ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਥਾਨਕ ਪੁਲਸ ਨੇ ਦੋ ਔਰਤਾਂ ਨੂੰ ਇਕ ਵਿਅਕਤੀ ਨੂੰ ਲਿਫਟ ਬਹਾਨੇ ਆਪਣਾ ਸ਼ਿਕਾਰ ਬਣਾਉਂਦਿਆਂ ਨੰਗਾ ਕਰ ਕੇ ਵੀਡੀਓ ਬਣਾਉਣ ਅਤੇ ਉਸ ਨੂੰ ਨੈੱਟ ’ਤੇ ਪਾਉਣ ਦੀ ਧਮਕੀ ਦੇ ਦੋਸ਼ ਹੇਠ ਫੜਿਆ ਹੈ । ਔਰਤਾਂ ਦੇ ਤਿੰਨ ਮਰਦ ਸਾਥੀ ਫ਼ਰਾਰ ਹਨ, ਜੋ ਕਿ ਇਕ ਅੌਰਤ ਦਾ ਬਾਪ ਤੇ ਪਤੀ ਅਤੇ ਦੂਸਰੀ ਔਰਤ ਦਾ ਸਕਾ ਭਰਾ ਹੈ। ਡੀ. ਐੱਸ. ਪੀ. ਸਤੀਸ਼ ਕੁਮਾਰ ਨੇ ਦੱਸਿਆ ਕਿ ਪਿੰਡ ਭੱਜਲ ਦੇ ਸੇਵਾ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਹ ਬੰਗਾ ਰੋਡ ’ਤੇ ਇਕ ਪਿੰਡ ਵਿਚੋਂ ਲੰਘ ਰਿਹਾ ਸੀ ਕਿ ਸੜਕ ’ਤੇ ਖੜ੍ਹੀ ਇਕ ਔਰਤ ਨੇ ਉਸ ਨੂੰ ਰੋਕ ਕੇ ਖਰਾਬ ਤਬੀਅਤ ਦਾ ਹਵਾਲਾ ਦਿੰਦਿਆਂ ਲਿਫਟ ਮੰਗੀ।
ਸੇਵਾ ਸਿੰਘ ਨੇ ਦੱਸਿਆ ਕਿ ਉਸ ਨੇ ਦੱਸੇ ਹੋਏ ਘਰ ਅੱਗੇ ਜਾ ਕੇ ਜਦੋਂ ਉਕਤ ਔਰਤ ਨੂੰ ਉਤਾਰਿਆ ਤਾਂ ਅੱਗੋਂ ਉਹ ਕਹਿਣ ਲੱਗੀ ਕਿ ਮੈਨੂੰ ਘਰ ਦੇ ਅੰਦਰ ਛੱਡ ਆਉ। ਉਹ ਜਿਉਂ ਹੀ ਘਰ ਵਿਚ ਦਾਖਲ ਹੋਇਆ ਤਾਂ ਉਥੇ ਪਹਿਲਾਂ ਤੋਂ ਮੌਜੂਦ ਇਕ ਹੋਰ ਔਰਤ ਅਤੇ ਤਿੰਨ ਵਿਅਕਤੀਆਂ ਨੇ ਗੇਟ ਬੰਦ ਕਰ ਕੇ ਪਹਿਲਾਂ ਉਸ kut-maarr ਕੀਤੀ ਅਤੇ ਫਿਰ ਉਸ ਦੇ ਕੱਪੜੇ ਉਤਾਰ ਕੇ ਵੀਡੀਓ ਬਣਾ ਲਈ।
ਉਸ ਅਨੁਸਾਰ ਪੰਜੋਂ ਉਸ ਨੂੰ ਧਮਕਾਉਣ ਲੱਗੇ ਕਿ ਉਸ ਨੇ ਦੋਵਾਂ ਵਿਚੋਂ ਇਕ ਔਰਤ ਨਾਲ ਜਬਰ-ਜ਼ਨਾਹ ਕੀਤਾ ਹੈ, ਇਸ ਲਈ ਜਾਂ ਤਾਂ ਉਹ ਪੰਜ ਲੱਖ ਰੁਪਏ ਦੇਵੇ, ਨਹੀਂ ਤਾਂ ਉਹ ਪੁਲਸ ਅਤੇੇ ਮੀਡੀਆ ਨੂੰ ਬੁਲਾਉਣਗੇ ਅਤੇ ਉਸ ਦੀ ਬਣਾਈ ਵੀਡੀਓ ਨੈੱਟ ’ਤੇ ਪਾ ਦੇਣਗੇ।
ਆਖਿਰ ਸੌਦਾ 30 ਹਜ਼ਾਰ ਰੁਪਏ ਵਿਚ ਤੈਅ ਹੋਇਆ, ਜੋ ਕਿ ਸੇਵਾ ਸਿੰਘ ਨੇ ਆਪਣੇ ਕਿਸੇ ਜਾਣਕਾਰ ਕੋਲੋਂ ਫੋਨ ’ਤੇ ਮੰਗਵਾ ਕੇ ਦਿੱਤੇ। ਉਪਰੰਤ ਸੇਵਾ ਸਿੰਘ ਨੇ ਪੁਲਸ ਨੂੰ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਥਾਣਾ ਗੜ੍ਹਸ਼ੰਕਰ ਦੇ ਇੰਚਾਰਜ ਰਾਜੇਸ਼ ਅਰੋੜਾ ਦੇ ਨਿਰਦੇਸ਼ਾਂ ਅਨੁਸਾਰ ਏ. ਐੱਸ. ਆਈ. ਦੇਸ ਰਾਜ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਦੋਵਾਂ ਔਰਤਾਂ ਨੂੰ ਫੜਿਆ ਹੈ , ਜਦੋਂ ਕਿ ਉਨ੍ਹਾਂ ਦੇ ਤਿੰਨੋਂ ਮਰਦ ਸਾਥੀ ਫ਼ਰਾਰ ਹਨ। ਪੁਲਸ ਨੇ ਪੰਜ ਮੁਲਜ਼ਮਾਂ ਖਿਲਾਫ਼ ਧਾਰਾ 389/506/323/120-ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਗ੍ਰਿਫ਼ਤਾਰ ਔਰਤਾਂ ਵਿਚੋਂ ਇਕ ਵਿਆਹੁਤਾ ਅਤੇ ਦੂਜੀ ਕੁਆਰੀ ਹੈ। ਇਕ ਔਰਤ ਗੜ੍ਹਸ਼ੰਕਰ-ਬੰਗਾ ਰੋਡ ’ਤੇ ਸਥਿਤ ਇਕ ਪਿੰਡ ਦੀ ਅਤੇ ਦੂਜੀ ਚੰਡੀਗੜ੍ਹ ਰੋਡ ’ਤੇ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਹੈ।
ਤਾਜਾ ਜਾਣਕਾਰੀ