BREAKING NEWS
Search

ਲਾੜੀ ਨੂੰ ਵਿਆਹ ‘ਚ ਵੱਜੀ ਗੋਲੀ, ਫਿਰ ਵੀ ਲਏ ਫੇਰੇ ਦੇਖੋ …..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਨਵੀਂ ਦਿੱਲੀ— ਸ਼ਕਰਪੁਰ ਸਕੂਲ ਬਲਾਕ ਦੇ ਪ੍ਰਾਚੀਨ ਸਿਵ ਮੰਦਰ ‘ਚ ਬੀਤੀ ਰਾਤ ਵਿਆਹ ਸਮਾਰੋਹ ‘ਚ ਲਾੜੀ ਨੂੰ ਗੋਲੀ ਲੱਗ ਗਈ। ਲਾੜੀ ਵਰਮਾਲਾ ਤੋਂ ਬਾਅਦ ਸਟੇਜ ਵੱਲ ਜਾ ਰਹੀ ਸੀ, ਉਦੋਂ ਇਕ ਗੋਲੀ ਉਸ ਦੇ ਪੈਰ ‘ਚ ਲੱਗੀ ਅਤੇ ਉਹ ਡਿੱਗ ਗਈ। ਜਲਦੀ ‘ਚ ਉਸ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ ਪਰ ਸ਼ੁੱਕਰਵਾਰ ਦੀ ਸਵੇਰ ਲੋਕਾਂ ਨੇ ਲੜਕੀ ਦੇ ਹੌਂਸਲੇ ਦੀ ਤਾਰੀਫ ਕੀਤੀ। ਸਵੇਰੇ ਡਾਕਟਰਾਂ ਵੱਲੋਂ ਖਤਰੇ ਤੋਂ ਬਾਹਰ ਦੱਸਿਆ ਗਿਆ ਤਾਂ ਉਸ ਨੇ ਫੇਰੇ ਲਏ।

ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਨੌਜਵਾਨ ਲਾੜੇ ਪੱਖ ਵੱਲੋਂ ਵਿਆਹ ‘ਚ ਸ਼ਾਮਲ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਉਹ ਨਸ਼ੇ ਦੀ ਹਾਲਤ ‘ਚ ਹਵਾਈ ਫਾਇਰ ਕਰ ਰਿਹਾ ਸੀ। ਉਸੇ ਦੌਰਾਨ ਗੋਲੀ 19 ਸਾਲਾ ਪੂਜਾ (ਲਾੜੀ) ਦੇ ਪੈਰ ‘ਚ ਲੱਗੀ। ਪੂਜਾ ਮੰਡਾਵਲੀ ‘ਚ ਰਹਿੰਦੀ ਹੈ, ਉਸ ਦਾ ਵੀਰਵਾਰ ਨੂੰ ਗੀਤਾ ਕਾਲੋਨੀ ਦੇ ਭਾਰਤ ਨਾਲ ਵਿਆਹ ਹੋਇਆ ਸੀ। ਵਰਮਾਲਾ ਹੁੰਦੇ ਹੀ ਇਹ ਘਟਨਾ ਹੋ ਗਈ। ਸ਼ੁੱਕਰ ਹੈ ਕਿ ਗੋਲੀ ਪੈਰ ‘ਚ ਲੱਗੀ। ਵਰਮਾਲਾ ਤੋਂ ਬਾਅਦ ਮੰਡਪ ਜਾ ਕੇ ਫੇਰੇ ਲੈਣ ਦੀ ਬਜਾਏ ਲਾੜੀ ਨੂੰ ਹਸਪਤਾਲ ‘ਚ ਰਾਤ ਬਿਤਾਉਣੀ ਪਈ।

ਸ਼ੁੱਕਰਵਾਰ ਦੀ ਸਵੇਰ ਜਿਵੇਂ ਹੀ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਤਾਂ ਉਸ ਨੇ ਸਭ ਤੋਂ ਪਹਿਲਾਂ ਕੰਮ ਭਾਰਤ ਨਾਲ ਫੇਰੇ ਲੈਣ ਦਾ ਕੀਤਾ।PunjabKesariਪੀ.ਸੀ.ਆਰ. ਨੂੰ ਘਟਨਾ ਦੀ ਸੂਚਨਾ ਰਾਤ 12.45 ਵਜੇ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਤੋਂ ਮਿਲੀ ਸੀ। ਉਸ ਦੌਰਾਨ ਦੋਸ਼ੀ ਫਰਾਰ ਹੋ ਗਿਆ। ਉਸ ਦਾ ਨਾਂ ਰਿੰਕੂ ਦੱਸਿਆ ਗਿਆ ਹੈ। ਉਹ ਗੀਤਾ ਕਾਲੋਨੀ ਦੇ ਸ਼ਾਸਤਰੀ ਨਗਰ ‘ਚ ਰਹਿੰਦਾ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪੱਖ ਨੇ ਬਿਆਨ ਦਿੱਤਾ ਹੈ ਕਿ ਦੋਸ਼ੀ ਕੁਝ ਦਿਨ ਪਹਿਲਾਂ ਮਹਿੰਦੀ ਸਮਾਰੋਹ ‘ਚ ਲਾੜੇ ਵੱਲੋਂ ਉਨ੍ਹਾਂ ਦੇ ਘਰ ਆਇਆ ਸੀ।

ਉਸ ਦਿਨ ਵੀ ਨਸ਼ੇ ਦੀ ਹਾਲਤ ‘ਚ ਕਾਫੀ ਹੰਗਾਮਾ ਕਰ ਰਿਹਾ ਸੀ, ਜਿਸ ਨੂੰ ਪਰਿਵਾਰ ਵਾਲੇ ਪਸੰਦ ਨਹੀਂ ਕਰ ਰਹੇ ਸਨ। ਪੁਲਸ ਨੂੰ ਸ਼ੱਕ ਹੈ ਕਿ ਦੋਸ਼ੀ ਨੇ ਗੈਰ-ਕਾਨੂੰਨੀ ਹਥਿਆਰ ਨਾਲ ਗੋਲੀ ਚਲਾਈ ਹੈ। ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ।



error: Content is protected !!