ਆਈ ਤਾਜ਼ਾ ਵੱਡੀ ਖਬਰ
ਬਹੁਤੇ ਪਰਿਵਾਰਾਂ ਦੇ ਵਿੱਚ ਜਿੱਥੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ ਜਿਸ ਨਾਲ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਨੇ ਮਾਪਿਆਂ ਅਤੇ ਬੱਚਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਜਿੱਥੇ ਵਿਦੇਸ਼ ਭੇਜਣ ਦੇ ਚੱਲਦਿਆਂ ਹੋਇਆਂ ਕਈ ਨੌਜਵਾਨ ਕੁੜੀਆਂ ਅਤੇ ਮੁੰਡਿਆਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਵਿਦੇਸ਼ ਭੇਜਣ ਲਈ ਜਿੱਥੇ ਬਹੁਤ ਸਾਰੇ ਪਰਿਵਾਰਾਂ ਵੱਲੋਂ ਆਪਣੀ ਨੂੰਹ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਜਿਸਦੇ ਸਦਕਾ ਉਨ੍ਹਾਂ ਦਾ ਪੁੱਤਰ ਵੀ ਕੈਨੇਡਾ ਜਾ ਸਕੇ।
ਪਰ ਵੱਖ-ਵੱਖ ਕਾਰਨਾਂ ਦੇ ਚਲਦਿਆਂ ਹੋਇਆਂ ਪਰਿਵਾਰ ਵਿੱਚ ਕਾਫੀ ਉਥਲ-ਪੁਥਲ ਆ ਜਾਂਦੀ ਹੈ। ਹੁਣ ਲਵਪ੍ਰੀਤ ਤੇ ਬੇਅੰਤ ਕੌਰ ਦੇ ਮਾਮਲੇ ਵਿੱਚ ਆਈ ਵੱਡੀ ਖ਼ਬਰ ਜਿੱਥੇ ਬੇਅੰਤ ਕੌਰ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਸਾਲ ਜਿੱਥੇ ਕੈਨੇਡਾ ਵਿਚ ਰਹਿੰਦੀ ਬੇਅੰਤ ਕੌਰ ਵੱਲੋਂ ਆਪਣੇ ਪਤੀ ਲਵਪ੍ਰੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਗਈ ਸੀ ਜਿੱਥੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਲਵਪ੍ਰੀਤ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ।
ਜਿੱਥੇ ਦੋਹਾਂ ਦਾ ਵਿਆਹ 2019 ਦੇ ਵਿੱਚ ਕੀਤਾ ਗਿਆ ਸੀ ਅਤੇ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਸਾਰਾ ਪੈਸਾ ਖਰਚ ਕਰਕੇ ਨੂੰ ਕੈਨੇਡਾ ਭੇਜਿਆ ਗਿਆ ਸੀ। ਜਿਸ ਵੱਲੋਂ ਕੈਨੇਡਾ ਜਾ ਕੇ ਆਪਣੇ ਪਤੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਗਈ ਅਤੇ ਆਪਣੇ ਪਤੀ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਗਿਆ ਸੀ। ਲੜਕੀ ਦੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੀ ਧੀ ਨੂੰ ਨਹੀਂ ਸਮਝਾਇਆ ਗਿਆ ਅਤੇ ਇਸੇ ਮਾਮਲੇ ਦੇ ਵਿੱਚ ਹੁਣ ਜਿੱਥੇ ਪੀੜਤ ਪਰਿਵਾਰ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਉਥੇ ਵੀ ਧੋਖਾ-ਧੜੀ ਦੀ ਧਾਰਾ 420 ਦੇ ਤਹਿਤ ਬਰਨਾਲਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਉਸ ਨੂੰ ਮੌਤ ਲਈ ਮਜਬੂਰ ਕਰਨ ਵਾਸਤੇ ਵੀ ਪੁਲਿਸ ਵੱਲੋਂ ਧਾਰਾ 302 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਹੁਣ ਇਨ੍ਹਾਂ ਦੋਹਾਂ ਧਰਾਵਾਂ ਦੇ ਤਹਿਤ ਹੁਣ ਬੇਅੰਤ ਕੌਰ ਦੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪਰਿਵਾਰ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਲਵਪ੍ਰੀਤ-ਬੇਅੰਤ ਮਾਮਲੇ ਚ ਹੁਣ ਆ ਰਹੀ ਵੱਡੀ ਖਬਰ, ਪੁਲਿਸ ਨੇ ਬੇਅੰਤ ਕੌਰ ਦੀ ਮਾਂ ਨੂੰ ਕੀਤਾ ਗ੍ਰਿਫਤਾਰ
ਤਾਜਾ ਜਾਣਕਾਰੀ