BREAKING NEWS
Search

ਲੁਧਿਆਣਾ ਚ ਹੋਏ ਬੰਬ ਧਮਾਕੇ ਦੇ ਮ੍ਰਿਤਕ ਦੀ ਹੋਈ ਪਛਾਣ ਸੁਣ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਬੀਤੇ ਹਫਤੇ ਤੋਂ ਜਿੱਥੇ ਸ੍ਰੀ ਹਰਿਮੰਦਰ ਸਾਹਿਬ, ਅਤੇ ਕਪੂਰਥਲਾ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਉਥੇ ਹੀ ਇਹ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਪਹਿਚਾਣ ਇਕ ਭੇਦ ਬਣੀ ਹੋਈ ਹੈ। ਇਸ ਤਰਾਂ ਹੀ ਹੋਰ ਵੀ ਤਿੰਨ ਜਗ੍ਹਾ ਤੋਂ ਪੰਜਾਬ ਅੰਦਰ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਵੀਰਵਾਰ ਨੂੰ ਜਿੱਥੇ ਲੁਧਿਆਣਾ ਦੇ ਵਿਚ ਅਦਾਲਤ ਦੇ ਕੰਪਲੈਕਸ ਦੀ ਦੂਜੀ ਮੰਜ਼ਿਲ ਤੇ ਬਾਥਰੂਮ ਵਿੱਚ ਇੱਕ ਧਮਾਕਾ ਹੋਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ। ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਜਾਂਚ ਏਜੰਸੀਆਂ ਵੱਲੋਂ ਜਿੱਥੇ ਪੂਰੀ ਰਾਤ ਇਸ ਘਟਨਾ ਦੀ ਜਾਂਚ ਕੀਤੀ ਜਾਂਦੀ ਰਹੀ।

ਉਥੇ ਹੀ ਘਟਨਾ ਸਥਾਨ ਤੇ ਬਰਾਮਦ ਹੋਈ ਕਾਫੀ ਹੱਦ ਤੱਕ ਨੁਕਸਾਨੀ ਗਈ ਲਾਸ਼ ਦੀ ਪਹਿਚਾਣ ਵੀ ਇਕ ਭੇਦ ਬਣੀ ਹੋਈ ਸੀ। ਜਿੱਥੇ ਪੁਲਿਸ ਵੱਲੋਂ ਉਸ ਵਿਅਕਤੀ ਦੀ ਬਾਂਹ ਉੱਤੇ ਟੈਟੂ ਦਾ ਖੁਲਾਸਾ ਕੀਤਾ ਗਿਆ ਸੀ ਜਿਸ ਤੋਂ ਉਸ ਦੀ ਪਹਿਚਾਣ ਹੋਈ। ਹੁਣ ਲੁਧਿਆਣਾ ਬੰਬ ਧਮਾਕੇ ਵਿਚ ਮਾਰੇ ਗਏ ਵਿਅਕਤੀ ਬਾਰੇ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਕੋਰਟ ਕੰਪਲੈਕਸ ਵਿਚ ਹੋਏ ਧਮਾਕੇ ਵਾਲੀ ਜਗ੍ਹਾ ਤੋਂ ਬਰਾਮਦ ਹੋਈ ਲਾਸ਼ ਦੀ ਪਹਿਚਾਣ ਪੰਜਾਬ ਪੁਲਸ ਵੱਲੋਂ ਕਰ ਲਈ ਗਈ ਹੈ।

ਇਸ ਮ੍ਰਿਤਕ ਵਿਅਕਤੀ ਦੀ ਪਹਿਚਾਣ ਖੰਨਾ ਦੇ ਰਹਿਣ ਵਾਲੇ 30 ਸਾਲਾ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੀਟੀਬੀ ਨਗਰ ਖੰਨਾ ਵਜੋਂ ਹੋਈ ਹੈ। ਜੋ ਪਹਿਲਾਂ ਪੰਜਾਬ ਪੁਲਿਸ ਦਾ ਸਾਬਕਾ ਹੌਲਦਾਰ ਹੈ। ਮਾਰੇ ਗਏ ਇਸ ਗਗਨ ਦੀਪ ਸਿੰਘ ਦੀ ਪਹਿਚਾਣ ਉਸ ਦੇ ਟੈਟੂ ਤੋਂ ਹੋਈ ਹੈ। ਜੋ ਇੱਕ ਔਰਤ ਨਾਲ ਮਿਲ ਕੇ ਡਰੱਗ ਤਸਕਰੀ ਦਾ ਕਾਰੋਬਾਰ ਕਰ ਰਿਹਾ ਸੀ। ਇਸ ਨੂੰ ਅਗਸਤ 2019 ਦੇ ਵਿਚ 50 ਗ੍ਰਾਮ ਹੀਰੋਇਨ ਨਾਲ ਵੀ ਕਾਬੂ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋ ਸਾਲ ਤੱਕ ਇਸ ਨੇ ਜੇਲ ਵਿਚ ਬਿਤਾਏ ਸਨ।

ਇਸ ਕਾਰਨ ਹੀ ਇਸ ਨੂੰ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਜਿੱਥੇ ਵੀਰਵਾਰ ਨੂੰ ਕੋਰਟ ਕੰਪਲੈਕਸ ਦੇ ਦੂਜੀ ਮੰਜ਼ਲ ਤੇ ਬਣੇ ਹੋਏ ਬਾਥਰੂਮ ਵਿਚ ਧਮਾਕਾ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਅਤੇ ਪੰਜ ਲੋਕ ਜ਼ਖਮੀ ਹੋਏ ਸਨ। ਉੱਥੇ ਹੀ ਇਸ ਮ੍ਰਿਤਕ ਗਗਨਦੀਪ ਸਿੰਘ ਦੇ ਸੰਬੰਧ ਡਰੱਗ ਨੈਟਵਰਕ ਨਾਲ ਦੱਸੇ ਗਏ ਹਨ।



error: Content is protected !!