BREAKING NEWS
Search

ਰੂਸ ਅਤੇ ਯੂਕਰੇਨ ਜੰਗ ਮਾਮਲੇ ਚ ਫਰਾਂਸ ਵਲੋਂ ਪਰਮਾਣੂ ਹਥਿਆਰਾਂ ਬਾਰੇ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਇਸ ਸਮੇਂ ਸਾਰੀ ਦੁਨੀਆਂ ਦੀ ਨਜ਼ਰ ਰੂਸ ਅਤੇ ਯੂਕਰੇਨ ਉਪਰ ਲੱਗੀ ਹੋਈ ਹੈ ਜਿੱਥੇ ਕੱਲ ਰੂਸ ਵੱਲੋਂ ਯੂਕ੍ਰੇਨ ਉਪਰ ਹਮਲਾ ਕਰ ਦਿੱਤਾ ਗਿਆ ਹੈ। ਜਿੱਥੇ ਰੂਸ ਦੇ ਰਾਸ਼ਟਰਪਤੀ ਵੱਲੋਂ ਇਸ ਹਮਲੇ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਅਤੇ ਦੱਸਿਆ ਗਿਆ ਸੀ ਕਿ ਉਸ ਦੀਆਂ ਫ਼ੌਜਾਂ ਸਰਹੱਦ ਦੇ ਕੋਲ ਅਭਿਆਸ ਕਰ ਰਹੀਆਂ ਹਨ। ਉਥੇ ਹੀ ਉਨ੍ਹਾਂ ਵੱਲੋਂ ਕਿਸੇ ਵੀ ਹਮਲੇ ਤੋਂ ਇਨਕਾਰ ਕੀਤਾ ਜਾ ਰਿਹਾ ਸੀ ਕਿ ਉਸ ਵੱਲੋਂ ਕੋਈ ਵੀ ਹਮਲਾ ਨਹੀਂ ਕੀਤਾ ਜਾ ਰਿਹਾ ਹੈ। ਪਰ ਕੱਲ੍ਹ ਅਚਾਨਕ ਹੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਯੂਕਰੇਨ ਉਪਰ ਹਮਲਾ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ ਅਤੇ ਫੌਜ ਵੱਲੋਂ ਹਮਲਾ ਕਰ ਦਿੱਤਾ ਗਿਆ,ਇਸ ਵਿੱਚ ਜਿੱਥੇ ਯੂਕਰੇਨ ਦੇ ਵਿੱਚ 137 ਨਾਗਰਿਕਾਂ ਅਤੇ ਬਹੁਤ ਸਾਰੇ ਫੌਜ ਦੇ ਜਵਾਨਾਂ ਦੀ ਮੌਤ ਹੋਈ ਹੈ

ਉੱਥੇ ਹੀ ਹਰ ਪਾਸੇ ਸ਼ਹਿਰਾਂ ਅੰਦਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਹੁਣ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਮਾਮਲੇ ਨੂੰ ਲੈ ਕੇ ਫਰਾਂਸ ਵੱਲੋਂ ਵੀ ਪਰਮਾਣੂ ਹਥਿਆਰਾਂ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਹੁਣ ਰੂਸ ਵੱਲੋਂ ਪ੍ਰਮਾਣੂ ਹਮਲਾ ਕੀਤੇ ਜਾਣ ਦੀ ਚੇਤਾਵਨੀ ਜਾਰੀ ਕੀਤੀ ਜਾ ਰਹੀ ਹੈ। ਜਿਸ ਕਾਰਨ ਸਾਰੇ ਦੇਸ਼ਾਂ ਵਿੱਚ ਇਸ ਗੱਲ ਦੀ ਚਿੰਤਾ ਵਧ ਗਈ ਹੈ।

ਰੂਸ ਵੱਲੋਂ ਕੀਤੇ ਗਏ ਇਸ ਹਮਲੇ ਨੂੰ ਲੈ ਕੇ ਅਮਰੀਕਾ ਕੈਨੇਡਾ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਵੱਲੋਂ ਜਿਨ੍ਹਾਂ ਵਿੱਚ ਫ਼ਰਾਂਸ ਬ੍ਰਿਟੇਨ ਸ਼ਾਮਲ ਹਨ, ਇਸ ਹਮਲੇ ਦੀ ਨਿਖੇਧੀ ਕਰ ਰਹੇ ਹਨ। ਜਿੱਥੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਇਸ ਦਾ ਜਵਾਬ ਦਿੰਦੇ ਹੋਏ ਫਰਾਂਸ ਦੇ ਵਿਦੇਸ਼ ਮੰਤਰੀ ਵੱਲੋਂ ਵੀ ਆਖਿਆ ਗਿਆ ਹੈ ਕਿ ਅਗਰ ਰੂਸ ਵੱਲੋਂ ਧਮਕੀ ਦਿੱਤੀ ਜਾ ਰਹੀ ਹੈ ਤਾਂ ਉਹ ਇਸ ਗੱਲ ਨੂੰ ਵੀ ਯਾਦ ਰੱਖੇ ਕਿ ਨਾਟੋ ਕੋਲ ਵੀ ਬਹੁਤ ਸਾਰੇ ਪ੍ਰਮਾਣੂ ਹਥਿਆਰ ਹਨ।

ਰੂਸ ਨਹੀਂ ਚਾਹੁੰਦਾ ਹੈ ਕਿ ਯੁਕ੍ਰੇਨ ਨਾਟੋ ਵਿੱਚ ਸ਼ਾਮਲ ਹੋਵੇ ਇਸ ਲਈ ਉਹ ਯੁਕਰੇਨ ਦੇ ਨਾਟੋ ਵਿੱਚ ਸ਼ਾਮਲ ਹੋਣ ਵਾਸਤੇ ਇਸ ਯੋਜਨਾ ਦਾ ਵਿਰੋਧ ਕਰ ਰਿਹਾ ਹੈ। ਰੂਸ ਵੱਲੋਂ ਕੀਤੇ ਗਏ ਯੂਕਰੇਨ ਉਪਰ ਹਮਲੇ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਂਤੀ ਨਾਲ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ ਗਈ ਹੈ।



error: Content is protected !!