BREAKING NEWS
Search

ਲੁਧਿਆਣਾ ਜਬਰ ਜਿਨਾਹ ਦੇ ਦੋਸ਼ੀਆਂ ਦਾ ਵੱਡਾ ਖੁਲਾਸਾ, ਜਾਣੋ ਕਿਉਂ ਕੀਤਾ ਸੀ ਕੁੜੀ ਨਾਲ ਜਬਰ-ਜਿਨਾਹ, ਦੇਖੋ ਵੀਡੀਓ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲੁਧਿਆਣਾ ਵਿਖੇ ਇੱਕ ਕੁੜੀ ਨਾਲ ਹੋਏ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਕੈਪਟਨ ਸਰਕਾਰ ਘੇਰੇ ਵਿੱਚ ਆ ਚੁੱਕੀ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਕੈਪਟਨ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿ ਜਦੋਂ ਤੋਂ ਕਾਂਗਰਸ ਸਰਕਾਰ ਪੰਜਾਬ ਵਿਚ ਆਈ ਹੈ। ਉਸ ਸਮੇਂ ਤੋਂ ਹੀ ਸੂਬੇ ਵਿੱਚ ਲਾਅ ਅਤੇ ਆਰਡਰ ਬਿਲਕੁਲ ਹੀ ਖਤਮ ਹੋ ਗਿਆ ਹੈ। ਇਸ ਮਾਮਲੇ ਦੀ ਚਰਚਾ ਵਿਧਾਨ ਸਭਾ ਸੈਸ਼ਨ ਵਿੱਚ ਵੀ ਹੁੰਦੀ ਨਜ਼ਰ ਆਈ। ਦੱਸਣਯੋਗ ਹੈ ਕਿ ਇਸ ਸਮੂਹਿਕ ਜਬਰ ਜਿਨਾਹ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਅਦਾਲਤ ਵੱਲੋਂ ਪੁਲਿਸ ਨੂੰ 7 ਦਿਨ ਦਾ ਰਿਮਾਂਡ ਮਿਲ ਗਿਆ ਹੈ।

ਦੋਸ਼ੀਆਂ ਦੇ ਬਣਾਏ ਗਏ ਸਕੈੱਚ ਦੇ ਆਧਾਰ ਤੇ ਉਨ੍ਹਾਂ ਨਾਲ ਮੇਲ ਖਾਂਦੇ ਚਿਹਰਿਆਂ ਦੀ ਤਲਾਸ਼ ਪੁਲਸ ਵੱਲੋਂ ਕੀਤੀ ਗਈ ਅਤੇ ਜਿਹੜੇ ਲੋਕਾਂ ਦੇ ਚਿਹਰੇ ਇਨ੍ਹਾਂ ਸਕੈਚਾਂ ਦੇ ਨਾਲ ਮੇਲ ਖਾਂਦੇ ਸਨ, ਉਨ੍ਹਾਂ ਤੋਂ ਪੁੱਛ ਗਿੱਛ ਕੀਤੀ ਗਈ। ਪੁੱਛਗਿੱਛ ਕਰਨ ਤੋਂ ਬਾਅਦ ਕੁਝ ਨੂੰ ਛੱਡ ਵੀ ਦਿੱਤਾ ਗਿਆ। ਇਸ ਮਾਮਲੇ ਦੇ ਬਾਰੇ ਡੀਆਈਜੀ ਰਣਧੀਰ ਸਿੰਘ ਖੱਟੜਾ ਵੱਲੋਂ ਕਿਹਾ ਜਾ ਚੁੱਕਾ ਹੈ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਉੱਤੇ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਮਾਮਲਾ ਗੰਭੀਰ ਹੋਣ ਕਰਕੇ ਇਸ ਦੀ ਮਿੰਟ-ਮਿੰਟ ਦੀ ਰਿਪੋਰਟ ਵੱਖ-ਵੱਖ ਚੈਨਲਾਂ ਦੁਆਰਾ ਦਿੱਤੀ ਜਾਂਦੀ ਰਹੀ ਹੈ ਪਰ ਇਸ ਵਿੱਚ ਸਭ ਤੋਂ ਵੱਡੀ ਹੈਰਾਨ ਕਰਨ ਵਾਲੀ ਖਬਰ ਇਹ ਸੀ ਕਿ ਪੁਲਿਸ ਵੱਲੋਂ ਜੋ ਸਭ ਤੋਂ ਪਹਿਲਾਂ ਸਾਦਿਕ ਅਲੀ ਨਾਮ ਦਾ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਪੂਰੀ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਵੱਲੋਂ ਇਸ ਜਬਰ ਜਿਨਾਹ ਨੂੰ ਅੰਜਾਮ ਕਿਉਂ ਦਿੱਤਾ ਗਿਆ??

