BREAKING NEWS
Search

ਰੇਲ ਸਟੇਸ਼ਨ ਤੇ ਖੜੀ ਕਰਕੇ ਇਕ ਘੰਟੇ ਲਈ ਚਲਾ ਗਿਆ ਇਹ ਕੰਮ ਕਰਨ ਡਰਾਈਵਰ , ਹੋਇਆ ਭਾਰੀ ਹੰਗਾਮਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਰੇਲ ਸਫ਼ਰ ਨੂੰ ਵੀ ਪਹਿਲ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਵੱਲੋਂ ਆਪਣਾ ਸਫਰ ਸੁਰੱਖਿਅਤ ਅਤੇ ਅਨੰਦਮਈ ਢੰਗ ਨਾਲ ਬਤੀਤ ਕੀਤਾ ਜਾ ਸਕੇ। ਰੇਲ ਸਫ਼ਰ ਦੇ ਦੌਰਾਨ ਯਾਤਰੀ ਜਿੱਥੇ ਆਪਣੇ ਸਫਰ ਦੇ ਨਾਲ-ਨਾਲ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੇ ਹਨ ਅਤੇ ਆਪਣੀ ਮੰਜਲ ਤੱਕ ਵੀ ਸਮੇਂ ਸਿਰ ਹੀ ਪਹੁੰਚ ਜਾਂਦੇ ਹਨ। ਉੱਥੇ ਹੀ ਇਸ ਰੇਲ ਦੇ ਸਫਰ ਦੌਰਾਨ ਬਹੁਤ ਸਾਰੇ ਅਜਿਹੇ ਹਾਦਸੇ ਵੀ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ।

ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਵੀ ਕਰਦੀਆਂ ਹਨ। ਹੁਣ ਰੇਲ ਸਟੇਸ਼ਨ ਤੇ ਗੱਡੀ ਖੜ੍ਹੀ ਕਰਕੇ ਜਿੱਥੇ ਡਰਾਈਵਰ ਵੱਲੋਂ ਇਸ ਕਾਰਨ ਹੰਗਾਮਾ ਕੀਤਾ ਗਿਆ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਸਮਸਤੀਪੁਰ ਵਿਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ ਹਸਨਪੁਰ ਰੇਲਵੇ ਸਟੇਸ਼ਨ ਤੇ ਲੋਕੋ ਪਾਇਲਟ ਵੱਲੋਂ ਇਸ ਲਈ ਟ੍ਰੇਨ ਨੂੰ ਖੜੀ ਕਰ ਕੇ ਬਜ਼ਾਰ ਜਾਣ ਨੂੰ ਸਮਾਂ ਦਿੱਤਾ ਗਿਆ ਕਿਉਂਕਿ ਜਦੋਂ ਉਨ੍ਹਾਂ ਦੀ 95278 ਸਮਸਤੀਪੁਰ- ਸਹਿਰਸਾ ਸਵਾਰੀ ਟਰੇਨ ਸਹਿਰਸਾ ਲਈ 4:05 ਤੇ ਰਵਾਨਾ ਹੋਈ ਸੀ।

ਅਤੇ ਸ਼ਾਮ 5:41 ਵਜੇ ਇਹ ਟਰੇਨ ਹਸਨਪੁਰ ਪਹੁੰਚੀ ਤਾਂ ਉਸ ਸਮੇਂ ਹੀ ਇਸ ਟ੍ਰੇਨ ਨੂੰ ਭਰੋਸਾ ਕਰਨ ਵਾਲੀ ਰਾਜਧਾਨੀ ਦੇ ਅਹੁਦੇ ਬਾਰੇ ਜਾਣਕਾਰੀ ਦਿੱਤੀ ਗਈ ਕਿ ਜਿਸ ਨੂੰ ਅਜੇ ਕੁਝ ਸਮਾਂ ਲੱਗ ਸਕਦਾ ਹੈ। ਇਸੇ ਤਰਾਂ ਪਾਇਲਟ ਬਾਜ਼ਾਰ ਘੁੰਮਣ ਲਈ ਚਲਾ ਗਿਆ ਜਿੱਥੇ ਉਸ ਵੱਲੋਂ ਸ਼ਰਾਬ ਪੀ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿਥੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਅਗਲੇ ਦਿਨ ਅਦਾਲਤ ਵਿਚ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ। ਇਸ ਟਰੇਨ ਚਾਲਕ ਦੀ ਗਲਤੀ ਦੇ ਕਾਰਨ ਜਿੱਥੇ ਟਰੇਨ ਵਿਚ ਸਵਾਰ ਲੋਕਾਂ ਨੂੰ ਪਲੇਟ ਫਾਰਮ ਉਪਰ ਇਕ ਘੰਟੇ ਤੋਂ ਵਧੇਰੇ ਸਮੇਂ ਤੱਕ ਟ੍ਰੇਨ ਵਿੱਚ ਰੁੱਕਣ ਕਾਰਨ ਕਈ ਮੁਸ਼ਕਲਾਂ ਪੇਸ਼ ਆਈਆਂ। ਉੱਥੇ ਹੀ ਇਸ ਰੇਲ ਵਿੱਚ ਸਫਰ ਕਰਨ ਵਾਲੇ ਇੱਕ ਲੋਕੋ ਪਾਈਲਟ ਰਿਸ਼ੀ ਰਾਜ ਕੁਮਾਰ ਵੱਲੋਂ ਇਸ ਟ੍ਰੇਨ ਨੂੰ ਉਸ ਦੀ ਮੰਜ਼ਲ ਤਕ ਪਹੁੰਚਾਇਆ ਗਿਆ।



error: Content is protected !!