ਲਿਵਰ ਸਾਡੇ ਸਰੀਰ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ ਜਿਸਦਾ ਬਿਨਾ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਪਰ ਅੱਜ ਦੇ ਇਸ ਦੌਰ ਵਿੱਚ ਬਹੁਤ ਸਾਰੇ ਲੋਕ ਲਿਵਰ ਸਬੰਧੀ ਸਮੱਸਿਆਵਾ ਨਾਲ ਜੂਝ ਰਹੇ ਹਨ ਜਿਸਦਾ ਮੁਖ ਕਾਰਨ ਅਨਿਯਮਿਤ ਖਾਣ ਪੀਣ ਅਤੇ ਗਲਤ ਜੀਵਨ ਸ਼ੈਲੀ ਹੈ। ਇਸ ਲਈ ਅੱਜ ਇਸ ਪੋਸਟ ਵਿਚ ਅਸੀਂ ਤੁਹਾਨੂੰ ਲੀਵਰ ਦੀ ਸਫਾਈ ਕਰਨ ਦੇ ਜਬਰਦਸਤ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ। ਹਲਦੀ ਇੱਕ ਤਰ੍ਹਾਂ ਦੀ ਔਸ਼ਧੀ ਹੈ ਕੀ ਤੁਸੀਂ ਜਾਣਦੇ ਹੋ ਹਲਦੀ ਸਾਡੇ ਲਿਵਰ ਨੂੰ ਸਵਸਥ ਰੱਖਣ ਦਾ ਕੰਮ ਕਰਦੀ ਹੈ।
ਹਲਦੀ ਵਿਚ ਪ੍ਰੋਟੀਨ ,ਫਾਈਬਰ ,ਵਿਟਾਮਿਨ ਸੀ ,ਵਿਟਾਮਿਨ ਈ ,ਵਿਟਾਮਿਨ ਕੇ ,ਪੋਟਾਸ਼ੀਅਮ ,ਕੈਲਸ਼ੀਅਮ ,ਆਇਰਨ ,ਮੈਗਨੀਸ਼ੀਅਮ ਅਤੇ ਜਸਤਾ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜਿਸਦੇ ਸੇਵਨ ਨਾਲ ਸਾਡੇ ਸਰੀਰ ਨੂੰ ਬਹੁਤ ਲਾਭ ਪ੍ਰਾਪਤ ਹੁੰਦਾ ਹੈ। ਹਲਦੀ ਵਿੱਚ ਪਾਏ ਜਾਣ ਵਾਲਾ ਤੱਤ ਸਫਾਈ ਕਰਨ ਦਾ ਨਿਰਮਾਣ ਕਰਦਾ ਹੈ। ਇਸ ਮਿਸ਼ਰਣ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾ ਇਕ ਗਿਲਾਸ ਪਾਣੀ ਵਿਚ 1/4 ਚਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਤਿਆਰ ਮਿਸ਼ਰਣ ਦਾ ਸੇਵਨ ਕਰੋ। ਦਿਨ ਵਿਚ ਦੋ ਵਾਰ ਅਜਿਹਾ ਕਰਨ ਨਾਲ ਤੁਹਾਡਾ ਲਿਵਰ ਸ਼ੁੱਧ ਹੋ ਜਾਵੇਗਾ
