BREAKING NEWS
Search

ਰੋਜ਼ੀ-ਰੋਟੀ ਕਮਾਉਣ ਗਈ ਲੜਕੀ ਦੀ ਦੁਬਈ ‘ਚ ਹੋਈ ਮੌਤ , ਮ੍ਰਿਤਕ ਦੇਹ ਪੁੱਜੀ ਪੰਜਾਬ ਅਤੇ….

ਫਤਹਿਗੜ੍ਹ ਸਾਹਿਬ : ਫਤਹਿਗੜ੍ਹ ਸਾਹਿਬ ਦੇ ਪਿੰਡ ਨਾਰਾਇਣਗੜ੍ਹ ਦੀ ਲੜਕੀ ਮਨਪ੍ਰੀਤ ਕੌਰ (25) ਪੁੱਤਰੀ ਕਿੱਕਰ ਸਿੰਘ 6 ਫਰਵਰੀ 2019 ਨੂੰ ਹੀ ਦੁਬਈ ਵਿਖੇ ਰੋਜ਼ੀ-ਰੋਟੀ ਕਮਾਉਣ ਗਈ ਸੀ।ਓਥੇ 16 ਫਰਵਰੀ ਨੂੰ ਦਿਲ ਦੀ ਧੜਕਣ ਰੁਕਣ ਕਾਰਨ ਦੁਬਈ ਵਿਖੇ ਮੌਤ ਹੋ ਗਈ ਸੀ।ਜਿਸ ਦੀ ਮ੍ਰਿਤਕ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ ਹੈ।

ਦੱਸ ਦੇਈਏ ਕਿ ਜਦੋਂ ਬੀਤੇ ਦਿਨੀਂ ਪਰਿਵਾਰਕ ਮੈਂਬਰਾਂ ਨੂੰ ਮਨਪ੍ਰੀਤ ਕੌਰ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਸੋਗ ਵਿਚ ਡੁੱਬ ਗਏ।ਉਨ੍ਹਾਂ ਪਿੰਡ ਵਾਸੀਆਂ ਦੀ ਸਹਿਯੋਗ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਸਤ ਡਾ. ਓਬਰਾਏ ਨਾਲ ਸੰਪਰਕ ਕਰ ਕੇ ਮਨਪ੍ਰੀਤ ਕੌਰ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਮੰਗ ਕੀਤੀ ਸੀ।ਜਿਸ ਤੋਂ ਬਾਅਦ ਡਾ. ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਵਿਖੇ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮੰਗਲਵਾਰ ਨੂੰ ਮ੍ਰਿਤਕ ਦੇਹ ਵਤਨ ਪੁੱਜਦੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਮ੍ਰਿਤਕ ਮਨਪ੍ਰੀਤ ਕੌਰ ਨੇ ਐਮ.ਐੱਸ.ਸੀ.(ਮੈਥੇਮੈਟਿਕਸ) ਦੀ ਉੱਚ ਡਿਗਰੀ ਪਾਸ ਕੀਤੀ ਹੋਈ ਸੀ ਅਤੇ ਉਹ ਬੀਤੀ 6 ਫਰਵਰੀ ਨੂੰ ਹੀ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਈ ਸੀ।ਉਸ ਦੇ ਦੁਬਈ ਜਾਣ ਤੋਂ ਕੇਵਲ 10 ਦਿਨ ਬਾਅਦ ਹੀ 16 ਫਰਵਰੀ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ।



error: Content is protected !!