ਕੋਈ ਸਮਾਂ ਹੁੰਦਾ ਸੀ ਜਦੋਂ ਹਰ ਕੋਈ ਵੱਡੀ ਭਾਬੀ ਨੂੰ ਮਾਂ ਅਤੇ ਛੋਟੀ ਨੂੰ ਭੈਣ ਮੰਨਦਾ ਹੁੰਦਾ ਸੀ ਪਰ ਅੱਜ ਕੱਲ ਦੇ ਯੁੱਗ ਵਿਚ ਕੁਝ ਲੋਕਾਂ ਨੇ ਇਸ ਰਿਸ਼ਤੇ ਨੂੰ ਵੀ ਗਲਤ ਕਰ ਦਿੱਤਾ ਹੈ। ਇਹ ਖ਼ਬਰ ਪਟਿਆਲਾ ਜਿਲ੍ਹੇ ਦੀ ਹੈ, ਜਿੱਥੇ ਦੇ ਰਾਜਗੜ੍ਹ ਪਿੰਡ ਵਿਚ ਇੱਕ ਮਮੇਰਾ ਦਿਓਰ ਆਪਣੀ ਭਰਜਾਈ ਦੀ ਗੰਦੀ ਨੀਤ ਨਾਲ ਲੁੱਕ ਕੇ ਵੀਡੀਓ ਬਣਾ ਰਿਹਾ ਸੀ।
ਅਚਾਨਕ ਭਰਜਾਈ ਨੂੰ ਇਸ ਦਾ ਪਤਾ ਚੱਲ ਗਿਆ ਤਾਂ ਉਸ ਨੇ ਇਸ ਪੂਰੀ ਘਟਨਾ ਦੀ ਜਾਣਕਾਰੀ ਆਪਣੇ ਸਹੁਰੇ ਬਲਜੀਤ ਸਿੰਘ ਨੂੰ ਦਿੱਤੀ। ਸਹੁਰੇ ਨੇ ਜਦੋਂ ਭਾਣਜੇ ਗੁਰਪ੍ਰੀਤ ਨੂੰ ਰੋਕਣ ਦੀ ਗੱਲ ਕਹਿ ਤਾਂ ਭਾਣਜੇ ਗੁਰਪ੍ਰੀਤ ਨੇ ਉਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਦੌਰਾਨ ਦੂਜਾ ਭਾਣਜਾ ਵੀ ਉਥੇ ਆ ਗਿਆ ਅਤੇ ਵੀ ਆਪਣੇ ਭਾਈ ਨੂੰ ਸਮਝਾਉਣ ਦੀ ਬਜਾਏ ਉਸ ਦਾ ਹੀ ਸਾਥ ਦਿੱਤਾ ਅਤੇ ਫੇਰ ਦੋਵੇ ਹੀ ਮਿਲ ਕੇ ਆਪਣੇ ਫੁੱਫੜ ਨਾਲ ਲੜਨ ਲੱਗ ਪਏ। ਬਹਿਸ ਬੇਹਸਾਈਆ ਹੋਣ ਤੋਂ ਉਪਰੰਤ ਫੁੱਫੜ ਨੇ ਭਾਣਜਿਆਂ ਦੀ ਸ਼ਿਕਾਇਤ ਪੁਲਿਸ ਕੋਲ ਕਰਨ ਦੀ ਸੋਚੀ ਅਤੇ ਜਦੋਂ ਉਹ ਪੁਲਿਸ ਠਾਣੇ ਜਾਣ ਲੱਗਾ ਤਾਂ ਮੁਲਜ਼ਮ ਦਿਓਰ ਨੇ ਬਜ਼ੁਰਗ ਦੇ ਸਰ ਤੇ ਇੱਕ ਸੋਟੇ ਨਾਲ ਵਾਰ ਕਰ ਦਿੱਤਾ।
ਜਿਸ ਕਰਕੇ ਉਹ ਜਖਮੀ ਹੋ ਗਿਆ ਅਤੇ ਉਸ ਨੂੰ ਜਖਮੀ ਕਰਕੇ ਦੋਵੇ ਭਾਣਜੇ ਉਥੋਂ ਫਰਾਰ ਹੋ ਗਏ। ਜਖਮੀ ਸਹੁਰੇ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਅਸਪਤਾਲ ਲਿਜਾਇਆ ਗਿਆ। ਅਸਪਤਾਲ ਵਾਲਿਆਂ ਨੇ ਬਜ਼ੁਰਗ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਜਿੱਥੇ ਜਾ ਕੇ ਉਸ ਦੀ ਮੌਤ ਹੋ ਗਈ।
ਪੁਲਿਸ ਨੇ ਮਹਿਲਾ ਦੇ ਪਤੀ ਅਤੇ ਫੁੱਫੜ ਦੇ ਬੇਟੇ ਅਮਨਦੀਪ ਦੇ ਕਹਿਣ ਤੇ ਦੋਵੇ ਮੁਲਜ਼ਮ ਭਰਾਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਵੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਉਹਨਾਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
Home ਤਾਜਾ ਜਾਣਕਾਰੀ ਲੁੱਕ ਕੇ ਭਾਬੀ ਦੀ ਵੀਡੀਓ ਬਣਾ ਰਿਹਾ ਸੀ ਦਿਓਰ,ਸਹੁਰੇ ਨੇ ਰੋਕਿਆ ਤਾਂ ਮਾਰ ਦਿੱਤਾ ਉਸ ਦੇ ਸਿਰ ਚ ਘੋਟਣਾ, ਜਾਣੋ ਪੂਰਾ ਮਾਮਲਾ
ਤਾਜਾ ਜਾਣਕਾਰੀ