ਲਿਵਰ ਵਿੱਚ ਖ਼ਰਾਬੀ ਦੇ ਚਲਦੇ ਹੈਪੇਟਾਈਟਸ ,ਫੈਟੀ ਲੀਵਰ,ਸਿਰੋਸਿਸ ,ਐਲਕੋਹਲਿਕ ਲੀਵਰ ਡੀਸੀਜ ਅਤੇ ਲੀਵਰ ਕੈਂਸਰ ਵਰਗੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹ ਆ.ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਅਜਿਹੇ ਜੂਸ ਬਾਰੇ ਦੱਸਾਗੇ ਜਿਸ ਨਾਲ ਲੀਵਰ ਦੇ ਵਿਸ਼ੈਲੇ ਟੈਕਸਿਨ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣੇ ਲੀਵਰ ਨੂੰ ਸਵਸਥ ਰੱਖਣਾ ਚਹੁੰਦੇ ਹੋ ਤਾ ਇਸ ਜੂਸ ਨੂੰ ਆਪਣੀ ਡਾਇਟ ਵਿਚ ਸ਼ਾਮਿਲ ਕਰ ਸਕਦੇ ਹੋ।
ਲੌਕੀ ਦਾ ਜੂਸ :- ਇਸ ਨੁਸਖੇ ਦੇ ਲਈ ਤੁਹਾਨੂੰ ਜਰੂਰਤ ਹੋਵੇਗੀ ਲੌਕੀ ,ਹਲਦੀ ,ਧਨੀਆ ,ਨਿਬੂ ,ਕਾਲਾ ਨਮਕ ਅਤੇ ਗਿਲੋਅ ਚਾਹੀਦੀ ਹੈ। ਲਿਵਰ ਦੀ ਗੰਦਗੀ ਨੂੰ ਬਾਹਰ ਕੱਢਣ ਦੇ ਲਈ ਇਹ ਸਭ ਬਹੁਤ ਫਾਇਦੇਮੰਦ ਹੁੰਦਾ ਹੈ। ਲਿਵਰ ਦੇ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਦੇ ਇਲਾਵਾ ਇਹ ਐਮੁਨਟੀ ਨੂੰ ਬੂਸਟ ਕਰਨ ਦਾ ਕੰਮ ਵੀ ਕਰਦਾ ਹੈ।
ਇਸਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾ ਲੌਕੀ ਨੂੰ ਛਿੱਲ ਲਵੋ। ਇਸਦੇ ਬਾਅਦ ਲੌਕੀ ,ਧਨੀਆ ਨੂੰ ਗਰਿੰਡ ਕਰਕੇ ਇਕ ਗਿਲਾਸ ਜੂਸ ਕੱਢ ਲਵੋ ਇਸਦੇ ਬਾਅਦ ਇਸ ਵਿਚ ਇਕ ਚਮਚ ਹਲਦੀ,ਇਕ ਚਮਚ ਕਾਲਾ ਨਮਕ ,ਇਕ ਚਮਚ ਨਿਬੂ ਦਾ ਰਸ ਅਤੇ 30 ml ਗਿਲੋਅ ਦਾ ਰਸ ਮਿਕਸ ਕਰੋ। ਤੁਹਾਡਾ ਜੂਸ ਤਿਆਰ ਹੈ। ਲਿਵਰ ਤੋਂ ਵਿਸ਼ੈਲੇ ਟੈਕਸਿਨ ਨੂੰ ਬਾਹਰ ਕੱਢਣ ਦੇ ਲਈ ਇਕ ਇਸ ਡਰਿੰਕ ਨੂੰ ਸਵੇਰੇ ਸ਼ਾਮ ਪੀਓ। ਇਸਦੇ ਬਿਨਾ ਭੋਜਨ ਕਰਨ ਦੇ ਬਾਅਦ ਵੀ ਪੀ ਸਕਦੇ ਹੋ। ਰੋਜ਼ ਡਰਿੰਕ ਦਾ ਸੇਵਨ ਲੀਵਰ ਦੇ ਟੈਕਸਿਨ ਨੂੰ ਬਾਹਰ ਕੱਢਣ ਦੇ ਨਾਲ ਇਮਿਊਨ ਸਿਸਟਮ ਨੂੰ ਵੀ ਠੀਕ ਰੱਖਦਾ ਹੈ।
