ਭਾਰਤ ਵਿਚ ਅੱਜ ਔਰਤਾਂ ਪੁਰਸ਼ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ । ਹਰ ਖੇਤਰ ਵਿਚ ਔਰਤਾਂ ਦੇਸ਼ ਦਾ ਸਿਰ ਗਰਵ ਨਾਲ ਉੱਚਾ ਕਰ ਰਹੀਆਂ ਹਨ ਇਸ ਕਦੀ ਵਿਚ ਆਈ ਪੀ ਐਸ ਅਤੇ ਇੰਦੌਰ ਦੀ ਐਸ ਐਸ ਪੀ ਰੁਚੀ ਵਰਧਨ ਮਿਸ਼ਰ ਦਾ ਨਾਮ ਵੀ ਸ਼ਾਮਿਲ ਹੈ । ਜੀ ਹਾਂ ਇੰਦੌਰ ਦੀ ਐਸ ਐਸ ਪੀ ਰੁਚੀ ਵਰਧਨ ਇਕ ਵਾਰ ਫਿਰ ਚਰਚਾ ਵਿਚ ਹੈ ਅਤੇ ਇਸ ਵਾਰ ਉਹ ਆਪਣੀ ਡਿਊਟੀ ਨੂੰ ਲੈ ਕੇ ਹੈ ।
ਆਈ ਪੀ ਐਸ ਰੁਚੀ ਵਰਧਨ ਬਾਕੀ ਔਰਤਾਂ ਦੇ ਲਈ ਮਿਸਾਲ ਬਣ ਗਈ ਹੈ ਤੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰਨ ਦਾ ਕੰਮ ਕਰ ਰਹੀ ਹੈ ਜੋ ਕਿ ਔਰਤਾਂ ਨੂੰ ਘਰ ਵਿਚ ਰਹਿਣ ਦੀ ਸਲਾਹ ਦਿੰਦੇ ਹਨ ਤਾ ਆਓ ਜਾਣਦੇ ਹਾਂ ਕਿ ਇਸ ਵਿਚ ਕੀ ਖਾਸ ਗੱਲ ਹੈ । ਆਈ ਪੀ ਐਸ ਰੁਚੀ ਵਰਧਨ ਆਪਣੇ ਬੈਚ ਦੀ ਟਾਪਰ ਰਹੀ ਹੈ । ਆਈ ਪੀ ਐਸ ਰੁਚੀ ਇਕ ਚੰਗੀ ਨਿਸ਼ਾਨੇਬਾਜ ਵੀ ਹੈ ਅਤੇ ਇਹੈਾਂ ਦਾ ਨਿਸ਼ਾਨਾ ਕਦੇ ਨਹੀਂ ਚੁਕਦਾ ਹੈ ਪਹਿਲੀ ਵਾਰ ਰੁਚੀ ਆਪਣੀ ਸੱਸ ਦੇ ਪੈਰ ਛੂੰਹ ਕੇ ਪਦ ਸੰਭਾਲਣ ਨੂੰ ਲੈ ਕੇ ਚਰਚਾ ਵਿੱਚ ਆਈ ਸੀ ਇਸ ਵਾਰ ਉਹ ਆਪਣੀ ਬੇਟੀ ਨੂੰ ਲੈ ਕੇ ਸੁਰਖੀਆਂ ਵਿਚ ਹੈ ਉਹਨਾਂ ਦੀ ਬੇਟੀ ਬਹੁਤ ਛੋਟੀ ਹੈ ਅਤੇ ਅਜਿਹੇ ਵਿਚ ਉਹ ਕਾਫੀ ਜ਼ਿੱਦੀ ਵੀ ਹੈ ਪਰ ਉਹਨਾਂ ਨੇ ਮਮਤਾ ਅਤੇ ਡਿਊਟੀ ਦੋਨਾਂ ਨੂੰ ਇੱਕੋ ਸਾਥ ਨਿਭਾਇਆ ।
ਸ਼ੁਕਰਵਾਰ ਦੀ ਰਾਤ 9 ਵਜੇ ਆਈ ਪੀ ਐਸ ਰੁਚੀ ਜਦ ਘਰ ਪੁੱਜੀ ਤਾ ਉਹਨਾਂ ਦੀ ਬੇਟੀ ਉਹਨਾਂ ਨਾਲ ਲਿਪਟ ਗਈ ਅਤੇ ਉਹਨਾਂ ਨੂੰ ਛੱਡ ਨਹੀਂ ਰਹੀ ਸੀ ਅਜਿਹੇ ਵਿਚ ਉਸੇ ਸਮੇ ਥਾਣੇ ਦੇ ਨਿਰੀਖਣ ਦੇ ਲਈ ਜਾਣਾ ਸੀ ਅਤੇ ਬੇਟੀ ਨੇ ਜਿੱਦ ਕੀਤੀ ਤਾ ਉਹ ਵੀ ਉਸਨੂੰ ਆਪਣੇ ਨਾਲ ਲੈ ਗਈ ਰਾਤ ਕਰੀਬ 11 ਵਜੇ ਜਦ ਉਹ ਥਾਣੇ ਪਹੁੰਚੀ ਤਾ ਉਹਨਾਂ ਦੀ ਬੇਟੀ ਸੌ ਚੁੱਕੀ ਸੀ ਤਾ ਆਈ ਪੀ ਐਸ ਰੁਚੀ ਵਰਧਨ ਨੂੰ ਬੇਟੀ ਦੇ ਨਾਲ ਦੇਖ ਕੇ ਪੁਲਸ ਵਾਲੀਆਂ ਨੇ ਉਹਨਾਂ ਨੂੰ ਕਿਹਾ ਕਿ ਮੈਡਮ ਬੱਚੀ ਸਾਨੂੰ ਫੜਾ ਦਿਓ ਪਰ ਉਹਨਾਂ ਨੇ ਆਪਣੀ ਬੇਟੀ ਨੂੰ ਕਿਸੇ ਨੂੰ ਨਹੀਂ ਦਿੱਤਾ ਅਤੇ ਆਪਣੀ ਡਿਊਟੀ ਕਰਦੀ ਰਹੀ ਦੱਸ ਦੇ ਕਿ ਹਾਲ ਹੀ ਵਿਚ ਆਈ ਪੀ ਐਸ ਰੁਚੀ ਨੇ ਐਸ ਐਸ ਪੀ ਦੇ ਤੌਰ ਤੇ ਜੋਇਨ ਕੀਤਾ ਹੈ ਅਤੇ ਇਹਨਾਂ ਦੇ ਪਤੀ ਉਜੈਨ ਵਿਚ ਕਲੈਕਟਰ ਹੈ ।
ਆਈ ਪੀ ਐਸ ਰੁਚੀ ਵਰਧਨ ਨੇ ਇਕ ਇੰਟਰਵੀਊ ਵਿਚ ਕਿਹਾ ਸੀ ਕਿ ਉਹਨਾਂ ਦਿੱਲੀ ਜੇ ਐਨ ਯੂ ਤੋਂ ਐਮ ਏ ਅਤੇ ਐਮ ਫਿਲ ਦੀ ਪੜਾਈ ਦੇ ਨਾਲ ਯੂ ਪੀ ਐਸ ਸੀ ਪ੍ਰੀਖਿਆ ਵਿਚ ਵੀ ਸਲੈਕਟ ਹੋਈ ਅਤੇ ਪੂਰੇ ਭਾਰਤ ਵਿਚ 67 ਵੀ ਰੈਕ ਸੀ । ਆਈ ਪੀ ਐਸ ਬਣਨ ਦੇ ਬਾਅਦ ਤਿੰਨ ਮਹੀਨੇ ਦੀ ਟਰੇਨਿੰਗ ਮਸੂਰੀ ਵਿਚ ਸੀ । ਇਸਦੇ ਬਾਅਦ ਹੈਦਰਾਬਾਦ ਵਿਚ ਸਰਦਾਰ ਵੱਲਭ ਭਾਈ ਪਟੇਲ ਨੈਸ਼ਨਲ ਪੁਲਸ ਅਕੈਡਮੀ ਵਿਚ ਟਰੇਨਿੰਗ ਲਈ ਅਤੇ ਅਜਿਹੇ ਯੂ ਪੀ ਐਸ ਸੀ ਦੇ ਨੰਬਰ ਅਤੇ ਟਰੇਨਿੰਗ ਦੇ ਨੰਬਰ ਮਿਲਾ ਕੇ ਆਈ ਪੀ ਐਸ ਰੁਚੀ ਆਪਣੇ ਬੈਚ ਦੀ ਟੋਪਰ ਰਹੀ ਹੈ । ਉਹ ਸ਼ੂਟਿੰਗ ਵਿਚ ਵੀ 10 ਵਿੱਚੋ 10 ਨੰਬਰ ਮਿਲੇ ਹੈ ।
ਆਈ ਪੀ ਐਸ ਰੁਚੀ ਵਰਧਨ ਨੂੰ ਦਬੰਗ ਲੇਡੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ । 2016 ਵਿਚ ਭੋਪਾਲ ਵਿਚ ਯੂ ਪੀ ਐਸ ਸੀ ਦੀ ਵਿਦਿਆਰਥਣ ਦੇ ਨਾਲ ਗੈਂਗ ਰੇਪ ਦੇ ਮਾਮਲੇ ਦੀ ਜਾਚ ਕਰਦੇ ਹੋਏ 4 ਨੂੰ ਸਜ਼ਾ ਦਿਵਾਉਣ ਵਿਚ ਰੁਚੀ ਦੀ ਅਹਿਮ ਭੂਮਿਕਾ ਰਹੀ ਹੈ । ਦੱਸ ਦੇ ਕਿ ਰੁਚੀ ਵਰਧਨ ਕੋਰਟ ਦੇ ਆਦੇਸ਼ ਤੇ ਦਿਨ ਪ੍ਰਤੀ ਦਿਨ ਚੈਲੰਜ ਮਿਲਣ ਤੇ ਪੂਰੀ ਜਾਚ ਕਰਕੇ ਚਾਰਜ ਸ਼ੀਟ ਪੇਸ਼ ਕੀਤੀ ਅਤੇ ਇਸਦੇ ਬਾਅਦ ਦੋਸ਼ੀਆਂ ਨੂੰ ਸਜਾ ਉਮਰ ਕੈਦ ਦਿਵਾਉਣ ਵਿਚ ਅਹਿਮ ਰੋਲ ਰਿਹਾ । ਰੁਚੀ ਵਰਧਨ ਨੇ ਕੰਮ ਵਿਚ ਆਪਣਾ ਨਾਮ ਕਮਾਇਆ ਹੈ ।
Home ਵਾਇਰਲ ਰਾਤ 11 ਵਜੇ 2 ਸਾਲ ਦੀ ਬੇਟੀ ਨੂੰ ਲੈ ਕੇ ਡਿਊਟੀ ਤੇ ਨਿਕਲੀ ਇਹ IPS ਪੁਲਸ ਵਾਲੇ ਕਹਿੰਦੇ ਰਹੇ :- ਸਾਨੂੰ ਬੱਚਾ ਫੜਾ ਦਿਓ …
ਵਾਇਰਲ