BREAKING NEWS
Search

ਵਧੇ ਹੋਏ ਪੇਟ ਨੂੰ ਘਟਾਉਣ ਦਾ ਅਸਰਦਾਰ ਘਰੇਲੂ ਨੁਸਖਾ

ਅੱਜ ਕੱਲ੍ਹ ਦੇ ਲੋਕ ਆਪਣੀ ਫਿੱਟਨੈਸ ਨੂੰ ਲੈ ਕੇ ਬਹੁਤ ਹੀ ਸਤਰਕ ਹੋ ਚੁੱਕੇ ਹਨ । ਹਰ ਕੋਈ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਜਿੰਮ ਜਾਂਦੇ ਹਨ । ਜਾਂ ਫਿਰ ਯੋਗਾ ਕਰਦੇ ਹਨ । ਜੇਕਰ ਤੁਸੀਂ ਆਪਣੇ ਵਧੇ ਹੋਏ ਪੇਟ ਤੋਂ ਪ੍ਰੇਸ਼ਾਨ ਹੋ ਤਾਂ sehat ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣਗੇ । ਜਿਸ ਨਾਲ ਬਹੁਤ ਹੀ ਜਲਦੀ ਤੁਹਾਡਾ ਵਜ਼ਨ ਘੱਟ ਹੋ ਜਾਵੇਗਾ ਅਤੇ ਵਧਾ ਹੋਇਆ ਪੇਟ ਵੀ ਅੰਦਰ ਹੋ ਜਾਵੇਗਾ । ਇਸ ਦਾ ਨਤੀਜਾ ਇੱਕ ਮਹੀਨੇ ਅੰਦਰ ਪਤਾ ਚੱਲ ਜਾਂਦਾ ਹੈ
ਵਧੇ ਹੋਏ ਪੇਟ ਨੂੰ ਘੱਟ ਕਰਨ ਲਈ ਘਰੇਲੂ ਨੁਸਖਾ 1 . ਇੱਕ ਚਮਚ ਜ਼ੀਰਾ 2 . ਅੱਧਾ ਨਿੰਬੂ 3 . ਇੱਕ ਚਮਚ ਸ਼ਹਿਦ
ਨੁਸਖਾ ਬਣਾਉਣ ਦੀ ਵਿਧੀ – ਰੋਜ਼ਾਨਾ ਸ਼ਾਮ ਨੂੰ ਇੱਕ ਚਮਚ ਜ਼ੀਰਾ ਇੱਕ ਗਿਲਾਸ ਪਾਣੀ ਵਿੱਚ ਭਿਉਂ ਕੇ ਰੱਖੋ । ਸਵੇਰੇ ਖਾਲੀ ਪੇਟ ਇਸ ਪਾਣੀ ਵਿੱਚੋਂ ਜ਼ੀਰਾ ਕੱਢ ਕੇ ਚਬਾ ਚਬਾ ਕੇ ਖਾਓ ਅਤੇ ਪਾਣੀ ਨੂੰ ਉਬਾਲ ਲਓ । ਫਿਰ ਇਸ ਪਾਣੀ ਵਿੱਚ ਅੱਧਾ ਨਿੰਬੂ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਓ ।

ਇਸ ਨੁਸਖੇ ਨੂੰ ਲੈਣ ਦਾ ਤਰੀਕਾ – ਰੋਜ਼ਾਨਾ ਸਵੇਰੇ ਖਾਲੀ ਪੇਟ ਜੀਰਾ ਚਬਾ ਚਬਾ ਕੇ ਖਾਓ ਅਤੇ ਉਸ ਪਾਣੀ ਨੂੰ ਉਬਾਲ ਕੇ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਓ । ਇਸ ਪਾਣੀ ਨੂੰ ਪੀਣ ਤੋਂ ਬਾਅਦ ਇਕ ਘੰਟਾ ਕੁਝ ਵੀ ਨਾ ਖਾਓ । ਖਾਣਾ ਖਾਣ ਤੋਂ ਪਹਿਲਾਂ ਇੱਕ ਪਲੇਟ ਸਲਾਦ ਦੀ ਖਾਓ ਫਿਰ ਖਾਣਾ ਖਾਓ । ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਇੱਕ ਗਿਲਾਸ ਗਰਮ ਪਾਣੀ ਵਿੱਚ ਨਿੰਬੂ ਨਿਚੋੜ ਕੇ ਪੀਓ । ਨਤੀਜਾ ਤੁਹਾਨੂੰ ਇੱਕ ਮਹੀਨੇ ਅੰਦਰ ਮਿਲ ਜਾਵੇਗਾ । ਤੁਹਾਡਾ ਵਧਾ ਹੋਇਆ ਪੇਟ ਅੰਦਰ ਹੋ ਜਾਵੇਗਾ ।

ਜੀਰਾ ਅਤੇ ਨਿੰਬੂ ਦਾ ਮਿਸ਼ਰਣ ਹੀ ਕਿਉਂ – ਜੀਰਾ ਸਾਡੇ ਸਰੀਰ ਵਿੱਚ ਚਰਬੀ ਨੂੰ ਜਮ੍ਹਾਂ ਨਹੀਂ ਹੋਣ ਦਿੰਦਾ ਅਤੇ ਗਰਮ ਪਾਣੀ ਵਿੱਚ ਨਿੰਬੂ ਸਾਡੇ ਸਰੀਰ ਵਿੱਚ ਜਮ੍ਹਾਂ ਹੋਈ ਚਰਬੀ ਨੂੰ ਕੱਟਦਾ ਹੈ । ਇਸ ਕਰਕੇ ਜੀਰਾ ਅਤੇ ਨਿੰਬੂ ਦਾ ਮਿਸ਼ਰਣ ਮੋਟਾਪਾ ਘੱਟ ਕਰਨ ਲਈ ਬਹੁਤ ਹੀ ਫਾਇਦੇਮੰਦ ਹੈ ।

ਪਰਹੇਜ਼ – ਮੈਦੇ ਨਾਲ ਬਣੀਆਂ ਚੀਜ਼ਾਂ ਨਾ ਖਾਓ । ਮਿੱਠਾ ਅਤੇ ਖੰਡ ਮੋਟਾਪੇ ਵਿੱਚ ਜ਼ਹਿਰ ਸਮਾਨ ਹੈ । ਆਟੇ ਨੂੰ ਛਾਣ ਕੇ ਨਾ ਖਾਓ । ਲਾਂ ਦਾ ਜੂਸ ਪੀਣ ਦੀ ਬਜਾਏ ਫਲ ਖਾਓ ਕਿਉਂਕਿ ਫਲਾਂ ਵਿੱਚੋਂ ਫਾਈਬਰ ਮਿਲ ਜਾਂਦਾ ਹੈ । ਜਿਸ ਨਾਲ ਭੁੱਖ ਜਲਦੀ ਨਹੀਂ ਲੱਗਦੀ

ਜਲਦੀ ਨਤੀਜਾ ਪਾਉਣ ਵਾਲੇ ਲੋਕ ਇਸ ਨੁਸਖੇ ਦੇ ਨਾਲ – ਨਾਲ ਐਕਸਰਸਾਈਜ਼ ਕਰਨਾ ਵੀ ਸ਼ੁਰੂ ਕਰੋ । ਫਿਰ ਨਤੀਜਾ 10 – 15 ਦਿਨ ਵਿੱਚ ਤੁਹਾਨੂੰ ਮਿਲ ਜਾਵੇਗਾ ।



error: Content is protected !!