BREAKING NEWS
Search

ਰੂਸ ਨੇ ਯੂਕਰੇਨ ਦਾ ਉਡਾਇਆ ਸਭ ਤੋਂ ਵੱਡਾ ਡੈਮ, 80 ਪਿੰਡ ਡੁੱਬਣ ਦਾ ਹੈ ਖਤਰਾ

ਆਈ ਤਾਜਾ ਵੱਡੀ ਖਬਰ 

ਰੂਸ ਤੇ ਯੂਕਰੇਨ ਦੀ ਜੰਗ ਰੁਕਣ ਦਾ ਨਾਮ ਨਹੀਂ ਲੈਂਦੀ ਪਈ , ਹੁਣ ਤੱਕ ਇਸ ਜੰਗ ਕਾਰਨ ਕਈ ਜਾਨਾ ਚਲੀਆਂ ਗਈਆਂ ਨੇ , ਕਈ ਪ੍ਰਕਾਰ ਦਾ ਮਾਲੀ ਨੁਕਸਾਨ ਹੋ ਚੁਕਿਆ ਹੈ ਪਰ ਜੰਗ ਲਗਾਤਾਰ ਵੱਧ ਰਹੀ ਹੈ l ਇਸੇ ਵਿਚਾਲੇ ਹੁਣ ਇਸ ਯੁੱਧ ਨਾਲ ਜੁੜੀ ਵੱਡੀ ਅਪਡੇਟ ਦਸਾਂਗੇ ਕਿ ਰੂਸ ਨੇ ਯੂਕਰੇਨ ਦਾ ਸਭ ਤੋਂ ਵੱਡਾ ਡੈਮ ਉਡਾ ਦਿੱਤਾ , ਜਿਸ ਨਾਲ 80 ਪਿੰਡ ਡੁੱਬਣ ਦਾ ਖਤਰਾ ਦੱਸਿਆ ਜਾ ਰਿਹਾ ਹੈ l ਦੱਸਦਿਆ ਕਿ ਰੂਸ ਤੇ ਯੂਕਰੇਨ ਚ ਪਿਛਲੇ 14 ਮਹੀਨਿਆਂ ਲਗਾਤਾਰ ਜੰਗ ਚੱਲਦੀ ਪਈ ਹੈ, ਇਸੇ ਵਿਚਾਲੇ ਹੁਣ ਰੂਸ ਨੇ ਯੂਕਰੇਨ ਦਾ ਸਭ ਤੋਂ ਵੱਡਾ ਡੈਮ ਕਾਖੋਵਕਾ ਤਬਾਹ ਕ ਦਿਤਾ ਹੈ , ਜਿਸ ਨਾਲ ਜੁੜੀ ਖਬਰ ਸਾਹਮਣੇ ਆਈ ਹੈ।

ਰਿਪੋਰਟ ਮੁਤਾਬਕ ਡੈਮ ਦਾ ਪਾਣੀ ਜੰਗ ਦੇ ਮੈਦਾਨ ਤੱਕ ਪਹੁੰਚ ਗਿਆ ਤੇ ਹੜ੍ਹ ਦੇ ਡਰ ਕਾਰਨ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ , ਤਾਂ ਜੋ ਹੋਰ ਜ਼ਿਆਦਾ ਨੁਕਸਾਨ ਨਾ ਹੋ ਸਕੇ । ਇੱਕ ਨਿਊਜ਼ ਏਜੰਸੀ ਮੁਤਾਬਕ 80 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਵੱਧ ਚੁਕਿਆ ਹੈ , ਜਿਸ ਕਾਰਨ ਹੁਣ ਇਨ੍ਹਾਂ ਪਿੰਡਾਂ ਲਈ ਅਗਲੇ 5 ਘੰਟੇ ਬਹੁਤ ਅਹਿਮ ਦੱਸੇ ਜਾ ਰਹੇ ਹਨ। ਉੱਤਰੀ ਯੂਕਰੇਨ ਵਿੱਚ ਡੈਮ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਹੈ।

ਰੂਸੀ ਫੌਜ ਨੇ ਯੂਕਰੇਨ ਦੇ ਹਮਲੇ ਚ ਆਪਣੀ ਤਬਾਹੀ ਦੀ ਗੱਲ ਕਹੀ ਹੈ। ਜਿਸਨੂੰ ਲੈ ਯੂਕਰੇਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਡੈਮ ‘ਤੇ ਰੂਸ ਨੇ ਹਮਲਾ ਕੀਤਾ ਹੈ। ਡੈਮ ਟੁੱਟਣ ਕਾਰਨ ਤਬਾਹੀ ਦੇ ਖਦਸ਼ੇ ਦੇ ਮੱਦੇਨਜ਼ਰ ਰਾਸ਼ਟਰਪਤੀ ਜ਼ੇਲੇਂਸਕੀ ਨੇ ਹੰਗਾਮੀ ਮੀਟਿੰਗ ਵੀ ਬੁਲਾਈ ਤਾਂ ਜੋ ਤਬਾਹੀ ਨੂੰ ਰੋਕਿਆ ਜਾ ਸਕੇ l

ਦੱਸਦਿਆਂ ਕਿ ਇਸ ਡੈਮ ਤੋਂ ਹੀ ਕ੍ਰੀਮੀਆ ਤੇ ਜ਼ਾਪੋਰੀਝਜ਼ਿਆ ਪ੍ਰਮਾਣੂ ਪਲਾਂਟਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ , ਤੇ ਰੂਸ ਅਤੇ ਯੂਕਰੇਨ ਦਾ ਦੋਸ਼ ਹੈ ਕਿ ਰੂਸ ਸਾਲਾਂ ਤੋਂ ਯੂਕਰੇਨ ਦੇ ਵੱਖਵਾਦੀਆਂ ਦਾ ਸਮਰਥਨ ਕਰ ਰਿਹਾ ਹੈ, ਜਿਸ ਕਾਰਨ ਯੂਕਰੇਨ ਵਿੱਚ ਹਮਲੇ ਹੋ ਰਹੇ ਹਨ। ਜਿਸਦੇ ਚਲਦੇ ਹੁਣ ਇਹ ਜੰਗ ਥੰਮਣ ਦਾ ਨਾਮ ਲੈਂਦੀ ਨਜ਼ਰ ਨਹੀਂ ਆ ਰਹੀ l



error: Content is protected !!