ਆਈ ਤਾਜਾ ਵੱਡੀ ਖਬਰ
ਪੱਤਰਕਾਰਤਾ ਦਾ ਖੇਤਰ ਬਹੁਤ ਵਿਸ਼ਾਲ ਹੈ, ਜੇਕਰ ਪੱਤਰਕਾਰ ਨਿਰਪੱਖ ਹੋ ਕੇ ਆਪਣਾ ਕੰਮ ਨਹੀਂ ਕਰੇਗਾ ਤਾਂ ਸਮਾਜ ਇੱਕ ਅਜਿਹਾ ਸ਼ੀਸ਼ਾ ਧੁੰਦਲਾ ਪੈ ਜਾਵੇਗਾ, ਜਿਨਾਂ ਨੂੰ ਨਿਆ ਤੋਂ ਬਹੁਤ ਜਿਆਦਾ ਉਮੀਦਾਂ ਹਨ l ਇੱਕ ਪੱਤਰਕਾਰ ਨੂੰ ਕਿਸੇ ਮਾਮਲੇ ਦੀ ਤਹਿ ਤੱਕ ਜਾਣ ਦੇ ਲਈ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ, ਕਈ ਵਾਰ ਸਖਤ ਮਿਹਨਤ ਦੇ ਬਾਵਜੂਦ ਵੀ ਸਫਲਤਾ ਪ੍ਰਾਪਤ ਨਹੀਂ ਹੁੰਦੀ, ਪਰ ਪੱਤਰਕਾਰ ਬਿਨਾਂ ਹਿੰਮਤ ਹਾਰੇ ਜ਼ਿੰਦਗੀ ਵਿੱਚ ਲੰਬਾ ਸੰਘਰਸ਼ ਕਰਦਾ ਰਹਿੰਦਾ ਹੈ l ਪਰ ਅੱਜ ਤੁਹਾਨੂੰ ਇੱਕ ਅਜਿਹੇ ਪੱਤਰਕਾਰ ਬਾਰੇ ਦੱਸਾਂਗੇ, ਜਿਹੜਾ ਹਰ ਰੋਜ਼ 900 ਕਿਲੋਮੀਟਰ ਤੱਕ ਦਾ ਸਫਰ ਜਹਾਜ਼ ਤੇ ਤੈਅ ਕਰਦਾ ਹੈ। ਦੱਸਦਿਆ ਕਿ ਵਾਲ ਸਟਰੀਟ ਜਰਨਲ ਦਾ ਰਿਪੋਰਟਰ ‘ਚਿੱਪ ਕਟਰ’ ਜਿਹੜਾ ਹਰ ਰੋਜ਼ ਦਫਤਰ ਜਾਣ ਵਾਸਤੇ ਫਲਾਈਟ ਲੈਂਦਾ ਹੈ।
ਇਸ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਸ ‘ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਸਗੋਂ ਉਸ ਦਾ ਕਹਿਣਾ ਹੈ ਕਿ ਇਹ ਉਸ ਲਈ ਸਸਤਾ ਹੋ ਜਾਂਦਾ ਹੈ। ਉੱਥੇ ਹੀ ਇਸ ਰਿਪੋਰਟਰ ਦੇ ਵੱਲੋਂ ਗੱਲਬਾਤ ਕਰਦਿਆਂ ਹੋਇਆਂ ਆਖਿਆ ਗਿਆ ਕਿ ਉਹ ਨਿਊਯਾਰਕ ਵਿੱਚ ਕੰਮ ਕਰਨ ਲਈ ਹਫ਼ਤੇ ਵਿੱਚ ਤਿੰਨ ਵਾਰ ਓਹੀਓ ਤੋਂ ਫਲਾਈਟ ਲੈਂਦਾ ਹੈ। ਇਸ ਦੇ ਲਈ ਉਹ ਸਵੇਰੇ 6 ਵਜੇ ਦੀ ਫਲਾਈਟ ਫੜਦਾ ਤੇ ਇਸ ਲਈ ਉਸ ਨੂੰ ਸਵੇਰੇ 4:15 ਦਾ ਅਲਾਰਮ ਲਗਾਉਣਾ ਪੈਂਦਾ ਹੈ। ਉਹ ਮਹਾਮਾਰੀ ਦੌਰਾਨ ਘਰ ਤੋਂ ਕੰਮ ਕਰ ਰਿਹਾ ਸੀ ਤੇ ਜਦੋਂ ਉਸਨੇ ਸਾਲ 2022 ਵਿੱਚ ਦਫਤਰ ਜਾਣਾ ਸੀ, ਤਾਂ ਉਸਨੇ ਨਿਊਯਾਰਕ ਵਿੱਚ ਰਹਿਣ ਦੀ ਬਜਾਏ, ਓਹੀਓ ਤੋਂ ਨਿਊਯਾਰਕ ਲਈ ਫਲਾਈਟ ਲੈਣੀ ਸ਼ੁਰੂ ਕਰ ਦਿੱਤੀ।
ਦੋਵਾਂ ਸ਼ਹਿਰਾਂ ਵਿਚਕਾਰ ਦੂਰੀ 900 ਕਿਲੋਮੀਟਰ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਇਸ ਪੱਤਰਕਾਰ ਦੇ ਵੱਲੋਂ ਇੱਕ ਅਜਿਹਾ ਅਜੀਬੋ ਕਰੀਬ ਤਰਕ ਦਿੱਤਾ ਗਿਆ ਜਿਸ ਨੇ ਸਭ ਨੂੰ ਹੀ ਹੈਰਾਨ ਕਰ ਦਿੱਤਾ l ਦਰਅਸਲ ਤਰਕ ਇਹ ਹੈ ਕਿ ਜੇਕਰ ਉਹ ਨਿਊਯਾਰਕ ਵਰਗੇ ਮਹਿੰਗੇ ਇਲਾਕੇ ਵਿਚ ਕੋਈ ਫਲੈਟ ਲੈ ਕੇ ਰਹਿੰਦਾ ਤਾਂ ਉਸ ਨੂੰ ਹਰ ਮਹੀਨੇ 3,200 ਡਾਲਰ ਯਾਨੀ 2,65,581 ਰੁਪਏ ਖ਼ਰਚ ਕਰਨੇ ਪੈਂਦੇ ਹਨ।
ਅਜਿਹੇ ‘ਚ ਉਸ ਨੂੰ ਫਲੈਟ ਦੇ ਮੁਕਾਬਲੇ ਫਲਾਈਟ ਦਾ ਸਫਰ ਸਸਤਾ ਪੈਂਦਾ ਹੈ ਅਤੇ ਉਹ ਪੈਸੇ ਦੀ ਬਚਤ ਕਰ ਰਿਹਾ ਹੈ। ਸੋ ਫਿਲਹਾਲ ਇਸ ਪੱਤਰਕਾਰ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਕਿ ਇਸ ਨਾਲ ਉਸ ਉੱਪਰ ਕਿਸੇ ਪ੍ਰਕਾਰ ਦਾ ਕੋਈ ਵਿੱਤੀ ਬੋਝ ਨਹੀਂ ਪੈਂਦਾ ਤੇ ਇਹ ਸਫਰ ਉਸਨੂੰ ਬਹੁਤ ਸਸਤਾ ਪੈਂਦਾ ਹੈ l ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਇਸ ਘਟਨਾ ਬਾਰੇ ਸੁਣਨ ਤੋਂ ਬਾਅਦ ਹੈਰਾਨੀ ਦਾ ਪ੍ਰਗਟਾਵਾ ਕਰਦੇ ਪਏ ਹਨ।
ਤਾਜਾ ਜਾਣਕਾਰੀ