ਮੋਗਾ ਵਿੱਚ ਇੱਕ ਦੁਕਾਨ ਦੇ ਬਾਹਰ ਬੈਠ ਕੇ ਫੋਨ ਸੁਣ ਰਹੇ ਇੱਕ ਦੁਕਾਨਦਾਰ ਤੋਂ ਮੋਟਰਸਾਈਕਲ ਸਵਾਰ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਸਾਹਮਣੇ ਵਾਲੀ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਇਹ ਘਟਨਾ ਕੈਦ ਹੋ ਗਈ। ਦੁਕਾਨਦਾਰ ਨਹੀਂ ਸੀਸੀਟੀਵੀ ਵਿੱਚ ਨਜ਼ਰ ਆਉਣ ਵਾਲੇ ਇਨ੍ਹਾਂ ਲੜਕਿਆਂ ਖਿਲਾਫ ਸ਼ਿਕਾਇਤ ਕੀਤੀ ਹੈ। ਅਜੇ ਤੱਕ ਮੋਬਾਇਲ ਫੋਨ ਖੋਹਣ ਵਾਲੇ ਪੁਲਿਸ ਦੇ ਅੜਿੱਕੇ ਨਹੀਂ ਆਏ। ਦੁਕਾਨਦਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਅੱਜ ਕੱਲ੍ਹ ਹਰ ਇਨਸਾਨ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ।
ਅਸੀਂ ਹੱਦ ਤੋਂ ਵੱਧ ਮੋਬਾਈਲ ਦੀ ਵਰਤੋਂ ਕਰ ਰਹੇ ਹਾਂ। ਕਈ ਵਾਰ ਬੇਧਿਆਨੇ ਹੋ ਕੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਅਸੀਂ ਖੋਹ ਦਾ ਸ਼ਿਕਾਰ ਹੋ ਜਾਂਦੇ ਹਾਂ। ਅਜਿਹਾ ਹੀ ਮੋਗਾ ਦੇ ਇੱਕ ਦੁਕਾਨਦਾਰ ਨਾਲ ਵਾਪਰਿਆ ਹੈ। ਇਹ ਦੁਕਾਨਦਾਰ ਆਪਣੀ ਦੁਕਾਨ ਦੇ ਸਾਹਮਣੇ ਬੈਠਾ ਕਿਸੇ ਨਾਲ ਮੋਬਾਈਲ ਫੋਨ ਤੇ ਗੱਲਾਂ ਕਰ ਰਿਹਾ ਸੀ। ਦੋ ਮੋਟਰਸਾਈਕਲ ਸਵਾਰ ਉਸ ਦਾ ਮੋਬਾਇਲ ਖੋਹ ਕੇ ਲੈ ਗਏ। ਪੀੜਤ ਨੇ ਇੱਕ ਕਿਲੋਮੀਟਰ ਤੱਕ ਲੁਟੇਰਿਆਂ ਦਾ ਪਿੱਛਾ ਕੀਤਾ ਪਰ ਉਹ ਹੱਥ ਨਹੀਂ ਲੱਗੇ।
ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੀੜਤ ਨੇ ਸੀਸੀਟੀਵੀ ਕੈਮਰੇ ਵਿੱਚ ਦੇਖ ਕੇ ਲੁਟੇਰਿਆਂ ਦੀ ਅਖਬਾਰ ਵਿੱਚ ਫੋਟੋ ਵੀ ਛਪਾਈ ਅਤੇ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਹੈ। ਪਰ ਅਜੇ ਤੱਕ ਲੁਟੇਰੇ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੀੜਤ ਦੁਕਾਨਦਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਨ੍ਹਾਂ ਲੁਟੇਰਿਆਂ ਤੋਂ ਬਚਾਅ ਲਈ ਸਾਨੂੰ ਖੁਦ ਹੀ ਸਾਵਧਾਨ ਹੋਣਾ ਪਵੇਗਾ। ਘਰ ਤੋਂ ਬਾਹਰ ਜਾਂ ਸੁੰਨਸਾਨ ਥਾਵਾਂ ਤੇ ਫੋਨ ਧਿਆਨ ਨਾਲ ਬਾਹਰ ਕੱਢੋ। ਫੋਨ ਸੁਣਦੇ ਸਮੇਂ ਸਾਨੂੰ ਬਿਲਕੁਲ ਚੁਸਤ ਦਰੁਸਤ ਰਹਿਣਾ ਚਾਹੀਦਾ ਹੈ। ਜ਼ਰਾ ਜਿੰਨੀ ਅਣਗਹਿਲੀ ਕਾਰਨ ਸਾਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ। ਪੁਲਿਸ ਨੂੰ ਵੀ ਅਜਿਹੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