BREAKING NEWS
Search

ਰੂਸ ਅਤੇ ਯੂਕਰੇਨ ਜੰਗ ਵਿਚਾਲੇ ਭਾਰਤ ਵਲੋਂ ਆਈ ਵੱਡੀ ਖਬਰ, ਪ੍ਰਗਟਾਈ ਇਹ ਚਿੰਤਾ

ਆਈ ਤਾਜ਼ਾ ਵੱਡੀ ਖਬਰ 

ਯੂਕਰੇਨ ਵਿੱਚ ਇਸ ਸਮੇਂ ਰੂਸ ਵੱਲੋਂ ਕੀਤੇ ਜਾ ਰਹੇ ਹਮਲਿਆਂ ਦੇ ਕਾਰਨ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਉਥੇ ਹੀ ਸਮੁੱਚੀ ਦੁਨੀਆਂ ਵੱਲੋਂ ਇਸ ਯੁਧ ਨੂੰ ਲੈ ਕੇ ਚਿੰਤਾ ਵੀ ਵੇਖੀ ਜਾ ਰਹੀ ਹੈ ਜਿਸ ਵਾਸਤੇ ਸਾਰੇ ਵਿਸ਼ਵ ਦੇ ਦੇਸ਼ਾਂ ਵੱਲੋਂ ਰੂਸ ਨੂੰ ਇਸ ਯੁਧ ਨੂੰ ਰੋਕੇ ਜਾਣ ਵਾਸਤੇ ਵੀ ਆਖਿਆ ਜਾ ਰਿਹਾ ਹੈ ਕਿਉਂਕਿ ਰੂਸ ਵੱਲੋਂ ਜਿਥੇ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਹਨ। ਉਥੇ ਹੀ ਰੂਸ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਇਨ੍ਹਾਂ ਹਮਲਿਆਂ ਦੇ ਕਾਰਣ ਹੀ ਬਹੁਤ ਸਾਰੇ ਦੇਸ਼ ਰੂਸ ਉਪਰ ਸਖਤ ਪਾਬੰਦੀਆਂ ਲਾਗੂ ਕਰ ਰਹੇ ਹਨ ਜਿਸ ਨਾਲ ਰੂਸ ਨੂੰ ਆਰਥਿਕ ਤੌਰ ਤੇ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੁਣ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਵੀ ਯੂਕ੍ਰੇਨ ਦੀ ਮਦਦ ਕੀਤੀ ਜਾ ਰਹੀ ਹੈ। ਹੁਣ ਰੂਸ ਅਤੇ ਯੂਕਰੇਨ ਜੰਗ ਵਿਚਾਲੇ ਭਾਰਤ ਵੱਲੋਂ ਵੀ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਚਿੰਤਾ ਪ੍ਰਗਟਾਈ ਗਈ ਹੈ। ਬੀਤੇ ਦਿਨੀਂ ਯੂਕਰੇਨ ਦੇ ਵਿੱਚ ਜਿੱਥੇ ਰੂਸੀ ਫੌਜੀਆਂ ਵੱਲੋਂ ਵਾਪਸੀ ਤੇ ਬੁਚਾ ਸ਼ਹਿਰ ਵਿੱਚ ਕਤਲੇਆਮ ਕੀਤਾ ਗਿਆ ਸੀ। ਜਿਸ ਦੀ ਵਿਸ਼ਵ ਵਿਆਪੀ ਨਿੰਦਾ ਕੀਤੀ ਗਈ ਹੈ। ਇਸ ਕਤਲੇਆਮ ਨੂੰ ਲੈ ਕੇ ਜਿੱਥੇ ਅਮਰੀਕਾ ਅਤੇ ਕੈਨੇਡਾ ਵੱਲੋਂ ਆਪਣੀ ਆਪਣੀ ਪ੍ਰਤੀਕ੍ਰਿਆ ਜਾਹਿਰ ਕੀਤੀ ਗਈ ਹੈ ਉਥੇ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਰੂਸ ਪ੍ਰਤੀ ਗੁੱਸਾ ਵੀ ਵੇਖਿਆ ਜਾ ਰਿਹਾ ਹੈ।

ਹੁਣ ਭਾਰਤ ਵੱਲੋਂ ਵੀ ਕਤਲੇਆਮ ਦੀ ਇਸ ਘਟਨਾ ਨੂੰ ਲੈ ਕੇ ਨਿੰਦਾ ਕੀਤੀ ਗਈ ਹੈ। ਚੱਲ ਰਹੇ ਇਸ ਯੁੱਧ ਦੇ ਦੌਰਾਨ ਜਿਥੇ ਭਾਰਤ ਵੱਲੋਂ ਇਸ ਯੁਧ ਨੂੰ ਰੋਕੇ ਜਾਣ ਵਾਸਤੇ ਅਪੀਲ ਕੀਤੀ ਗਈ ਸੀ ਉੱਥੇ ਹੀ ਪਹਿਲੀ ਵਾਰ ਹੈ ਕਿ ਉਸ ਦੇ ਖਿਲਾਫ ਭਾਰਤ ਦੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ।

ਕਿਉਂਕਿ ਸ਼ਹਿਰ ਵਿਚ ਜਿੱਥੇ ਕਤਲੇਆਮ ਕੀਤਾ ਗਿਆ ਸੀ ਉੱਥੇ ਹੀ ਉਹਨਾਂ ਵਿੱਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਅਤੇ ਬਹੁਤ ਸਾਰੇ ਲੋਕਾਂ ਦੇ ਸਿਰ ਉਪਰ ਗੋਲੀ ਮਾਰੀ ਗਈ ਸੀ ਅਤੇ ਕੁਝ ਲਾਸ਼ਾਂ ਦੇ ਹੱਥ ਪਿੱਛੇ ਬੰਨ੍ਹੇ ਹੋਏ ਸਨ। ਰੂਸੀ ਫੌਜੀਆਂ ਵੱਲੋਂ ਕੀਤੇ ਗਏ ਇਸ ਕਾਤਲਾਨਾ ਹਮਲੇ ਨੂੰ ਲੈ ਕੇ ਜਿੱਥੇ ਰੂਸ ਵੱਲੋਂ ਇਨਕਾਰ ਕੀਤਾ ਗਿਆ ਹੈ। ਉਥੇ ਹੀ ਸਾਰੇ ਦੇਸ਼ਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ।



error: Content is protected !!