ਇੱਕ ਛੋਟੇ ਜਿਹੇ ਪਿੰਡ ਵਿਚ ਰਹਿਣ ਵਾਲੀ ਇਲਮਾ ਅਫਰੋਜ ਜੋ ਕਿ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਉਸਨੇ ਆਪਣੀ ਮਿਹਨਤ ਦੇ ਦਮ ਤੇ ਯੂ.ਪੀ.ਐੱਸ.ਸੀ ਪ੍ਰੀਖਿਆ ਨੂੰ ਪਾ ਕਰਕੇ 217ਵੀਂ ਰੈਂਕ ਹਾਸਿਲ ਕੀਤੀ ਹੈ |ਇਲਮ ਅਫਰੋਜ ਦੇ ਮੁਤਾਬਿਕ ਉਸਦਾ ਆਈ.ਪੀ.ਐੱਸ ਬਣਨ ਦਾ ਸਫਰ ਇੰਨਾਂ ਆਸਾਨ ਨਹੀਂ ਸੀ ਅਤੇ ਉਸਨੇ ਆਈ.ਪੀ.ਐੱਸ ਬਣਨ ਦੇ ਲਈ ਕਾਫੀ ਮਿਹਨਤ ਕੀਤੀ ਹੈ |ਮੁਰਾਦਾਬਾਅਦ ਦੇ ਕੁੰਦਰਕੀ ਪਿੰਡ ਵਿਚ ਰਹਿਣ ਵਾਲੀ ਇਲਮ ਅਫਰੋਜ ਦੇ ਪਰਿਵਾਰ ਵਿਚ ਉਸਦੀ ਮਾਂ ਅਤੇ ਇੱਕ ਭਰਾ ਹੈ |ਇਲਮ ਦੇ ਅਨੁਸਾਰ ਜਦ ਉਹ 14 ਸਾਲ ਦੀ ਸੀ ਉਸ ਦੌਰਾਨ ਉਸਦੇ ਪਿਤਾ ਦੀ ਮੌਤ ਹੋ ਗਈ ਸੀ |
ਪਿਤਾ ਦੀ ਮੌਤ ਤੋਂ ਬਾਅਦ ਇਲਮ ਕਾਫੀ ਇਕੱਲੀ ਹੋ ਗਈ ਸੀ |ਜਿਸ ਸਮੇਂ ਉਸਦੇ ਪਿਤਾ ਦੀ ਮੌਤ ਹੋਈ ਸੀ ਉਹ 9ਵੀਂ ਕਲਾਸ ਦੇ ਵਿਚ ਪੜ੍ਹਦੀ ਸੀ |ਪਿਤਾ ਦੀ ਮੌਤ ਤੋਂ ਬਾਅਦ ਘਰ ਦਾ ਖਰਚਾ ਚਲਾਉਣਾ ਕਾਫੀ ਮੁਸ਼ਕਿਲ ਹੋ ਗਿਆ ਸੀ ਅਤੇ ਉਸਦੇ ਘਰ ਖਰਚੇ ਦੀ ਸਾਰੀ ਜਿੰਮੇਦਾਰੀ ਉਸਦੀ ਮਾਂ ਦੇ ਉੱਪਰ ਆ ਗਈ ਸੀ |ਸਕਾੱਲਰਸ਼ਿਪ ਲੈ ਕੇ ਕੀਤੀ ਪੜਾਈ – ਇਲਮ ਪੜਾਈ ਵਿਚ ਕਾਫੀ ਤੇਜ ਸੀ ਇਸ ਲਈ ਉਸਨੁ ਸਕਾੱਲਰਸ਼ਿਪ ਮਿਲ ਗਈ ਸੀ ਅਤੇ ਉਸਨੇ ਦਿੱਲੀ ਦੇ ਸਟੀਫਨ ਕਾਲਜ ਵਿਚ ਦਾਖਲਾ ਲੈ ਲਿਆ ਸੀ |ਇਸ ਕਾਲਜ ਵਿਚ ਗ੍ਰੇਜੁਏਸ਼ਨ ਕਰਨ ਤੋਂ ਬਾਅਦ ਉਸਨੂੰ ਆੱਕਫੋਰਡ ਯੂਨੀਵਰਸਿਟੀ ਵਿਚ ਪੜਾਈ ਕਰਨ ਦਾ ਮੌਕਾ ਮਿਲਿਆ ਅਤੇ ਉਹ ਅਮਰੀਕਾ ਚਲੀ ਗਈ |
ਅਮਰੀਕਾ ਵਿਚ ਜਾ ਕੇ ਉਸਨੇ ਆਪਣੀ ਅੱਗੇ ਦੀ ਪੜਾਈ ਜਾਰੀ ਰੱਖੀ |ਇਲਮ ਨੇ ਆਪਣੀ ਕਾਮਯਾਬੀ ਦੇ ਲਈ ਦੇਸ਼ ਦਾ ਧੰਨਵਾਦ ਕੀਤਾ ਅਤੇ ਕਿਹਾ ਹੈ ਕਿ ਦੇਸ਼ ਦੇ ਵੱਲੋਂ ਹੀ ਉਸਨੂੰ ਸਕਾੱਲਰਸ਼ਿਪ ਦਿੱਤੀ ਗਈ ਸੀ,ਜਿਸ ਕਾਰਨ ਉਸਦੀ ਪੜਾਈ ਪੂਰੀ ਹੋ ਸਕੀ |ਉੱਥੇ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਉਹ ਵਾਪਿਸ ਆਪਣੇ ਪਿੰਡ ਆ ਗਈ ਅਤੇ ਉਸਨੇ ਆਪਣੇ ਦੇਸ਼ ਦੀ ਸੇਵਾ ਕਰਨ ਦਾ ਫੈਸਲਾ ਕੀਤਾ ਅਤੇ ਯੂ.