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸਾਦਿਕ ਨੇ ਕਿਹਾ ਕਿ ਉਹ ਮੁੰਡੇ-ਖੁੰਡੇ ਨਹਿਰ ਦੇ ਕਿਨਾਰੇ ਤੇ ਬੈਠੇ ਸਨ ਤਾਂ ਅਚਾਨਕ ਹੀ ਇੱਕ ਕਾਰ ਉੱਥੇ ਆ ਕੇ ਰੁੱਕ ਗਈ ਅਤੇ ਇਸ ਕਾਰ ਨੂੰ ਲੁੱਟਣ ਦਾ ਉਨ੍ਹਾਂ ਨੇ ਪਲਾਨ ਬਣਾ ਲਿਆ। ਦੋਸ਼ੀ ਵੱਲੋ ਕਿਹਾ ਗਿਆ ਕਿ ਉਹਨਾਂ ਨੇ ਇਹ ਨਹੀਂ ਸੀ ਸੋਚਿਆ ਕਿ ਉਹ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇਣਗੇ। ਜਾਣਕਾਰੀ ਮੁਤਾਬਿਕ ਦੋਸ਼ੀਆਂ ਦਾ ਪਲਾਨ ਉਹਨਾਂ ਨੂੰ ਲੁੱਟ ਕੇ ਵਾਪਿਸ ਜਾਣ ਦੇਣਾ ਸੀ ਪਰ ਬਾਅਦ ਵਿਚ ਉਹਨਾਂ ਦੀ ਨੀਯਤ ਬਦਲ ਲਈ ਅਤੇ ਉਹਨਾਂ ਨੇ ਕੁੜੀ ਦੇ ਨਾਲ ਜਬਰ-ਜਿਨਾਹ ਕੀਤਾ, ਕਿਉਂਕਿ ਉਹ ਬੇਕਾਬੂ ਹੋ ਗਏ ਸੀ। ਮਿਲ ਜਾਣਕਾਰੀ ਅਨੁਸਾਰ ਦੋਸ਼ੀਆਂ ਨੇ ਆਪਣੇ ਹੋਰ ਦੋਸਤਾਂ ਨੂੰ ਵੀ ਉਸ ਜਗ੍ਹਾ ਤੇ ਬੁਲਾਇਆ ਅਤੇ ਕੁੜੀ ਦੇ ਨਾਲ ਉਹਨਾਂ ਤੋਂ ਵੀ ਜਬਰ-ਜਿਨਾਹ ਕਰਵਾਇਆ।

ਇਸ ਤੋਂ ਬਾਅਦ ਇਸ ਪੂਰੀ ਵਾਰਦਾਤ ਦੇ ਮਾਸਟਰਮਾਈਂਡ ਜਗਰੂਪ ਵੱਲੋ ਕੁੜੀ ਦੇ ਨਾਲ ਜੋ ਲੜਕਾ ਸੀ। ਉਸ ਦੇ ਫੋਨ ਤੋਂ ਉਹਨਾਂ ਦੇ ਦੋਸਤ ਨੂੰ ਫੋਨ ਕਰਕੇ ਪੈਸੇ ਦੀ ਮੰਗ ਕੀਤੀ ਗਈ। ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ 8 ਵਾਰ ਉਸਨੂੰ ਫੋਨ ਕੀਤਾ ਪਰ ਪੈਸੇ ਨਹੀਂ ਮਿਲੇ ਤਾਂ ਉਹ ਡਰ ਗਏ ਕਿ ਸ਼ਾਇਦ ਇਸ ਮਾਮਲੇ ਵਿਚ ਪੁਲਿਸ ਕੋਲ ਸ਼ਿਕਾਇਤ ਤਾਂ ਨਹੀਂ ਹੋ ਗਈ। ਇਹ ਜਾਣਕਾਰੀ ਸ਼ੋਸਲ ਮੀਡੀਆ ਦੇ ਕੁੱਝ ਤੱਥਾਂ ਤੋਂ ਲਈ ਗਈ ਹੈ। ਇਸ ਦੇ ਬਾਰੇ ਜਿਆਦਾ ਜਾਣਕਾਰੀ ਲਈ ਵੀਡੀਓ ਦੇਖੀ ਜਾਵੇ, ਸਾਡਾ ਚੈੱਨਲ ਇਸ ਦੀ ਤਸਦੀਕ ਨਹੀਂ ਕਰਦਾ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਜਾਣਕਾਰੀ



error: Content is protected !!