BREAKING NEWS
Search

ਲੋਕਾਂ ਨੇ ਸ਼ਰਮ ਲਾਹੀ, ਮਾਤਮ ਮੌਕੇ ਚਲਾਏ ਪਟਾਖੇ

ਹੁਣੇ ਆਈ ਤਾਜਾ ਵੱਡੀ ਖਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਟਾਕਰੇ ਲਈ ਇਕਜੁੱਟਤਾ ਦਾ ਸੰਦੇਸ਼ ਦੇਣ ਲਈ ਅੱਜ ਐਤਵਾਰ 5 ਅਪ੍ਰੈਲ ਰਾਤ 9.00 ਵਜੇ 9 ਮਿੰਟ ਵਾਸਤੇ ਆਪੋ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਕਰ ਕੇ ਮੋਮਬੱਤੀ, ਦੀਵੇ, ਟਾਰਚ ਜਾਂ ਮੋਬਾਈਲਾਂ ਦੀ ਫਲੈਸ਼ਲਾਈਟ ਜਗਾਉਣ ਦਾ ਸੱਦਾ ਦਿੱਤਾ ਗਿਅ ਸੀ ਪਰ ਕੁਝ ਲੋਕਾਂ ਨੇ ਆਪਣੀ ਸ਼ਰਮ ਲਾਹ ਕੇ ਇਸ ਮੌਕੇ ‘ਤੇ ਪਟਾਖੇ ਚਲਾਉਣ ਜਾਂ ਕਿਲਕਾਰੀਆਂ ਮਾਰ ਕੇ ਮੁਹਿੰਮ ਦੀ ਹਮਾਇਤ ਕਰਨ ਦਾ ਨੰਗਾ ਮੁਜ਼ਾਹਰਾ ਕੀਤਾ।

ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਸਮੇਤ ਦੋਵੇਂ ਸੂਬਿਆਂ ਦੇ ਵੱਖ ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਮਿਲੀਆਂ ਰਿਪੋਰਟਾਂ ਦੇ ਨਾਲ ਨਾਲ ਚੰਡੀਗੜ੍ਹ ਦੇ ਵੱਖ ਵੱਖ ਸ਼ਹਿਰਾਂ ਵਿਚ ਅੱਜ ਕੁਝ ਬਦਦਿਮਾਗ ਲੋਕ ਇਸ ਮੁਹਿੰਮ ਦੇ ਹੱਕ ਵਿਚ ਪਟਾਖੇ ਚਲਾਉਂਦੇ ਨਜ਼ਰ ਆਏ। ਇਹਨਾਂ ਲੋਕਾਂ ਨੂੰ ਸ਼ਾਇਦ ਇਹ ਗੱਲ ਵਿਸਰ ਗਈ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੱਦਾ ਮਹਾਂਮਾਰੀ ਦੇ ਟਾਕਰੇ ਵਾਸਤੇ ਇਕਜੁੱਟਤਾ ਦਰਸਾਉਣ ਵਾਸਤੇ ਸੀ।

ਇਥੇ ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਅੱਜ 5 ਅਪ੍ਰੈਲ 2020 ਤੱਕ ਭਾਰਤ ਵਿਚ 3577 ਲੋਕ ਪਾਜ਼ੀਟਿਵ ਪਾਏ ਗਏ ਹਨ ਜਦਕਿ 83 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਂ ਪੱਖੀ ਖਬਰ ਮੁਤਾਬਕ 275 ਲੋਕ ਇਸ ਬਿਮਾਰੀ ਵਿਚੋਂ ਨਿਕਲ ਕੇ ਤੰਦਰੁਸਤ ਹੋ ਚੁੱਕੇ ਹਨ।ਪੰਜਾਬ ਵਿਚ ਅੱਜ ਹੀ ਦੋ ਔਰਤਾਂ ਦੀ ਕੋਰੋਨਾ ਕਾਰਨ ਮੌਤ ਹੋਈ ਹੈ ਅਤੇ ਮੌਤਾਂ ਦੀ ਕੁਲ ਗਿਣਤੀ 7 ਹੋ ਗਈ ਹੈ .

ਅੱਜ ਲਾਈਟ ਬੁਝਾਓ ਮੋਮਤਬੱਤੀ ਜਗਾਓ ਮੁਹਿੰਮ ਦੌਰਾਨ ਜਿਵੇਂ ਲੋਕਾਂ ਨੇ ਪਟਾਖੇ ਚਲਾਏ ਤੇ ਕਿਲਕਾਰੀਆਂ ਮਾਰੀਆਂ, ਉਸ ਨਾਲ ਦੇਸ਼ ਪ੍ਰਤੀ ਸੰਜੀਦਾ ਸੋਚ ਰੱਖਣ ਵਾਲੇ ਲੋਕਾਂ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ। ਬੁੱਧੀਜੀਵੀ ਵਰਗ ਨੇ ਇਸ ਤਰਾਂ ਦੇ ਵਤੀਰੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।



error: Content is protected !!