ਸੋਸ਼ਲ ਮੀਡੀਆ ਤੇ ਵੀਡੀਓ ਜਾਂ ਫੋਟੋ ਪਾ ਕੇ ਲਾਈਕ ਲੈਣ ਦਾ ਕ੍ਰੇਜ਼ ਦਿਨੋਂ ਦਿਨ ਵਧਦਾ ਹੀ ਜਾਂਦਾ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਹੁਣ ਜਦੋਂ ਕੋਈ ਮੁਸੀਬਤ ਵਿੱਚ ਹੁੰਦਾ ਹੈ ਤਾਂ ਲੋਕ ਉਸ ਦੀ ਮਦਦ ਕਰਨ ਦੀ ਬਜਾਏ, ਉਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੰਦੇ ਹਨ। ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਜਿੱਥੇ ਪੀੜਤ ਇਨਸਾਨ ਨੂੰ ਮਦਦ ਨਹੀਂ ਮਿਲ ਪਾਉਂਦੀ ਅਤੇ ਕੋਲ ਖੜ੍ਹੇ ਬਾਕੀ ਜਣੇ ਵੀਡੀਓ ਬਣਾਉਂਦੇ ਰਹਿੰਦੇ ਹਨ। ਪਰ ਕੁਝ ਅਜਿਹੇ ਵੀ ਹਨ ਜੋ ਵੀਡੀਓ ਬਣਾਉਣ ਤੋਂ ਪਹਿਲਾਂ ਪੀੜਤ ਦੀ ਮਦਦ ਕਰਨ ਨੂੰ ਤਰਜੀਹ ਦਿੰਦੇ ਹਨ। ਦੁਨੀਆਂ ਅਜਿਹੇ ਲੋਕਾਂ ਕਰਕੇ ਚੱਲਦੀ ਹੈ।
ਇਹ ਖ਼ਬਰ ਮਲੋਟ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਸਰਹੰਦ ਫੀਡਰ ਨਹਿਰ ਵਿੱਚ ਇੱਕ ਸ਼ਖ਼ਸ ਡੁੱਬ ਰਿਹਾ ਸੀ ਤਾਂ ਜਗਦੇਵ ਸਿੰਘ ਨਾਮਕ ਸ਼ਖਸ ਨੇ ਉਸ ਦੀ ਜਾਨ ਬਚਾਈ। ਦੱਸਣਯੋਗ ਹੈ ਕਿ ਜਗਦੇਵ ਸਿੰਘ ਜੋ ਕੇ ਪੰਜਾਬ ਪੁਲੀਸ ਵਿੱਚੋਂ ਇੰਸਪੈਕਟਰ ਦੇ ਰੈਂਕ ਤੋਂ ਰਿਟਾਇਰ ਹਨ, ਨੂੰ ਸਰਹੰਦ ਫੀਡਰ ਨਹਿਰ ਤੋਂ ਗੁਜ਼ਰਦੇ ਵੇਲੇ ਲੋਕਾਂ ਦਾ ਮੇਲਾ ਲੱਗਿਆ ਦਿਖਾਈ ਦਿੱਤਾ। ਜਦੋਂ ਉਨ੍ਹਾਂ ਨੇ ਉੱਥੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਡੁੱਬ ਰਿਹਾ ਸੀ। ਲੋਕ ਉਸ ਨੂੰ ਬਚਾਉਣ ਲਈ ਮਦਦ ਲਈ ਆਵਾਜ਼ ਲਗਾ ਰਹੇ ਸਨ ਪਰ ਕੋਈ ਵੀ ਉਸ ਦੀ ਮਦਦ ਕਰਨ ਤੋਂ ਅਸਮਰੱਥ ਸੀ।
ਵਿਅਕਤੀ ਨੂੰ ਡੁੱਬਦਾ ਦੇਖ ਜਗਦੇਵ ਸਿੰਘ ਨੇ ਬਿਨਾਂ ਕੁਝ ਸੋਚੇ ਸਮਝੇ ਆਪਣੀ ਪੱਗ ਖੋਲ੍ਹੀ ਅਤੇ ਪਾਣੀ ਵਿੱਚ ਛਾਲ ਮਾਰ ਦਿੱਤੀ। ਬਾਹਰ ਖੜ੍ਹੇ ਵਿਅਕਤੀਆਂ ਨੇ ਪੱਗ ਸੁੱਟ ਕੇ ਉਨ੍ਹਾਂ ਦੀ ਜਾਨ ਬਚਾਈ। ਜਗਦੇਵ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ
ਡੁੱਬਦੇ ਵਿਅਕਤੀ ਨੂੰ ਬਾਹਰ ਕੱਢ ਲਿਆਏ। ਜਗਦੇਵ ਸਿੰਘ ਦੇ ਇਸ ਕਾਰਨਾਮੇ ਦੇ ਨਾਲ ਪੰਜਾਬ ਪੁਲੀਸ ਦਾ ਵੀ ਸਿਰ ਉੱਚਾ ਹੋ ਗਿਆ ਹੈ। ਕਿਉਂਕਿ ਜਗਦੇਵ ਸਿੰਘ ਪੰਜਾਬ ਪੁਲੀਸ ਵਿੱਚੋਂ ਰਿਟਾਇਰ ਹਨ। ਹੁਣ ਜਗਦੇਵ ਸਿੰਘ ਦੇ ਇਸ ਕਾਰਨਾਮੇ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਲੋਕ ਖੜੇ ਦੇਖ ਰਹੇ ਸੀ ਮੁੰਡੇ ਦੀ ਮੌਤ ਦਾ ਤਮਾਸ਼ਾ, ਪਰ ਅੰਮ੍ਰਿਤਧਾਰੀ ਸਿੰਘ ਖੇਡ ਗਿਆ ਆਪਣੀ ਜਾਨ ਦੀ ਬਾਜੀ
ਤਾਜਾ ਜਾਣਕਾਰੀ