BREAKING NEWS
Search

3 ਸਾਲ ਦੇ ਅਪਾਹਿਜ ਬੱਚੇ ਨੂੰ …ਦਰਬਾਰ ਸਾਹਿਬ ਦੇ ਸਰੋਵਰ ਦੀ ਮਿੱਟੀ ਨੇ ਠੀਕ ਕੀਤਾ (Video)

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ ਅਸੀ ਅਲੌਕਿਕ ਕਰਮਾਤ ਵਾਰੇ ਦੱਸਣ ਜਾ ਰਹੇ ਹਾਂ, ੲਿਹ ਸੱਚੀ ਘਟਨਾਂ ਹੈ, ਸੰਤ ਬਾਬਾ ਹਰਬੰਸ ਸਿੰਘ ਨੂੰ ਤਾਂ ਸਾਰੇ ਜਾਣਦੇ ਹੀ ਹੋਣਗੇ, ਕਾਰ ਸੇਵਾ ਦੇ ਮੁੱਖ ਸੇਵਦਾਰ ਸੀ, ਬਾਬਾ ਹਰਬੰਸ ਸਿੰਘ ਜੀ, ਪਰ ਜਦੋਂ ੳੁਹਨਾਂ ਦਾ ਜਨਮ ਹੋੲਿਅਾਂ ਤਾਂ ੳੁਹ ੩ ਸਾਲ ਦੇ ਸੀ ਜਦੋਂ ੳੁਹ ਦਰਬਾਰ ਸਾਹਿਬ ਗੲੇ ਸੀ, ੳੁਹਨਾਂ ਦੇ ਛੋਟੇ ਹੁੰਦਿਅਾਂ ਦੇ ਹੱਥ ,,,,, ਨਹੀ ਖੁੱਲਦੇ ਸੀ, ਤੇ ੳੁਹਨਾਂ ਦੇ ਘਰਦੇ ਦਰਬਾਰ ਸਾਹਿਬ ‘ਚੋਂ ਮਿੱਟੀ ਲੈ ਗੲੇ ਜਿਸ ਨੂੰ ਬਾਬਾ ਹਰਬੰਸ ਸਿੰਘ ਨੂੰ ਲਾੲਿਅਾ ਜਿਸ ਤੋਂ ਬਾਅਦ ੳੁਹਨਾਂ ਦੇ ਹੱਥ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਗੲੇ ਭਾੲੀ ਰਣਜੀਤ ਸਿੰਘ ਜੀ ਦੀ ੲਿਸ ਵੀਡਿਓ ਵਿੱਚ ਬਾਬਾ ਹਰਬੰਸ ਸਿੰਘ ਬਾਰੇ ਦੱਸਿਅਾ ਹੈ …ਕੋਣ ਹਨ ਬਾਬਾ ਹਰਬੰਸ ਸਿੰਘ ਜੀ…

ਬਾਬਾ ਹਰਬੰਸ ਸਿੰਘ ਦਾ ਜਨਮ 1920 ਈਸਵੀ ਵਿੱਚ ਨੂਰਪੁਰ ਥਲ (ਪਾਕਿਸਤਾਨ) ਵਿੱਚ ਪਿਤਾ ਆਸਾ ਸਿੰਘ ਦੇ ਗ੍ਰਹਿ ਵਿੱਚ ਹੋਇਆ। ਉਹ ਛੇ ਭਰਾ ਤੇ ਚਾਰ ਭੈਣਾਂ ਸਨ। ਉਨ੍ਹਾਂ ਨੇ ਮੁੱਢਲੀ ਵਿੱਦਿਆ ਚੱਕ ਨੰਬਰ 86, ਜ਼ਿਲ੍ਹਾ ਮਿੰਟਗੁਮਰੀ ਤੋਂ ਪ੍ਰਾਪਤ ਕੀਤੀ। ਉਹ ਅੰਗਰੇਜ਼ੀ ਤੇ ਉਰਦੂ ਵੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਉਨ੍ਹਾਂ ਨੇ ਫ਼ੌਜ ਦੀ ਨੌਕਰੀ ,,,,, ਕੀਤੀ ਤੇ ਕੁਝ ਚਿਰ ਨੌਕਰੀ ਕਰਨ ਮਗਰੋਂ ਫਿਰ ਆਪਣੇ ਕਾਰੋਬਾਰ ਵਿੱਚ ਲੱਗ ਗਏ। ਸੰਤ ਗੁਰਮੁਖ ਸਿੰਘ ਪਟਿਆਲਾ ਵਾਲੇ 1943 ਵਿੱਚ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਸੰਤ ਹਰਬੰਸ ਸਿੰਘ ਨੇ ਵੀ ਉੱਥੇ 40 ਦਿਨ ਸੇਵਾ ਕੀਤੀ। 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਸੰਤ ਹਰਬੰਸ ਸਿੰਘ ਪੰਜਾਬ ਆਏ ਤੇ ਖਡੂਰ ਸਾਹਿਬ ਵਿਖੇ ,,,,,, ਬਾਬਾ ਜੀਵਨ ਸਿੰਘ ਕੋਲ ਉਨ੍ਹਾਂ ਦੀ ਸੇਵਾ ਲੱਗ ਗਈ। ਇੱਥੇ ਆਪ ਨੇ ਲਾਂਗਰੀ ਤੇ ਸਟੋਰ-ਕੀਪਰ ਦੀ ਸੇਵਾ ਕੀਤੀ ਤੇ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਲਈ ਇੱਟਾਂ ਬਣਾਉਣ ਵਾਲੇ ਭੱਠੇ ਦੇ ਪ੍ਰਬੰਧ ਨੂੰ ਸੰਭਾਲਿਆ। ਬਾਬਾ ਜੀ ਨੇ ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਦੀ ਦੇਖ-ਰੇਖ ਵਿੱਚ ਕੁਰੂਕਸ਼ੇਤਰ, ਹਜ਼ੂਰ ਸਾਹਿਬ, ਸ਼ਿਕਾਰਘਾਟ, ਤਰਨ ਤਾਰਨ, ਪਿਹੋਵਾ, ਬਿਬੇਕਸਰ, ਰਾਮਸਰ, ਕੌਲਸਰ, ਸ੍ਰੀ ਅੰਮ੍ਰਿਤਸਰ, ਸ੍ਰੀ ਸੰਤੋਖਸਰ ਸਾਹਿਬ ਵਿਖੇ ਸਰੋਵਰਾਂ, ਸੜਕਾਂ, ਗੁਦਾਵਰੀ ਪੁਲਾਂ ਤੇ ਇਮਾਰਤਾਂ ਦੀ ਸੇਵਾ ਸੰਨ 1973 ਤੱਕ ਕਰਵਾਈ।

1975 ਵਿੱਚ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਦੀ ਸੇਵਾ ਸ਼ੁਰੂ ਹੋਈ। ਇਨ੍ਹੀਂ ਦਿਨੀਂ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ’ਤੇ ਕਮੇਟੀ ਨੇ ਸਰੋਵਰ ਦਾ ਕੰਮ ਠੇਕੇਦਾਰ ਨੂੰ ਠੇਕਾ ਦੇ ਕੇ ਸ਼ੁਰੂ ਕਰਵਾਇਆ ਸੀ। ਬਾਬਾ ਹਰਬੰਸ ਸਿੰਘ ਦੇ ਦਿੱਲੀ ਆਉਣ ’ਤੇ ਉਨ੍ਹਾਂ ਦਿੱਲੀ ਦੇ ਸਾਰੇ ਅਸਥਾਨਾਂ ਦੀ ਨਵ-ਉਸਾਰੀ ਕਰਵਾਈ। ਸਰੋਵਰਾਂ, ਹਸਪਤਾਲਾਂ, ਦੀਵਾਨ ਹਾਲ, ਰਿਹਾਇਸ਼ੀ ਕਲੋਨੀਆਂ, ਸਰਾਂਵਾਂ, ਕਾਰ-ਪਾਰਕਿੰਗ ਦੀ ਉਸਾਰੀ ਕੀਤੀ ਗਈ। ਇੱਥੇ ਸੇਵਾ ਕਰਦਿਆਂ ਹੀ ਆਪ ਦੇ ਨਾਂ ਨਾਲ ‘ਕਾਰ-ਸੇਵਾ ਦਿੱਲੀ ਵਾਲੇ’ ਸ਼ਬਦ ਜੁੜ ਗਿਆ।

ਬਾਬਾ ਹਰਬੰਸ ਸਿੰਘ ਨੇ 1977 ਵਿੱਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਰਹਿੰਦ, 1980 ਵਿੱਚ ਤਖ਼ਤ ਪਟਨਾ ਸਾਹਿਬ ਵਿਖੇ ਗੁਰਦੁਆਰਾ ਗਊਘਾਟ, ਸਰੋਵਰ, ਗੁਰੂ ਕਾ ਬਾਗ਼, 1981 ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਸਰੋਵਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦੀਵਾਨ ਹਾਲ ਦੀ ਸੇਵਾ, 1990 ਵਿੱਚ ਖ਼ਾਲਸੇ ਦੇ ਸਾਜਨਾ ਦਿਵਸ ’ਤੇ 300 ਕਮਰਿਆਂ ਦੀ ਸਰਾਂ 14 ਮਹੀਨਿਆਂ ਵਿਚ ਤਿਆਰ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ।



error: Content is protected !!