ਆਈ ਤਾਜਾ ਵੱਡੀ ਖਬਰ
ਅੱਜਕੱਲ ਦੇ ਸਮੇਂ ਦੇ ਵਿੱਚ ਹਰੇਕ ਮਨੁੱਖ ਇਹ ਚਾਹੁੰਦਾ ਹੈ ਕਿ ਉਸਦੇ ਵਿਆਹ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਕਮੀ ਨਾ ਹੋਵੇ l ਕਈ ਲੋਕ ਸ਼ੋਸ਼ੇਬਾਜ਼ੀ ਦੇ ਚਲਦੇ ਵਿਆਹਾ ਉੱਪਰ ਲੱਖਾਂ ਕਰੋੜਾਂ ਰੁਪਏ ਖਰਚ ਕਰਦੇ ਹਨ l ਪਰ ਅੱਜ ਤੁਹਾਨੂੰ ਇੱਕ ਅਜਿਹੇ ਵਿਆਹ ਬਾਰੇ ਦੱਸਾਂਗੇ ਜਿੱਥੇ ਲਾੜੀ ਦੇ ਪਿਤਾ ਨੇ ਇੱਕ ਅਨੋਖੀ ਮਿਸਾਲ ਪੈਦਾ ਕੀਤੀ l ਦਰਅਸਲ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਦੇ ਵਿਆਹ ਦੇ ਵਿੱਚ ਸਾਰਿਆਂ ਨੂੰ ਹੈਲਮੈਟ ਵੰਡ ਕੇ ਸੜਕੀ ਨਿਯਮਾਂ ਪ੍ਰਤੀ ਜਾਗਰੂਕ ਕੀਤਾ l
ਇਹ ਮਾਮਲਾ ਛੱਤੀਸਗੜ੍ਹ ਤੋਂ ਸਾਹਮਣੇ ਆਇਆ ਜਿੱਥੇ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ‘ਚ ਇਕ ਵਿਅਕਤੀ ਨੇ ਸੜਕ ਸੁਰੱਖਿਆ ਨੂੰ ਲੈ ਕੇ ਅਨੋਖੀ ਪਹਿਲ ਕਰਦਿਆਂ ਲੋਕਾਂ ‘ਚ ਜਾਗਰੂਕਤਾ ਵਧਾਈ l
ਦਰਅਸਲ ਵਿਆਹ ‘ਚ ਆਏ ਮਹਿਮਾਨਾਂ ਨੂੰ ਤੋਹਫ਼ੇ ਵਜੋਂ ਹੈਲਮੇਟ ਦਿੱਤੇ, ਤੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਦੱਸਿਆ । ਇਨਾ ਹੀ ਨਹੀਂ ਸਗੋਂ ਪਰਿਵਾਰ ਦੇ ਮੈਂਬਰ ਵੀ ਇਸ ਵਿਆਹ ‘ਚ ਹੈਲਮੇਟ ਪਾ ਕੇ ਨੱਚੇ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਖੇਡ ਅਧਿਆਪਕ ਸੇਦ ਯਾਦਵ ਦੀ ਧੀ ਨੀਲਿਮਾ ਦਾ ਵਿਆਹ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ ਦੇ ਲੰਕਾਹੁਡਾ ਪਿੰਡ ਦੇ ਖਮਹਨ ਯਾਵ ਨਾਲ ਹੋਇਆ ਤੇ ਆਪਣੀਆਂ ਮੋਟਰਸਾਈਕਲਾਂ ਰਾਹੀਂ ਵਿਆਹ ਸਥਾਨ ‘ਤੇ ਪਹੁੰਚੇ ਮਹਿਮਾਨ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਲਾੜੀ ਦੇ ਪਿਤਾ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਹੈਲਮੇਟ ਦਿੱਤੇ।
ਪਹਿਲਾਂ ਤਾਂ ਸਾਰੇ ਲੋਕ ਹੈਰਾਨ ਹੋਏ ਪਰ ਜਦੋਂ ਬਾਅਦ ਵਿੱਚ ਉਹਨਾਂ ਨੂੰ ਹੈਲਮਟ ਵੰਡੇ ਕੇ ਤਾਂ ਉਹਨਾਂ ਵੱਲੋਂ ਕਾਫੀ ਤਾਰੀਫਾਂ ਵੀ ਕੀਤੀਆਂ ਗਈਆਂ ਕਿ ਵਿਆਹ ਸਮਾਗਮ ਦੇ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਕਾਫੀ ਚੰਗਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਉੱਥੇ ਹੀ ਜਦੋਂ ਇਸ ਸਬੰਧੀ ਪੱਤਰਕਾਰਾਂ ਦੇ ਵੱਲੋਂ ਇਸ ਵਿਅਕਤੀ ਦੇ ਕੋਲੋਂ ਅਜਿਹਾ ਕਰਨ ਬਾਰੇ ਪੁੱਛਿਆ ਗਿਆ ਤੇ ਉਸ ਵੱਲੋਂ ਆਖਿਆ ਗਿਆ ਕਿ ਮੇਰੇ ਕੋਲੋਂ ਮੇਰੀ ਧੀ ਦੇ ਵਿਆਹ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਚੰਗਾ ਮੌਕਾ ਸੀ, ਜਿਸ ਕਾਰਨ ਮੈਂ ਇਹ ਵੱਖਰਾ ਉਪਰਾਲਾ ਕੀਤਾ ਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਵੱਡੀ ਭੂਮਿਕਾ ਹਾਸਿਲ ਕੀਤੀ l
ਤਾਜਾ ਜਾਣਕਾਰੀ