ਮਨੋਰੋਗ ਮਾਹਿਰ ਡਾਕਟਰ ਪ੍ਰਵੀਨ ਤ੍ਰਿਪਾਠੀ ਵੀ ਦੱਸਦੇ ਹਨ, ”ਘੱਟ ਉਮਰ ‘ਚ ਜਿਨਸੀ ਸ਼ੋਸ਼ਣ ਦੀ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੁੰਦੀ ਹੈ ਕਿ ਬੱਚਿਆਂ ਨੂੰ ਕੁਝ ਗ਼ਲਤ ਹੋਣ ਦਾ ਪਤਾ ਹੀ ਨਹੀਂ ਚੱਲਦਾ। ਜੇ ਬੱਚਿਆਂ ਨੂੰ ਇਹ ਸਾਫ਼ ਹੋ ਜਾਵੇ ਕਿ ਕੁਝ ਗ਼ਲਤ ਹੋ ਰਿਹਾ ਹੈ ਤਾਂ ਉਹ ਜ਼ਿਆਦਾ ਆਸਾਨੀ ਨਾਲ ਆਪਣੀ ਗੱਲ ਕਹਿ ਪਾਉਣਗੇ। ਸਾਡੇ ਸਮਾਜ ਵਿੱਚ ਵੀ ਸੈ*ਕਸ ਐਜੂਕੇਸ਼ਨ ਵਰਗੀ ਕੋਈ ਪੜ੍ਹਾਈ ਨਹੀਂ ਹੁੰਦੀ।”
”ਨਾਲ ਹੀ ਪੀੜਤ ਨੂੰ ਇਹ ਡਰ ਵੀ ਲਗਦਾ ਹੈ ਕਿ ਘਰਵਾਲੇ ਕੀ ਕਹਿਣਗੇ ਕਿਉਂਕਿ ਜੋ ਅਪਰਾਧੀ ਹੁੰਦਾ ਹੈ ਉਸ ‘ਤੇ ਪਰਿਵਾਰ ਭਰੋਸਾ ਕਰਦਾ ਹੈ। ਪੀੜਤ ਇਸ ਦੁਚਿੱਤੀ ‘ਚ ਹੁੰਦਾ ਹੈ ਕਿ ਮੇਰੇ ‘ਤੇ ਭਰੋਸਾ ਕਰਨਗੇ ਜਾਂ ਨਹੀਂ। ਕਈ ਵਾਰ ਤਾਂ ਸ਼ਿਕਾਇਤ ਕਰਨ ‘ਤੇ ਮੰਮੀ-ਪਾਪਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ।”
ਉਹ ਦੱਸਦੇ ਹਨ ਕਿ ਵੱਡੀਆਂ ਕੁੜੀਆਂ ਨੂੰ ਇਨ੍ਹਾਂ ਮਾਮਲਿਆਂ ‘ਚ ਸ਼ਰਮ ਵੀ ਮਹਿਸੂਸ ਹੁੰਦੀ ਹੈ। ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਕਿਰਦਾਰ ‘ਤੇ ਸਵਾਲ ਉੱਠਣ ਲੱਗਣਗੇ।
ਜੇ ਬੱਚਿਆਂ ਦੀ ਗੱਲ ਨਾ ਸਮਝੀ ਜਾਵੇ ਤਾਂ ਇਸਦਾ ਅਸਰ ਪੂਰੀ ਜ਼ਿੰਦਗੀ ‘ਤੇ ਪੈ ਸਕਦਾ ਹੈ।ਡਾਕਟਰ ਪ੍ਰਵੀਨ ਨੇ ਦੱਸਿਆ, ”ਜਿਨਸੀ ਸੋਸ਼ਣ ਦੇ ਸ਼ਿਕਾਰ ਲੋਕ ਡਿਪਰੈਸ਼ਨ ‘ਚ ਜਾ ਸਕਦੇ ਹਨ। ਕਈ ਵਾਰ ਉਹ ਜ਼ਿੰਦਗੀ ਭਰ ਉਸ ਘਟਨਾ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਨੂੰ ਸੈਕ*ਸ਼ੁਅਲ ਡਿਸਆਰਡਰ ਹੋ ਸਕਦਾ ਹੈ। ਆਤਮ ਵਿਸ਼ਵਾਸ ਖ਼ਤਮ ਹੋ ਜਾਂਦਾ ਹੈ।”ਡਾਕਟਰ ਪ੍ਰਵੀਨ ਕਹਿੰਦੇ ਹਨ, ”ਸਾਡੇ ਸਮਾਜ ‘ਚ ਸਮੱਸਿਆ ਇਹ ਹੈ ਕਿ ਸੈ*ਕਸ ਵਰਗੇ ਮਸਲਿਆਂ ‘ਤੇ ਗੱਲ ਨਹੀਂ ਹੁੰਦੀ। ਮਾਪੇ ਖ਼ੁਦ ਇਨ੍ਹਾਂ ਗੱਲਾਂ ਨੂੰ ਬਹੁਤ ਘੱਟ ਸਮਝ ਪਾਉਂਦੇ ਹਨ।
ਬੱਚਿਆਂ ਨੂੰ ਸਭ ਤੋਂ ਪਹਿਲਾਂ ਇਹ ਭਰੋਸਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਸ਼ਿਕਾਇਤ ਕਰਨਾ ਕਿੰਨਾ ਸੁਰੱਖਿਅਤ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਝਿੜਕਾਂ ਨਹੀਂ ਪੈਣਗੀਆਂ। ਇਸ ਲਈ ਹਮੇਸ਼ਾ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿਸ ਨਾਲ ਬੱਚੇ ਆਪਣੀ ਪਰੇਸ਼ਾਨੀ ਆਸਾਨੀ ਨਾਲ ਜ਼ਾਹਿਰ ਕਰ ਸਕਣ।”ਇਹ ਗੱਲ ਹਰ ਉਮਰ ਦੇ ਬੱਚੇ ਲਈ ਲਾਗੂ ਹੁੰਦੀ ਹੈ। ਇਸ ਸਭ ‘ਚ ਸੈਕਸ ਐਜੂਕੇਸ਼ਨ ਸਭ ਤੋਂ ਵੱਧ ਜ਼ਰੂਰੀ ਹੈ
ਵਾਇਰਲ