BREAKING NEWS
Search

ਰਾਤ ਨੂੰ ਸੌਣ ਲੱਗਿਆਂ ਸਰੋਂ ਦਾ ਤੇਲ ਸਰੀਰ ਦੇ ਇਹਨਾਂ ਦੋ ਹਿੱਸਿਆਂ ਤੇ ਲਗਾਵੋ – ਹੋਣਗੇ ਇਹ ਹੈਰਾਨੀਜਨਕ ਫਾਇਦੇ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਇਨਸਾਨ ਦੀ ਜ਼ਿੰਦਗੀ ਇਕ ਮਸ਼ੀਨ ਬਣ ਕੇ ਰਹਿ ਗਈ ਹੈ। ਜਿੱਥੇ ਇਨਸਾਨ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਨੱਠ ਭੱਜ ਵਾਲੀ ਜ਼ਿੰਦਗੀ ਬਤੀਤ ਕਰਦਾ ਹੈ। ਤਾਂ ਜੋ ਪੂਰੀ ਮਿਹਨਤ ਕਰਕੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਇਸ ਭੱਜ-ਨੱਠ ਅਤੇ ਕੰਪੀਟੀਸ਼ਨ ਦੇ ਯੁੱਗ ਵਿੱਚ ਇਨਸਾਨ ਆਪਣੀ ਸਿਹਤ ਸਬੰਧੀ ਧਿਆਨ ਦੇਣਾ ਭੁੱਲ ਜਾਂਦਾ ਹੈ। ਜਿਸ ਕਾਰਨ ਉਸ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਰ ਸਾਡੀ ਜਿੰਦਗੀ ਨੂੰ ਦਿੱਤੇ ਹੋਏ ਕੁਝ ਪਲ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਤੰਦਰੁਸਤ ਰੱਖ ਸਕਦੇ ਹਨ। ਰਾਤ ਨੂੰ ਸੌਣ ਲੱਗਿਆਂ ਹੋਇਆ ਸਰੋਂ ਦੇ ਤੇਲ ਨੂੰ 2 ਹਿਸਿਆ ਤੇ ਇਸਤੇਮਾਲ ਕਰਨ ਨਾਲ ਹੈਰਾਨੀਜਨਕ ਫ਼ਾਇਦੇ ਮਿਲ ਸਕਦੇ ਹਨ।

ਸਰੋਂ ਦੇ ਤੇਲ ਦਾ ਜ਼ਿਕਰ ਪੁਰਾਣੇ ਗ੍ਰੰਥਾਂ ਵਿੱਚ ਵੀ ਕੀਤਾ ਹੋਇਆ ਆਮ ਹੀ ਮਿਲ ਜਾਂਦਾ ਹੈ। ਜਿਸ ਦਾ ਇਸਤੇਮਾਲ ਕਈ ਤਰ੍ਹਾਂ ਦੇ ਰੋਗਾਂ ਦਾ ਇਲਾਜ ਕਰਨ ਲਈ ਕੀਤਾ ਜਾਂਦਾ ਹੈ। ਸੌਂਣ ਤੋਂ ਪਹਿਲਾ ਅਗਰ ਸਰ੍ਹੋਂ ਦੇ ਤੇਲ ਨਾਲ ਧੁੰਨੀ ਦੀ ਮਾਲਸ਼ ਕੀਤੀ ਜਾਵੇ ਤਾਂ ਇਸ ਨਾਲ ਬੁਲ ਫਟਣ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਜਿੱਥੇ ਇਹ ਤੁਹਾਡੇ ਪੇਟ ਦਰਦ ਨਾਲ ਸਬੰਧਤ ਸਮੱਸਿਆਵਾਂ ਦਾ ਨਿਪਟਾਰਾ ਦਿਵਾਉਂਦਾ ਹੈ ਉਥੇ ਹੀ ਤੁਹਾਡੀ ਪਾਚਨ ਸ਼ਕਤੀ ਵਿਚ ਵੀ ਸੁਧਾਰ ਕਰਦਾ ਹੈ। ਅੱਖਾਂ ਵਿੱਚ ਜਲਣ ਖੁਜਲੀ ਅਤੇ ਖੁਸ਼ਕੀ ਨੂੰ ਦੂਰ ਕਰਨ ਦੇ ਲਈ ਵੀ ਧੁੰਨੀ ਵਿਚ ਸਰੋਂ ਦਾ ਤੇਲ ਲਗਾਉਣ ਨਾਲ ਮਦਦ ਮਿਲਦੀ ਹੈ।

ਧੁੰਨੀ ਵਿੱਚ ਕੁਝ ਬੂੰਦਾਂ ਤੇਲ ਲਗਾਉਣ ਨਾਲ ਬਹੁਤ ਸਾਰੇ ਫ਼ਾਇਦੇ ਮਿਲ ਜਾਣਗੇ। ਇਸ ਤਰਾਂ ਹੀ ਪੈਰਾਂ ਦੀਆਂ ਤਲੀਆਂ ਦੀ ਮਾਲਸ਼ ਵੀ ਸਰੋ ਦੇ ਤੇਲ ਨਾਲ ਕੀਤੇ ਜਾਣ ਤੇ ਕਈ ਸਮੱਸਿਆਵਾਂ ਦਾ ਛੁਟਕਾਰਾ ਹੋ ਸਕਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅਗਰ ਪੈਰਾਂ ਦੀਆਂ ਤਲੀਆਂ ਤੇ ਸਰੋਂ ਦੇ ਤੇਲ ਨਾਲ ਮਾਲਸ਼ ਕੀਤੀ ਜਾਂਦੀ ਹੈ ਤਾਂ ਸਰੀਰ ਉੱਪਰ ਵਾਧੂ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਇਹ ਉਪਾਅ ਕਾਰਗਰ ਸਾਬਤ ਹੁੰਦਾ ਹੈ।

ਜਿਸ ਨਾਲ ਸਰੀਰ ਵਿਚ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਨਾਲ ਸਰੀਰ ਵਿਚ ਖੂਨ ਸਹੀ ਢੰਗ ਨਾਲ ਕੰਮ ਕਰਦਾ ਹੈ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਵਿੱਚ ਵੀ ਸਹਾਇਤਾ ਮਿਲਦੀ ਹੈ। ਸੌਣ ਤੋਂ ਪਹਿਲਾਂ ਪੰਜ ਮਿੰਟ ਲਈ ਠੰਢੇ ਜਾਂ ਕੋਸੇ ਸਰੋਂ ਦੇ ਤੇਲ ਦੀ ਪੈਰਾਂ ਨਾਲ ਮਾਲਸ਼ ਕਰਨ ਤੇ ਚੰਗੀ ਨੀਂਦ ਆਉਂਦੀ ਹੈ ਉਥੇ ਹੀ ਪੂਰੇ ਦਿਨ ਦੀ ਥਕਾਵਟ ਅਤੇ ਦਰਦ ਵੀ ਦੂਰ ਹੋ ਜਾਂਦੀ ਹੈ।



error: Content is protected !!