ਪੀ.ਐੱਸ.ਸੀ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ |ਇਲਮ ਦੇ ਅਨੁਸਾਰ ਉਸਦੇ ਵੱਡੇ ਭਰਾ ਨੇ ਉਸਨੂੰ ਸਿਵਿਲ ਪ੍ਰੀਖਿਆ ਦੇਣ ਨੂੰ ਪ੍ਰੇਰਿਤ ਕੀਤਾ ਸੀ |ਖੁੱਦ ਦਾ ਖਰਚਾ ਚੁੱਕਣ ਦੇ ਲਈ ਇਲਮ ਨੇ ਪੈਸੇ ਕਮਾਉਣ ਦੇ ਲਈ ਲੋਕਾਂ ਦੇ ਘਰਾਂ ਵਿਚ ਝਾੜੂ,ਪੋਚਾ ਅਤੇ ਬਰਤਨ ਸਾਫ਼ ਕੀਤੇ ਹਨ,ਨਾਲ ਹੀ ਉਸਨੇ ਬੱਚਿਆਂ ਨੂੰ ਟਿਊਸ਼ਨ ਵੀ ਪੜਾਈ ਹੈ |ਇਸ ਤੋਂ ਇਲਾਵਾ ਆਪਣੇ ਘਰ ਦਾ ਵੀ ਪੂਰਾ ਕੰਮ ਕਰਦੀ ਸੀ ਅਤੇ ਉਹ ਖੇਤਾਂ ਵਿਚ ਜਾ ਕੇ ਕਣਕ ਕੱਟਦੀ ਸੀ ਅਤੇ ਜਾਨਵਰਾਂ ਨੂੰ ਚਾਰਾ ਵੀ ਦਇਆ ਕਰਦੀ ਸੀ |
ਇੰਨੇਂ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਲਮਾਂ ਨੇ ਆਪਣੀ ਪੜਾਈ ਨਾਲ ਸਮਝੌਤਾ ਨਹੀਂ ਕੀਤਾ ਅਤੇ ਉਹ ਸਮਾਂ ਕੱਢ ਕੇ ਯੂ.ਪੀ.ਐੱਸ.ਸੀ ਦੀ ਤਿਆਰੀ ਕਰਦੀ ਸੀ |ਇਲਮਾਂ ਦੇ ਮੁਤਾਬਿਕ ਉਸਦੇ ਪਿੰਡ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਨੂੰ ਅਜਿਹਾ ਲੱਗਦਾ ਸੀ ਕਿ ਇਹ ਇੱਕ ਲੜਕੀ ਹੈ ਅਤੇ ਇਹ ਕੁੱਝ ਨਹੀਂ ਕਰ ਸਕਦੀ ਪਰ ਇਲਮਾਂ ਨੇ ਉਹਨਾਂ ਲੋਕਾਂ ਦੀਆਂ ਗੱਲਾਂ ਉੱਪਰ ਧਿਆਨ ਨਹੀਂ ਦਿੱਤਾ ਅਤੇ ਆਪਣੀ ਪੜਾਈ ਜਾਰੀ ਰੱਖੀ |ਇਲਮ ਦਾ ਸੁਪਨਾ ਇੱਕ ਵਕੀਲ ਬਣਨ ਦਾ ਸੀ ਪਰ ਪੈਸਿਆਂ ਦੀ ਕਮੀ ਦੇ ਕਾਰਨ ਉਹ ਵਕੀਲ ਨਹੀਂ ਬਣ ਸਕੀ |ਇਲਮਾ ਨੇ ਦੱਸਿਆ ਕਿ ਉਸਨੂੰ ਜੀਵਨ ਵਿਚ ਕਈ ਵਾਰ ਅਸਫਲਤਾ ਮਿਲੀ |ਉਹ ਇੱਕ ਵਕੀਲ ਬਣਨਾ ਚਾਹੁੰਦੀ ਸੀ,ਪਰ ਸਕਾੱਲਰਸ਼ਿਪ ਨਾ ਮਿਲਣ ਦੇ ਕਾਰਨ ਉਹ ਕੋਲੰਬੀਆ ਯੂਨੀਵਰਸਿਟੀ ਵਿਚ ਦਾਖਲਾ ਨਹੀਂ ਲੈ ਪਾਈ ਅਤੇ ਉਸਦਾ ਵਕੀਲ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ |
Home ਵਾਇਰਲ ਲੋਕਾਂ ਦੇ ਘਰਾਂ ਚ’ ਭਾਂਡੇ ਸਾਫ਼ ਕਰਕੇ ਗੁਜਾਰਾ ਕਰਨ ਵਾਲੀ ਇਸ ਧੀ ਨੇ IPS ਅਫਸਰ ਬਣ ਕੇ ਕਾਇਮ ਕੀਤੀ ਵੱਡੀ ਮਿਸਾਲ,ਸ਼ੇਅਰ ਜਰੂਰ ਕਰੋ ਜੀ
ਵਾਇਰਲ