BREAKING NEWS
Search

ਰੋਜ ਸਵੇਰੇ ਇਸ ਤਰੀਕੇ ਨਾਲ ਖਾਓ ਪੰਜ ਬਦਾਮ, ਫਾਇਦੇ ਜਾਣਕੇ ਪੈਰਾਂ ਹੇਠੋ ਜਮੀਨ ਖਿਸਕ ਜਾਵੇਗੀ

ਬਾਦਾਮ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ। ਹਰ ਕੋਈ ਇਸ ਦੇ ਗੁਣਾਂ ਤੋਂ ਜਾਣੂ ਹੈ। ਕਈ ਵਾਰ ਸਾਨੂੰ ਵਰਤੋਂ ਕਰਨ ਦਾ ਤਰੀਕਾ ਪਤਾ ਨਹੀਂ ਹੁੰਦਾ। ਜਿਸ ਕਰਕੇ ਜਿੰਨਾ ਲਾਭ ਮਿਲਣਾ ਚਾਹੀਦਾ ਹੈ। ਉਨ੍ਹਾਂ ਲਾਭ ਅਸੀਂ ਨਹੀਂ ਲੈ ਪਾਉਂਦੇ। ਇਸ ਲਈ ਸਾਨੂੰ ਇਸ ਦੀ ਵਰਤੋਂ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਕਈ ਵਾਰ ਗਲਤ ਵਰਤੋਂ ਕਰਕੇ ਅਸੀਂ ਨੁਕਸਾਨ ਉਠਾ ਲੈਂਦੇ ਹਾਂ ਇਸ ਨਾਲ ਪੈਸੇ ਤਾਂ ਖ਼ਰਾਬ ਹੁੰਦੇ ਹੀ ਹਨ। ਇਸ ਦੇ ਨਾਲ ਨਾਲ ਸਰੀਰ ਨੂੰ ਵੀ ਨੁਕਸਾਨ ਹੁੰਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਬਦਾਮ ਵਿੱਚ ਬਹੁਤ ਤਾਕਤ ਹੈ ਪਰ ਇਹ ਤਾਕਤ ਹਾਸਲ ਕਿਵੇਂ ਕਰਨੀ ਹੈ। ਇਹ ਜਾਨਣਾ ਵੀ ਜ਼ਰੂਰੀ ਹੈ। ਜੇਕਰ ਬਾਦਾਮ ਨੂੰ ਖੁਸ਼ਕ ਰੂਪ ਵਿੱਚ ਖਾਧਾ ਜਾਵੇ ਤਾਂ ਇਸ ਨਾਲ ਪਿੱਤੇ ਵਿੱਚ ਸਮੱਸਿਆ ਆ ਸਕਦੀ ਹੈ।

ਖੁਸ਼ਕ ਬਦਾਮ ਸਰੀਰ ਵਿੱਚ ਗਰਮੀ ਪੈਦਾ ਕਰਦੇ ਹਨ। ਜਿਹੜੀ ਤਾਕਤ ਸਰੀਰ ਨੂੰ ਮਿਲਣੀ ਚਾਹੀਦੀ ਹੈ ਨਹੀਂ ਮਿਲ ਪਾਉਂਦੀ। ਇਸ ਲਈ ਬਾਦਾਮ ਨੂੰ ਰਾਤ ਸਮੇਂ ਭਿਉਂ ਦੇਣਾ ਚਾਹੀਦਾ ਹੈ ਅਤੇ ਸਵੇਰੇ ਛਿਲਕਾ ਉਤਾਰ ਕੇ ਖਾਲੀ ਪੇਟ ਖਾਣਾ ਚਾਹੀਦਾ ਹੈ। ਸ਼ੁਰੂ ਵਿੱਚ ਚਾਰ ਤੋਂ ਪੰਜ ਬਦਾਮਾਂ ਤੋਂ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਫਿਰ ਹੌਲੀ ਹੌਲੀ ਇਸ ਦੀ ਵਰਤੋਂ ਵਧਾਈ ਜਾ ਸਕਦੀ ਹੈ।

ਭਿੱਜੇ ਹੋਏ ਬਦਾਮਾਂ ਨੂੰ ਛਿੱਲ ਕੇ ਖਾਲੀ ਪੇਟ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜਿਨ੍ਹਾਂ ਲੋਕਾਂ ਦੇ ਅੱਖਾਂ ਥੱਲੇ ਕਾਲੇ ਰੰਗ ਦੇ ਨਿਸ਼ਾਨ ਬਣ ਜਾਂਦੇ ਹਨ। ਉਹ ਵੀ ਇਸ ਦੇ ਨਾਲ ਦੂਰ ਹੋ ਸਕਦੇ ਹਨ। ਕਈ ਲੋਕਾਂ ਦੇ ਚਿਹਰੇ ਮੁਰਝਾਏ ਨਜ਼ਰ ਆਉਂਦੇ ਹਨ। ਇਸ ਹਾਲਤ ਵਿੱਚ ਵੀ ਭਿੱਜੇ ਹੋਏ ਬਦਾਮ ਬਹੁਤ ਹੀ ਲਾਭਦਾਇਕ ਹਨ।

ਭਿੱਜੇ ਹੋਏ ਬਦਾਮ ਵਿੱਚ ਪ੍ਰੋਟੀਨ ਤੋਂ ਬਿਨਾਂ ਵਿਟਾਮਿਨ ਬੀ, ਸੀ ਅਤੇ ਕੇ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਅੱਖਾਂ ਦੀ ਰੌਸ਼ਨੀ ਵਧਾਉਣ ਦੇ ਨਾਲ ਨਾਲ ਇਹ ਵਾਲਾਂ ਦਾ ਝੜਨਾ ਵੀ ਰੋਕਦੇ ਹਨ। ਵਾਲ ਸਮੇਂ ਤੋਂ ਪਹਿਲਾਂ ਸਫੈਦ ਨਹੀਂ ਹੁੰਦੇ। ਸਰੀਰ ਕਮਜ਼ੋਰ ਨਹੀਂ ਹੁੰਦਾ। ਸਰੀਰ ਨੂੰ ਅੰਦਰੂਨੀ ਤਾਕਤ ਮਿਲਦੀ ਹੈ।

ਸਰੀਰ ਹਰ ਸਮੇਂ ਚੁਸਤ ਅਤੇ ਦਰੁਸਤ ਅਤੇ ਤਰੋ ਤਾਜ਼ਾ ਰਹਿੰਦਾ ਹੈ। ਚਿਹਰੇ ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ਅਤੇ ਚਮੜੀ ਵਿਚ ਕਸਾਵਟ ਬਣੀ ਰਹਿੰਦੀ ਹੈ। ਇਹ ਸਾਰੇ ਲਾਭ ਲੈਣ ਲਈ ਬਦਾਮਾਂ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ। ਬਾਦਾਮ ਭਿਓਂ ਕੇ ਛਿੱਲ ਕੇ ਹੀ ਖਾਣੇ ਚਾਹੀਦੇ ਹਨ।



error: Content is protected !!