BREAKING NEWS
Search

ਰੱਬ ਕਿਸੀ ਨਾਲ ਨਾ ਕਰੇ ਇਹੋ ਜਿਹਾ ਬੁਰਾ ਮਜਾਕ, ਸਕੈਨ ਕਰਵਾਇਆ ਤਾਂ ਉੱਡ ਗਏ ਹੋਸ਼, ਦੇਖੋ ਕੁੱਖ ਚੋਂ ਕੀ ਨਿਕਲਿਆ, ਦੇਖੋ ਵੀਡੀਓ

ਹੁਸ਼ਿਆਰਪੁਰ ਦੀ ਇੱਕ ਗਰਭਵਤੀ ਔਰਤ ਜੋ ਡਿਲੀਵਰੀ ਕਰਵਾਉਣ ਲਈ ਹਸਪਤਾਲ ਪਹੁੰਚੀ ਸੀ। ਉਸ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਸ ਦੇ ਪੇਟ ਵਿੱਚ ਬੱਚਾ ਹੀ ਨਹੀਂ ਹੈ। ਡਾਕਟਰਾਂ ਨੇ ਦੱਸਿਆ ਕਿ ਉਸਦੇ ਪੇਟ ਵਿਚ ਰਸੌਲੀ ਹੈ। ਕਿਰਨ ਬਾਲਾ ਨਾਮ ਦੀ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਔਰਤ ਆਈ ਸੀ।

ਜਿਸ ਦੇ ਡਾਕਟਰੀ ਟੈਸਟ ਕਰਨ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਔਰਤ ਗਰਭਵਤੀ ਹੈ। ਡਾਕਟਰ ਦੇ ਕਹਿਣ ਤੇ ਉਨ੍ਹਾਂ ਨੇ ਉਸ ਦਾ ਕਾਰਡ ਬਣਾ ਦਿੱਤਾ। ਗਰਭਵਤੀ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਜਦੋਂ 34 ਹਫਤਿਆਂ ਬਾਅਦ ਉਹ ਸਿਵਲ ਹਸਪਤਾਲ ਗਏ ਤਾਂ ਡਾਕਟਰਾਂ ਨੇ ਚੈੱਕ ਕਰਨ ਬਾਅਦ ਉਨ੍ਹਾਂ ਨੂੰ ਦੋ ਹਫਤੇ ਦਾ ਸਮਾਂ ਦੇ ਦਿੱਤਾ ਅਤੇ ਸਕੈਨ ਕਰਵਾਉਣ ਲਈ ਕਿਹਾ। ਜਦੋਂ ਉਸ ਦੀ ਪਤਨੀ ਨੂੰ ਘਰ ਵਿੱਚ ਤਕਲੀਫ਼ ਹੋਣ ਲੱਗੀ ਤਾਂ ਉਹ ਹਸਪਤਾਲ ਵਿੱਚ ਆਪਣੀ ਪਤਨੀ ਨੂੰ ਲੈ ਕੇ ਆਇਆ।

ਜਿੱਥੇ ਡਾਕਟਰਾਂ ਨੇ ਦੋ ਵਾਰੀ ਸਕੈਨ ਕਰਵਾਇਆ ਅਤੇ ਹੋਰ ਟੈਸਟ ਵੀ ਕਰਵਾਏ ਅਖੀਰ ਵਿੱਚ ਡਾਕਟਰਾਂ ਨੇ ਆਖ ਦਿੱਤਾ। ਉਸ ਦੀ ਪਤਨੀ ਦੇ ਪੇਟ ਵਿੱਚ ਬੱਚਾ ਨਹੀਂ ਸਗੋਂ ਰਸੌਲੀ ਹੈ। ਉਸ ਦਾ ਕਹਿਣਾ ਹੈ ਕਿ ਕਿਉਂ ਉਸ ਨਾਲ ਇੰਨੀ ਦੇਰ ਤੱਕ ਡਾਕਟਰ ਮਜਾਕ ਕਰਦੇ ਰਹੇ। ਉਸ ਕੋਲ ਜੋ ਵੀ ਪੈਸਾ ਸੀ ਉਸ ਨੇ ਉਹ ਖਰਚ ਕਰ ਦਿੱਤਾ। ਉਹ ਤਾਂ ਪੈਦਾ ਹੋਣ ਵਾਲੇ ਬੱਚੇ ਲਈ ਕੱਪੜੇ ਲੈ ਕੇ ਆਇਆ ਸੀ।

ਗਰਭਵਤੀ ਔਰਤ ਨੇ ਕਿਸੇ ਮੰਜਰੀ ਨਾਮ ਦੀ ਮਹਿਲਾ ਡਾਕਟਰ ਬਾਰੇ ਦੱਸਿਆ। ਜਿਨ੍ਹਾਂ ਨੇ ਉਸ ਦਾ ਇਲਾਜ ਕੀਤਾ ਸੀ। ਜਦੋਂ ਪੱਤਰਕਾਰਾਂ ਨੇ ਸੀਨੀਅਰ ਡਾਕਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਸ਼ਿਕਾਇਤ ਮਿਲਣ ਤੇ ਉਹ ਜਾਂਚ ਕਰਵਾਉਣਗੇ। ਡਾਕਟਰ ਮੰਜਰੀ ਬਾਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਦਸ ਦਿਨ ਲਈ ਛੁੱਟੀ ਤੇ ਹਨ। ਹੇਠਾਂ ਵੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!