BREAKING NEWS
Search

ਰੂਸ ਯੂਕਰੇਨ ਦੀ ਚਲ ਰਹੀ ਜੰਗ ਦੇ ਵਿਚਕਾਰ WHO ਵਲੋਂ ਆ ਗਈ ਇਹ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਦੀ ਉਤਪਤੀ ਜਿਥੇ ਚੀਨ ਤੋਂ ਹੋਈ ਸੀ, ਉੱਥੇ ਹੀ ਇਸ ਕਰੋਨਾ ਦੀ ਮਾਰ ਸਾਰੀ ਦੁਨੀਆਂ ਉਪਰ ਪਈ ਹੈ ਅਤੇ ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਨਹੀਂ ਬਚ ਸਕਿਆ ਸੀ, ਜਿਸ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਸਾਰੇ ਦੇਸ਼ਾਂ ਵੱਲੋਂ ਜਿਥੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਕਰੋਨਾ ਨੂੰ ਦੇਖ ਕੇ ਕਈ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ ਅਤੇ ਤਾਲਾਬੰਦੀ ਵੀ ਕੀਤੀ ਗਈ ਸੀ। ਉਸ ਤੋਂ ਬਾਅਦ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਵੀ ਗੁਜ਼ਰਨਾ ਪਿਆ ਅਤੇ ਟੀਕਾਕਰਨ ਮੁਹਿੰਮ ਤੋਂ ਬਾਅਦ ਮੁੜ ਜਿੰਦਗੀ ਨੂੰ ਪਟੜੀ ਤੇ ਲਿਆਉਣ ਦੀਆਂ ਕੋਸ਼ਿਸ਼ਾਂ ਅੱਜ ਸਾਰੇ ਦੇਸ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਸਮੇਂ ਸਾਰੀ ਦੁਨੀਆਂ ਦੀ ਨਜ਼ਰ ਯੂਕਰੇਨ ਤੇ ਰੂਸ ਵਿਚਕਾਰ ਹੋ ਰਹੀ ਜੰਗ ਉੱਪਰ ਟਿਕੀ ਹੋਈ ਹੈ।

ਕਿਉਂਕਿ ਇਸ ਜੰਗ ਦਾ ਅਸਰ ਪੂਰੀ ਦੁਨੀਆਂ ਉਪਰ ਪੈ ਰਿਹਾ ਹੈ। ਹੁਣ ਰੂਸ ਯੂਕਰੇਨ ਦੀ ਚੱਲ ਰਹੀ ਜੰਗ ਦੇ ਵਿਚਕਾਰੋਂ ਡਬਲਿਊ ਐਚ ਓ ਵੱਲੋਂ ਵੀ ਮਾੜੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਮੇਂ ਜਿਥੇ ਰੂਸ ਵੱਲੋਂ ਯੂਕਰੇਨ ਉਪਰ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਉਥੇ ਹੀ ਵਿਸ਼ਵ ਸਿਹਤ ਸੰਗਠਨ ਦੇ ਵੱਲੋਂ ਕਰੋਨਾ ਦੇ ਮਾਮਲਿਆਂ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ,ਜਿੱਥੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਵੱਲੋਂ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਗਿਆ ਹੈ ਕਿ ਅਗਰ ਇਹ ਟਕਰਾਅ ਇਸੇ ਤਰ੍ਹਾਂ ਜਾਰੀ ਰਹਿੰਦਾ ਹੈ।

ਤਾਂ ਇਸ ਯੁੱਧ ਦੇ ਕਾਰਨ ਕਰੋਨਾ ਦੇ ਮਾਮਲਿਆਂ ਵਿੱਚ ਫਿਰ ਤੋਂ ਵਾਧਾ ਹੋ ਸਕਦਾ ਹੈ ਜਿਸ ਦਾ ਅਸਰ ਸਾਰੀ ਦੁਨੀਆ ਤੇ ਹੋਵੇਗਾ। ਕਿਉਂਕਿ ਇਸ ਯੁੱਧ ਦੇ ਕਾਰਨ ਜਿੱਥੇ ਲੋਕਾਂ ਵਿਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਵਾਧਾ ਹੋ ਜਾਵੇਗਾ।

ਉਥੇ ਹੀ ਲੋਕਾਂ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੋ ਜਾਵੇਗੀ ਜਿਸ ਕਾਰਨ ਆਕਸੀਜਨ ਦੀ ਘਾਟ ਦੇ ਚਲਦੇ ਹੋਏ ਕਰੋਨਾ ਦੇ ਮਾਮਲੇ ਵਧ ਜਾਣਗੇ। ਯੂਕਰੇਨ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਯੂਕਰੇਨ ਨੂੰ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦੀ ਗਿਣਤੀ 10 ਲੱਖ ਦੇ ਲੱਗਭਗ ਦੱਸੀ ਗਈ ਹੈ। ਉੱਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਜਾਣ ਵਾਲੇ ਇਨ੍ਹਾਂ ਯਾਤਰੀਆਂ ਦੇ ਕਾਰਨ ਵੀ ਕਰੋਨਾ ਦੇ ਮਾਮਲਿਆਂ ਵਿਚ ਵਾਧਾ ਹੋ ਸਕਦਾ ਹੈ।



error: Content is protected !!