ਇੰਦਰਜੀਤ ਦੀ ਯਾਦ ਚ ਕੀਤੀ ਪੋਸਟ ਸ਼ੇਅਰ

ਰਵੀ ਸਿੰਘ ਖਾਲਸਾ ਨੇ ਵੀਰ ਇੰਦਰਜੀਤ ਦੀ ਯਾਦ ਚ ਕੀਤੀ ਪੋਸਟ ਸ਼ੇਅਰ ‘ਰਵੀ ਸਿੰਘ ਖਾਲਸਾ ਏਡ ਨੇ ਵੀਰ ਇੰਦਰਜੀਤ ਸਿੰਘ ਖਾਲਸਾ ਏਡ ਦੀ ਯਾਦ ਚ ਭਾਵੁਕ ਹੋ ਕੇ ਪੋਸਟ ਸ਼ੇਅਰ ਕੀਤੀ ਹੈ ਉਨ੍ਹਾਂ ਨੇ ਜਿਆਦਾ ਨਹੀਂ ਕੁੱਝ ਲਿਖਿਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਰਵੀ ਸਿੰਘ ਖਾਲਸਾ ਕਿੰਨੇ Dukhi ਹਨ।ਉਨ੍ਹਾਂ ਨੇ ਗੁਰਬਾਣੀ ਦੀ ਪੰਕਤੀ ਲਿਖੀ ਹੈ। ‘ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹੈ ਸਮਾਈ’ਤੁਹਾਨੂੰ ਦੱਸ ਦੇਈਏ ਕਿ ਅੱਜ ਕੌਮ ਦਾ ਇਕ ਨੌਜਵਾਨ ਹੀਰਾ ਖਾਲਸਾ ਏਡ ਦਾ ਸੇਵਾਦਾਰ ਵੀਰ ਇੰਦਰਜੀਤ ਸਿੰਘ ਚੱਲ ਵਸਿਆ ਜੀ।

ਗੁਰੂ ਸਾਹਿਬ ਵੀਰ ਨੂੰ ਆਪਣੇ ਚਰਨਾਂ ਚ’ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਮਾਲਕਾ ਮਿਹਰ ਕਰ ਇਸ ਦੁਨਿਆਂ ਨੂੰ ਚੰਗੇ ਇੰਨਸਾਨਾਂ ਦੀ ਬਹੁਤ ਲੋੜ ਹੈ । ਵੀਰ ਜੀ ਕਾਫੀ ਸਮੇਂ ਤੋਂ ਖਾਲਸਾ ਏਡ ਨਾਲ ਸੇਵਾ ਕਰ ਰਹੇ ਸੀ ‘ਜਾਣਕਾਰੀ ਮੁਤਾਬਕ ਇਹ ਭਾਣਾ ਬਹੁਤ ਜਿਆਦਾ ਵੱਡਾ ਹੋਇਆ ਜੋ ਕੋਟਕਪੂਰਾ-ਬਾਜਾਖਾਨਾ ਰੋਡ ‘ਤੇ ਉਸ ਸਮੇਂ ਹੋਇਆ , ਜਦੋਂ ਖਾਲਸਾ ਏਡ ਦੇ ਵਾਲੰਟੀਅਰ ਇੰਦਰਜੀਤ ਬਠਿੰਡਾ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਸਮੱਗਰੀ ਦੇ ਕੇ ਵਾਪਸ ਪਰਤ ਰਹੇ ਸਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਫਿਲਹਾਲ ਉਨ੍ਹਾਂ ਦੇ ਨਾਲ ਵਾਲਾ ਦੂਜਾ ਨੌਜਵਾਨ ਠੀਕ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਸ ਸਮੇਂ ਖਾਲਸਾ ਏਡ ਲੋੜਵੰਦ ਲੋਕਾਂ ਲਈ ਪੂਰੀ ਦੁਨੀਆ ਚ ਸਹਾਰਾ ਬਣੀ ਹੋਈ ਹੈ । ਸੰਸਥਾ ਵਲੋਂ ਰੋਜ਼ਾਨਾ ਹਜ਼ਾਰਾਂ ਭੁੱ-ਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਕੇ ਰੋਜ਼ੀ-ਰੋਟੀ ਗੁਆਚਣ ਦਾ ਅਹਿਸਾਸ ਵੀ ਨਹੀਂ ਹੋਣ ਦਿੱਤਾ ਜਾ ਰਿਹਾ।ਸੰਸਥਾ ਵਲੋਂ ਲੋੜਵੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ ‘ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਵੱਲੋਂ ਦੁੱਧ ਵੀ ਪਹੁੰਚਾਇਆ ਜਾ ਰਿਹਾ ਹੈ।


ਤਾਜਾ ਜਾਣਕਾਰੀ
ਰਵੀ ਸਿੰਘ ਖਾਲਸਾ ਨੇ ਵੀਰ ਇੰਦਰਜੀਤ ਦੀ ਯਾਦ ਚ ਭਾਵੁਕ ਹੋਕੇ ਦੇਖੋ ਕੀ ਕਿਹਾ
ByadminApril 21, 2020Comments Off on ਰਵੀ ਸਿੰਘ ਖਾਲਸਾ ਨੇ ਵੀਰ ਇੰਦਰਜੀਤ ਦੀ ਯਾਦ ਚ ਭਾਵੁਕ ਹੋਕੇ ਦੇਖੋ ਕੀ ਕਿਹਾ
Previous Postਇਸ ਦੇਸ਼ ਦੇ ਰਾਸ਼ਟਰਪਤੀ ਨੇ ਇਹ ਚੀਜ ਲਾਂਚ ਕਰ ਕੀਤਾ ਦਾਅਵਾ, ਇਸ ਨਾਲ ਖਤਮ ਹੋਵੇਗਾ ਕੋਰੋਨਾ ਵਾਇਰਸ
Next Postਕਰਲੋ ਘਿਓ ਨੂੰ ਭਾਂਡਾ - ਬੋਖਲਾਏ ਚੀਨ ਨੇ ਅਮਰੀਕਾ ਨੂੰ ਦਿਖਾਈਆਂ ਅੱਖਾਂ