ ਤੋਂ ਛੋਟ, ਜਾਣੋ ਕੌਣ ਹੈ ਇਹ ਸਿੱਖ, ਦੇਖੋ ਵੀਡੀਓ

ਸਿੱਖਾਂ ਦੀ ਅਰਦਾਸ ਨੂੰ ਬੂਰ ਪਿਆ ਹੈ। ਹਰ ਸਿੱਖ ਸਵੇਰੇ ਸ਼ਾਮ ਨਿੱਤ ਨੇਮ ਕਰਦੇ ਸਮੇਂ ਪਾਕਿਸਤਾਨ ਵਿਚਲੇ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਲਈ ਅਰਦਾਸ ਕਰਦਾ ਹੈ। ਪਾਕਿਸਤਾਨ ਸਰਕਾਰ ਦੁਆਰਾ ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਵਿਸ਼ੇਸ਼ ਰਸਤਾ ਭਾਰਤੀਆਂ ਲਈ ਖੋਲ੍ਹ ਦਿੱਤਾ ਗਿਆ ਹੈ। ਇਹ ਐਲਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਕਰਤਾਰਪੁਰ ਸਾਹਿਬ ਉਹ ਸਥਾਨ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਗੁਜ਼ਾਰਿਆ। ਇੱਥੇ ਉਨ੍ਹਾਂ ਨੇ ਖੁਦ ਖੇਤੀ ਕੀਤੀ ਅਤੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸ਼ੁਰੂ ਵਿੱਚ ਪਾਕਿਸਤਾਨ ਸਰਕਾਰ ਨੇ ਵੀਹ ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਰੱਖੀ ਸੀ।

ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋ ਰਿਹਾ ਹੈ। ਹੁਣ ਉਦਘਾਟਨ ਤੋਂ ਪਹਿਲਾਂ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਪਾਸਪੋਰਟ ਵਾਲੀ ਸ਼ਰਤ ਖਤਮ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ 10 ਦਿਨ ਪਹਿਲਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਵੀ ਲੋੜ ਨਹੀਂ ਹੈ। ਹੁਣ ਸ਼ਰਧਾਲੂਆਂ ਕੋਲ ਸਿਰਫ ਪਛਾਣ ਪੱਤਰ ਹੋਣਾ ਜਰੂਰੀ ਹੈ। ਦੱਸਿਆ ਜਾਂਦਾ ਹੈ ਕਿ ਪਾਸਪੋਰਟ ਵਾਲੀ ਸ਼ਰਤ ਵਿੱਚ ਛੋਟ ਹਰਦੀਪ ਸਿੰਘ ਉਰਫ਼ ਪੀਟਰ ਵਿਰਦੀ ਦੇ ਯਤਨਾਂ ਸਦਕਾ ਮਿਲੀ ਹੈ। ਪੀਟਰ ਵਿਰਦੀ ਇੱਕ ਸਿੱਖ ਬਿਜ਼ਨੈਸਮੈਨ ਹਨ ਅਤੇ ਉਹ ਇੰਗਲੈਂਡ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਇਸ ਲਈ ਮਨਾ ਲਿਆ ਹੈ। ਕਿਹਾ ਜਾਂਦਾ ਹੈ ਕਿ ਪਾਕਿਸਤਾਨ ਵਿੱਚ ਗੁਰਧਾਮਾਂ ਦੀ ਉਸਾਰੀ ਕਰਨ ਵਿੱਚ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਦੀ ਮਾਲੀ ਮਦਦ ਕੀਤੀ ਹੈ।

ਇਸ ਤੋਂ ਬਿਨਾਂ ਪਾਕਿਸਤਾਨ ਦੇ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫਕਾਰ ਬੁਖਾਰੀ ਨਾਲ ਵੀ ਉਨ੍ਹਾਂ ਦੀ ਨੇੜਤਾ ਹੈ। ਉਨ੍ਹਾਂ ਨੇ ਭਾਰਤੀ ਪੰਜਾਬ ਦੇ ਪੇਂਡੂ ਲੋਕਾਂ ਦੀ ਮਜਬੂਰੀ ਵੀ ਜੁਲਫਕਾਰ ਬੁਖ਼ਾਰੀ ਨਾਲ਼ ਸਾਂਝੀ ਕੀਤੀ ਕਿ ਉਹ ਗੁਰਪੁਰਬ ਤੇ ਦਰਸ਼ਨ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਪਾਸਪੋਰਟ ਨਹੀਂ ਹੈ। ਉਨ੍ਹਾਂ ਦੀ ਸਿਫਾਰਿਸ਼ ਤੇ ਪਾਕਿਸਤਾਨ ਵੱਲੋਂ ਪਾਸਪੋਰਟ ਵਾਲੀ ਸ਼ਰਤ ਹਟਾ ਦਿੱਤੀ ਗਈ। ਲੰਡਨ ਵਿੱਚ ਪੀਟਰ ਵਿਰਦੀ ਫਾਊਂਡੇਸ਼ਨ ਦੇ ਭਾਈਚਾਰੇ ਵੱਲੋਂ ਪਾਕਿਸਤਾਨ ਦੇ ਟੂਰਿਜ਼ਮ ਬੋਰਡ ਦੇ ਚੇਅਰਮੈਨ ਜ਼ੁਲਫਕਾਰ ਬੁਖਾਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਲੰਡਨ ਵਿੱਚ ਇੱਕ ਮੀਟਿੰਗ ਕੀਤੀ ਗਈ ਅਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ 500 ਮਿਲੀਅਨ ਪੌਂਡ ਦਾ ਨਿਵੇਸ਼ ਵੀ ਕੀਤਾ ਗਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!