BREAKING NEWS
Search

ਰਾਤ ਦੇ ਹਨੇਰੇ ਚ ਕਰੋਨਾ ਨੇ ਪੰਜਾਬ ਚ ਇਸ ਜਗ੍ਹਾ ਢਾਇਆ ਕਹਿਰ ਹੋਈ 9ਵੀਂ ਮੌਤ

ਕਰੋਨਾ ਨੇ ਪੰਜਾਬ ਚ ਇਸ ਜਗ੍ਹਾ ਢਾਇਆ ਕਹਿਰ

ਰੂਪਨਗਰ:ਪੰਜਾਬ ਦੇ ਰੂਪਨਗਰ ਦੇ ਪਿੰਡ ਚਿਤਾਮਲੀ ‘ਚ ਅੱਜ ਕੋਰੋਨਾ ਵਾਇਰਸ ਪੀੜਤ 55 ਸਾਲ ਦੇ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਸੀ, ਜਿਸ ਦੌਰਾਨ ਉਸ ਨੂੰ ਪੀ. ਜੀ. ਆਈ. ‘ਚ ਰੱਖਿਆ ਗਿਆ ਸੀ, ਜਿਥੇ ਅੱਜ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਰੂਪਨਗਰ ‘ਚ ਕੋਰੋਨਾ ਵਾਇਰਸ ਨਾਲ ਇਹ ਪਹਿਲੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਜਿੱਥੇ ਪੂਰੀ ਦੁਨੀਆ ‘ਚ ਤਬਾਹੀ ਮਚਾ ਰਿਹਾ ਹੈ, ਉਥੇ ਹੀ ਭਾਰਤ ਦੇ ਲਗਭਗ 27 ਸੂਬੇ ਪੂਰੀ ਤਰ੍ਹਾਂ ਕੋਰੋਨਾ ਵਾਇਰਸ ਦੀ ਜਕੜ ‘ਚ ਹਨ। ਪੰਜਾਬ ‘ਚ ਵੀ ਕੋਰੋਨਾ ਵਾਇਰਸ ਨੇ ਆਪਣੇ ਪੈਰ ਪਸਾਰ ਲਏ ਹਨ। ਪੰਜਾਬ ‘ਚ ਹੁਣ ਤੱਕ 106 ਪਾਜ਼ੇਟਿਵ ਕੇਸ ਸਾਹਮਣੇ ਆ ਚੁੱਕੇ ਹਨ, ਜਦਕਿ ਇਸ ਨਾਲ ਹੁਣ ਤਕ 9 ਲੋਕਾਂ ਦੀ ਮੌਤ ਹੋ ਚੁਕੀ ਹੈ।

ਕਿਸ ਸ਼ਹਿਰ ‘ਚ ਕਿੰਨੇ ਮਰੀਜ਼
ਮੋਹਾਲੀ ‘ਚ ਸਭ ਤੋਂ ਵੱਧ ਕੋਰੋਨਾ ਦੇ 26 ਪਾਜ਼ੇਟਿਵ ਕੇਸ ਹਨ, ਨਵਾਂਸ਼ਹਿਰ ‘ਚ 19 ਪਾਜ਼ੇਟਿਵ ਕੇਸ, ਹੁਸ਼ਿਆਰਪੁਰ ‘ਚ 07 ਕੇਸ, ਜਲੰਧਰ ‘ਚ 08 ਕੇਸ, ਲੁਧਿਆਣਾ ‘ਚ 06 ਕੇਸ, ਅੰਮ੍ਰਿਤਸਰ ‘ਚ 10 ਕੇਸ, ਰੋਪੜ ‘ਚ 03 ਕੇਸ, ਮਾਨਸਾ ‘ਚ 05 ਕੇਸ, ਪਠਾਨਕੋਟ ‘ਚ 07 ਕੇਸ, ਮੋਗਾ ‘ਚ 04 ਕੇਸ ਅਤੇ ਫਤਿਹਗੜ੍ਹ ‘ਚ 02 ਪਾਜ਼ੀਟਿਵ ਕੇਸ ਹੁਣ ਤਕ ਸਾਹਮਣੇ ਆ ਚੁਕੇ ਹਨ। ਇਨ੍ਹਾਂ ਤੋਂ ਇਲਾਵਾ ਪਟਿਆਲਾ, ਬਰਨਾਲਾ ਤੇ ਕਪੂਰਥਲਾ ‘ਚ ਇਕ-ਇਕ ਕੇਸ

ਅਜੇ ਤਕ ਸਾਹਮਣੇ ਆਇਆ ਹੈ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!