ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਸਮੇਂ ਵਿੱਚ ਸਾਨੂੰ ਇੰਟਰਨੈੱਟ ਦੇ ਜ਼ਰੀਏ ਏਨੀ ਜ਼ਿਆਦਾ ਸਹੂਲਤਾਂ ਮਿਲਦੀਆਂ ਹਨ ਕਿ ਅਸੀਂ ਘਰ ਬੈਠੇ ਹੀ ਹਰ ਚੀਜ਼ ਨੂੰ ਸਿੱਖ ਸਕਦੇ ਹਾਂ। ਵਿਦਿਅਕ ਅਦਾਰਿਆਂ ਦੇ ਬੰਦ ਹੋਣ ਕਾਰਨ ਜਿਥੇ ਕਰੋਨਾ ਦੇ ਸਮੇਂ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ। ਜਿਸ ਵਾਸਤੇ ਬੱਚਿਆਂ ਨੂੰ ਵਧੇਰੇ ਸਮਾਂ ਫੋਨ ਵੀ ਮਾਪਿਆਂ ਵੱਲੋਂ ਦਿੱਤਾ ਜਾਂਦਾ ਸੀ ਤਾਂ ਜੋ ਉਹ ਆਪਣੀ ਪੜ੍ਹਾਈ ਨੂੰ ਲਗਾਤਾਰ ਕਰ ਸਕਣ। ਇਸ ਸਮੇਂ ਦੌਰਾਨ ਹੀ ਜਿੱਥੇ ਬਹੁਤ ਸਾਰੇ ਬੱਚਿਆਂ ਨੂੰ ਵਧੇਰੇ ਸਮਾਂ ਮੋਬਾਇਲ ਫੋਨ ਉੱਪਰ ਵਕਤ ਬਤੀਤ ਕਰਨ ਦੀ ਆਦਤ ਪੈ ਗਈ।

ਉੱਥੇ ਹੀ ਕਈ ਬੱਚਿਆਂ ਵੱਲੋਂ ਹੋਰ ਚੀਜ਼ਾਂ ਉੱਪਰ ਵਧੇਰੇ ਧਿਆਨ ਦਿੱਤਾ ਗਿਆ ਜਿੱਥੇ ਕਿ ਬੱਚੇ ਯੂ-ਟਿਊਬ ਤੋਂ ਵੱਖ ਵੱਖ ਆਪਣੇ ਸਕੂਲ ਦੇ ਪਰਜੈਕਟ ਦੇ ਸਬੰਧੀ ਜਾਣਕਾਰੀ ਵੀ ਹਾਸਲ ਕਰਦੇ ਹਨ। ਅਤੇ ਕੁਝ ਬੱਚੇ ਨੂੰ ਗਲਤ ਸੰਗਤ ਵਿੱਚ ਵੀ ਪੈ ਜਾਂਦੇ ਹਨ। ਹੁਣ ਯੂਟਿਊਬ ਤੇ ਵੀਡੀਓ ਦੇਖ ਕੇ ਇੱਕ ਮੁੰਡੇ ਵੱਲੋਂ ਬਣਾਈ ਗਈ ਸ਼ਰਾਬ ਦੇ ਕਾਰਨ ਪੈੱਗ ਲਾਉਣ ਤੇ ਹੀ ਹਸਪਤਾਲ ਪਹੁੰਚਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 12 ਸਾਲਾਂ ਦੇ ਬੱਚੇ ਵੱਲੋਂ ਯੂ-ਟਿਊਬ ਤੋਂ ਦੇਖ ਕੇ ਆਪਣੇ ਘਰ ਵਿਚ ਹੀ ਸ਼ਰਾਬ ਬਣਾਈ ਗਈ।

