ਦੋਸਤੋ ਅੱਜ ਕੱਲ ਦੇ ਵਿਅਸਤ ਜੀਵਨ ਜਾਂ ਫਿਰ ਕਹੀਏ ਕਿ ਗ਼ਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਹਰ ਵਿਅਕਤੀ ਨੂੰ ਕੋਈ ਨਾ ਕੋਈ ਬਿਮਾਰੀ ਜਰੂਰ ਹੈ, ਇਨ੍ਹਾਂ ਹੀ ਬਿਮਾਰੀਆਂ ਵਿਚੋਂ ਇੱਕ ਹੈ ਯੂਰਿਕ ਐਸਿਡ। ਯੂਰਿਕ ਐਸਿਡ ਜਦੋਂ ਵੱਧ ਜਾਵੇ ਤਾਂ ਇਹ ਸਾਡੇ ਜੋੜਾਂ, ਗੁਰਦਿਆਂ ਅਤੇ ਸਰੀਰ ਦੇ ਹੋਰ ਭਾਗਾਂ ਵਿੱਚ ਜਮਾਂ ਹੋਣ ਲੱਗ ਜਾਂਦਾ ਹੈ।
ਜਿਸ ਕਾਰਨ ਅੱਗੇ ਚੱਲ ਕੇ ਜੋੜਾਂ ਦੇ ਦਰਦ, ਵਾਤ ਰੋਗ ਅਤੇ ਗਠੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਇਸਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਅੱਗੇ ਚੱਲ ਕੇ ਉੱਠਣ ਬੈਠਣ ਅਤੇ ਤੁਰਨ ਫਿਰਨ ਵਿੱਚ ਵੀ ਦਿੱਕਤ ਆਉਣ ਲੱਗਦੀ ਹੈ।
ਇਸ ਲਈ ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਨੁਸਖਾ ਦੱਸਣ ਜਾਂ ਰਹੇ ਹਾਂ, ਜਿਸ ਨੂੰ ਵਰਤ ਕੇ ਤੁਸੀਂ ਯੂਰਿਕ ਐਸਿਡ ਨੂੰ ਜੜ ਤੋਂ ਖਤਮ ਕਰ ਸਕਦੇ ਹੋ। ਦੋਸਤੋ ਇਸ ਨੁਸਖੇ ਨੂੰ ਤਿਆਰ ਕਾਰਨ ਦੇ ਲਈ ਸਭ ਤੋਂ ਪਹਿਲਾਂ 250 ਗ੍ਰਾਮ ਕਾਲੀਆਂ ਮਿਰਚਾਂ ਦੀ ਜਰੂਰਤ ਹੈ।
ਸਭ ਤੋਂ ਪਹਿਲਾਂ ਇਨ੍ਹਾਂ ਮਿਰਚਾਂ ਨੂੰ ਇੱਕ ਕੱਚ ਦੇ ਬਰਤਨ ਵਿੱਚ ਪਾ ਲਵੋ ਅਤੇ ਮਿਰਚਾਂ ਤੋਂ ਬਾਅਦ ਤੁਸੀਂ ਏਨਾ ਨਿੰਬੂ ਦਾ ਰਸ ਪਾਉਣਾ ਹੈ ਕਿ ਕਾਲੀਆਂ ਮਿਰਚ ਨਿੰਬੂ ਦੇ ਰਸ ਵਿੱਚ ਚੰਗੀ ਤਰਾਂ ਡੁੱਬ ਜਾਣ। ਕਾਲੀਆਂ ਮਿਰਚਾਂ ਦੇ ਚੰਗੀ ਤਰਾਂ ਡੁੱਬ ਜਾਣ ਤੋਂ ਬਾਅਦ ਇਸ ਬਰਤਨ ਨੂੰ ਬੰਦ ਕਰਕੇ 15 ਦਿਨ ਲਈ ਰੱਖ ਦੇਣਾ ਹੈ।
ਪੂਰੇ 15 ਦਿਨਾਂ ਬਾਅਦ ਇਸ ਬਰਤਨ ਵਿਚੋਂ ਕੱਲੀਆਂ ਮਿਰਚਾਂ ਨੂੰ ਬਾਹਰ ਕੱਢ ਲੈਣਾ ਹੈ ਅਤੇ ਕਿਸੇ ਹੋਰ ਕੱਚ ਦੇ ਬਰਤਨ ਵਿੱਚ ਇਨ੍ਹਾਂ ਨੂੰ ਪਾ ਲੈਣਾ ਹੈ। ਇਸਤੋਂ ਬਾਅਦ ਹਰ ਰੋਜ਼ ਤੁਸੀਂ 5 ਤੋਂ 10 ਮਿਰਚਾਂ ਨੂੰ ਚਬਾ ਚਬਾ ਕੇ ਖਾਣਾ ਹੈ। ਇਸ ਨੁਸਖੇ ਨੂੰ ਇਸਤੇਮਾਲ ਕਰਨ ਨਾਲ ਜੇਕਰ ਤੁਹਾਡੇ ਕੜੱਲਾਂ ਪੈਂਦੀਆਂ ਹਨ, ਤੁਹਾਡੇ ਜੋੜਾਂ ਵਿੱਚ ਦਰਦ ਹੈ,
ਤੁਹਾਡਾ ਯੂਰਿਕ ਐਸਿਡ ਵੱਧ ਹੈ ਜਾਂ ਫਿਰ ਤੁਹਾਡੇ ਜੋੜਾਂ ਵਿੱਚ ਗੰਢ ਹੈ ਜਾਂ ਤੁਹਾਡੇ ਹੱਥਾਂ-ਪੈਰਾਂ ਤੇ ਸੋਜ ਆਈ ਹੈ, ਇਹ ਸਭ ਕੁਝ ਬਿਲਕੁਲ ਠੀਕ ਹੋ ਜਾਵੇਗਾ। ਇਸ ਨੁਸਖੇ ਨੂੰ ਸਿਰਫ 10 ਦਿਨ ਇਸਤੇਮਾਲ ਕਰਨ ਤੋਂ ਬਾਅਦ ਹੀ ਤੁਹਾਨੂੰ ਆਪਣੇ ਸਰੀਰ ਵਿੱਚ ਬਹੁਤ ਫਰਕ ਨਜ਼ਰ ਆਵੇਗਾ।
ਘਰੇਲੂ ਨੁਸ਼ਖੇ