BREAKING NEWS
Search

ਖਲੀ ਤੋਂ ਥੱਪੜ ਖਾਣ ਵਾਲਾ Sardar ਮੁੰਡਾ ਆਇਆ ਸਾਹਮਣੇ ਕਹਿੰਦਾ ਅਖੇ …..

ਪਿਛਲੇ ਦਿਨੀਂ ਰੈਸਲਰ ਦਲੀਪ ਸਿੰਘ ਉਰਫ great khali ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਨੇ ਇੱਕ ਸਰਦਾਰ ਮੁੰਡੇ ਦੇ ਥੱਪੜ ਮਾਰਿਆ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਖਲੀ ਖਿਲਾਫ ਸਿੱਖ ਜਗਤ ਦਾ ਗੁੱਸਾ ਭੜਕਿਆ ਸੀ ਕਿ ਉਸਨੇ ਸਰਦਾਰ ਨੌਜਵਾਨ ਦੇ ਥੱਪੜ ਮਾਰਕੇ ਸਰਦਾਰਾਂ ਦੀ ਬੇਇਜ਼ਤੀ ਕੀਤੀ ਹੈ।

ਹੁਣ ਉਸ ਸਰਦਾਰ ਨੌਜਵਾਨ ਦੀ ਵੀਡੀਓ ਦੇ ਫੇਸਬੁੱਕ ਪੇਜ ਤੋਂ ਪਾਈ ਗਈ ਹੈ ਜਿਸ ਵਿਚ ਉਕਤ ਨੌਜਵਾਨ ਨੇ ਖਲੀ ਨੂੰ ਨਿਰਦੋਸ਼ ਦੱਸਿਆ ਹੈ। ਨਾਲ ਇਸ ਇੱਕ ਹੋਰ ਵੀਡੀਓ ਖੁਦ ਖਲੀ ਨੇ ਪਾਇਆ ਹੈ ਜਿਸ ਵਿਚ ਉਸਨੇ ਇਸ ਸਾਰੀ ਘਟਨਾ ਨੂੰ ਬਿਆਨ ਕੀਤਾ ਹੈ।

ਭਾਵੇਂ ਕਿ ਖਲੀ ਤੇ ਉਕਤ ਨੌਜਵਾਨ ਅਨੁਸਾਰ ਇਹ ਸਭ ਕੁਝ ਇੱਕ ਸ਼ੂਟਿੰਗ ਦੌਰਾਨ ਕੀਤਾ ਗਿਆ ਪਰ ਵੱਡੀ ਗੱਲ ਤਾਂ ਇਹ ਹੈ ਕਿ ਸ਼ੂਟਿੰਗ ਲਈ ਇੱਕ ਸਰਦਾਰ ਦਾ ਮਜ਼ਾਕ ਉਡਾਉਣਾ ਤੇ ਉਸਦੇ ਥੱਪੜ ਮਾਰਨਾ ਕਿਥੋਂ ਦੀ ਅਦਾਕਾਰੀ ਹੈ ??

ਇੱਕ ਪਾਸੇ ਸਮੁਚਾ ਸਿੱਖ ਜਗਤ ਫ਼ਿਲਮਾਂ ਵਿਚ ਸਰਦਾਰਾਂ ਦੇ ਉਡਾਏ ਜਾਂਦੇ ਮਜ਼ਾਕ ਖਿਲਾਫ ਇਕਜੁਟ ਹੈ ਤੇ ਓਥੇ ਅਜਿਹੀਆਂ ਕਰਤੂਤਾਂ ਕਰਨੀਆਂ ਕਿਥੋਂ ਦੀ ਜਾਇਜ ਗੱਲ ਹੈ ?? ਹੁਣ ਉਹ ਸਰਦਾਰ ਨੌਜਵਾਨ ਜੋ ਮਰਜੀ ਕਹੀ ਜਾਵੇ ਪਰ ਖਲੀ ਦੀ ਗਲਤੀ ਤਾਂ ਹੈ।



error: Content is protected !!