ਜਿਸ ਤੋਂ ਬਾਅਦ ਇਸ ਸ਼ਰਾਬ ਨੂੰ ਪੀਣ ਤੋਂ ਬਾਅਦ ਲੜਕੇ ਨੂੰ ਹਸਪਤਾਲ ਜਾਣਾ ਪਿਆ, ਦੱਸਿਆ ਗਿਆ ਹੈ ਕਿ ਜਿੱਥੇ ਬਾਰਾਂ ਸਾਲਾਂ ਦੇ ਬੱਚੇ ਵੱਲੋਂ ਆਪਣੇ ਘਰ ਵਿੱਚ ਹੀ ਮਾਪਿਆਂ ਵੱਲੋਂ ਲਿਆਂਦੇ ਹੋਏ ਅੰਗੂਰਾਂ ਦੇ ਨਾਲ ਸ਼ਰਾਬ ਬਣਾਈ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਜ਼ਮੀਨ ਵਿੱਚ ਲੁਕੋ ਕੇ ਰੱਖ ਦਿੱਤਾ ਗਿਆ। ਇਸ 12 ਸਾਲਾਂ ਦੇ ਬੱਚੇ ਵੱਲੋਂ ਜਿਥੇ ਬਣਾਈ ਗਈ ਸ਼ਰਾਬ ਆਪਣੇ ਇਕ ਜਮਾਤੀ ਨੂੰ ਪਲਾ ਦਿੱਤੀ ਗਈ।

ਉੱਥੇ ਹੀ ਉਸ ਲੜਕੇ ਦੀ ਗੰਭੀਰ ਹਾਲਤ ਹੋਣ ਤੇ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਸਥਿਤੀ ਨੂੰ ਸਥਿਰ ਦੱਸਦੇ ਹੋਏ ਹਸਪਤਾਲੋਂ ਛੁੱਟੀ ਦਿੱਤੀ ਗਈ ਹੈ। ਜਿੱਥੇ ਮਾਪੇ ਇਸ ਗੱਲ ਤੋਂ ਜਾਣੂ ਸਨ ਕਿ ਉਨ੍ਹਾਂ ਦੇ ਬੱਚੇ ਵੱਲੋਂ ਸ਼ਰਾਬ ਬਣਾਈ ਜਾ ਰਹੀ ਹੈ। ਉਥੇ ਹੀ ਉਨ੍ਹਾਂ ਵੱਲੋਂ ਬੱਚੇ ਨੂੰ ਕੁਝ ਨਹੀਂ ਆਖਿਆ ਗਿਆ। ਉੱਥੇ ਹੀ ਹੁਣ ਸ਼ਰਾਬ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਕਿ ਉਸ ਵਿੱਚ ਕੋਈ ਅਲਕੋਹਲ ਮਿਕਸ ਕੀਤਾ ਗਿਆ ਹੈ ਜਾ ਨਹੀ।


ਤਾਜਾ ਜਾਣਕਾਰੀ
ਯੂ-ਟਿਊਬ ਦੇਖ 12 ਸਾਲਾਂ ਮੁੰਡੇ ਨੇ ਬਣਾਈ ਸ਼ਰਾਬ- ਪੀਣ ਤੇ ਹੋਇਆ ਹਸਪਤਾਲ ਭਰਤੀ
ByadminAugust 1, 2022Comments Off on ਯੂ-ਟਿਊਬ ਦੇਖ 12 ਸਾਲਾਂ ਮੁੰਡੇ ਨੇ ਬਣਾਈ ਸ਼ਰਾਬ- ਪੀਣ ਤੇ ਹੋਇਆ ਹਸਪਤਾਲ ਭਰਤੀ
Previous Postਲੁਟੇਰੀ ਲਾੜੀ ਨੂੰ ਫੜਨ ਲਈ ਪੁਲਿਸ ਨੇ ਅਪਣਾਈ ਫ਼ਿਲਮੀ ਚਾਲ, ASI ਬਣਿਆ ਲਾੜੇ ਦਾ ਪਿਤਾ
Next Postਭਾਰਤੀ ਕੁੜੀ ਵੀਡੀਓ ਜਰੀਏ ਆਨਲਾਈਨ ਅਮਰੀਕਾ ਦੇ ਮੁੰਡੇ ਨਾਲ ਕਰੇਗੀ ਵਿਆਹ- ਕੋਰਟ ਵਲੋਂ ਦਿੱਤੀ ਇਜਾਜਤ