ਗਾਜਰ ਔਲੇ ਦਾ ਜੂਸ :- ਗਾਜਰ ਦਾ ਜੂਸ ਬਣਾਉਣ ਦੇ ਲਈ ਤੁਸੀਂ 150 ਮਿਲੀਲਿਟਰ ਗਾਜਰ ਦਾ ਜੂਸ,20 ਮਿਲੀ ਲੀਟਰ ਔਲੇ ਦਾ ਜੂਸ ਮਿਕਸ ਕਰਕੇ ਉਸ ਵਿਚ ਥੋੜਾ ਜਿਹਾ ਸੇਧਾਂ ਨਮਕ ਮਿਲਾ ਕੇ ਰੋਜ਼ਾਨਾ ਨਾਸ਼ਤੇ ਦੇ ਨਾਲ ਇਸ ਜੂਸ ਦਾ ਸੇਵਨ ਕਰੋ ਇਹ ਲੀਵਰ ਦੇ ਡਿਟੈਕਸ ਕਰਨ ਦੇ ਨਾਲ ਲੀਵਰ ਦੀ ਸੋਜ ਨੂੰ ਵੀ 1 ਹਫਤੇ ਵਿੱਚ ਹੀ ਘੱਟ ਕਰ ਦਿੰਦਾ ਹੈ। ਇਸਦੇ ਇਲਾਵਾ ਇਹ ਜੂਸ ਤੁਹਾਡੇ ਲੀਵਰ ਦੀਆ ਸਮੱਸਿਆਵਾ ਤੋਂ ਵੀ ਦੂਰ ਰੱਖਦਾ ਹੈ।
ਪਾਲਕ ਅਤੇ ਚੁਕੰਦਰ ਦਾ ਜੂਸ :- ਇਸਨੂੰ ਬਣਾਉਣ ਦੇ ਲਈ ਤੁਸੀਂ ਪਾਲਕ ਦੇ ਪੱਤਿਆਂ ਦਾ 100 ਮਿਲੀ ਲਿਟਰ ਜੂਸ ਕੱਢ ਲਵੋ ਇਸਦੇ ਬਾਅਦ ਇਸ ਵਿਚ 30 ਮਿਲੀ ਲੀਟਰ ਚੁਕੰਦਰ ਦਾ ਜੂਸ ,ਚੁਟਕੀ ਭਰ ਕਾਲੀ ਮਿਰਚ ਮਿਲਾਓ। ਹੁਣ ਤੁਸੀਂ ਖਾਣੇ ਦੇ ਬਾਅਦ ਰੋਜ਼ਾਨਾ ਇਸਦਾ ਸੇਵਨ ਕਰੋ। ਇਸਦੇ ਸੇਵਨ ਨਾਲ ਲੀਵਰ ਤਾ ਠੀਕ ਹੋਵੇਗਾ ਨਾਲ ਹੀ ਖੂਨ ਦੀ ਕਮੀ ਵੀ ਪੂਰੀ ਹੋ ਜਾਵੇਗੀ। ਜੇਕਰ ਤੁਸੀਂ ਇਸ ਜੂਸ ਨੂੰ ਬੱਚਿਆਂ ਨੂੰ ਦੇਣਾ ਚਹੁੰਦੇ ਹੋ ਤਾ ਤੁਸੀਂ ਇਸ ਵਿਚ ਗਾਜਰ ਅਤੇ ਅਨਾਰ ਵੀ ਪਾ ਸਕਦੇ ਹੋ।
Home ਘਰੇਲੂ ਨੁਸ਼ਖੇ ਲੰਬੀ ਜ਼ਿੰਦਗੀ ਜਿਉਣੀ ਹੈ ਤਾ ਹਫਤੇ ਵਿਚ ਇਕ ਵਾਰ ਜ਼ਰੂਰ ਸਾਫ ਕਰੋ ਆਪਣਾ ਲਿਵਰ ਬਹੁਤ ਆਸਾਨ ਤਰੀਕਾ ਹੈ ਸਾਰੀ ਗੰਦਗੀ ਨਿਕਲ ਜਾਵੇਗੀ
ਘਰੇਲੂ ਨੁਸ਼ਖੇ