ਰੱਖੀ ਇਹ ਸ਼ਰਤ
ਰੋਮ:ਇਟਲੀ ਦੇ ਇਕ ਸ਼ਹਿਰ ਵਿਚ ਰਹਿਣ ਲਈ ਮੁਫਤ ਘਰ ਅਤੇ ਕੈਸ਼ ਬੋਨਸ ਮਿਲ ਰਿਹਾ ਹੈ। ਇਸ ਲਈ ਸਿਰਫ ਇਕ ਸ਼ਰਤ ਹੈ ਕਿ ਇਲਾਕੇ ਵਿਚ ਆਉਣ ਵਾਲੇ ਜੋੜੇ ਦਾ ਇਕ ਬੱਚਾ ਹੋਣਾ ਚਾਹੀਦਾ ਹੈ। ਅਸਲ ਵਿਚ ਕੈਮਰਾਮੇਟਾ ਵਿਚ ਆਬਾਦੀ ਘੱਟ ਰਹੀ ਹੈ ਅਤੇ ਕਈ ਘਰ ਖਾਲੀ ਪਏ ਹਨ। ਲਿਹਾਜਾ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਮਾਊਂਟ ਐਟਨਾ ਨੇੜੇ ਵਸੇ ਇਸ ਸ਼ਹਿਰ ਵਿਚ ਇਹ ਆਕਰਸ਼ਕ ਯੋਜਨਾ ਸ਼ੁਰੂ ਕੀਤੀ ਗਈ ਹੈ।
ਸਿਸਿਲੀ ਦੇ ਭੂ-ਮੱਧ ਸਾਗਰੀ ਟਾਪੂ ‘ਤੇ ਸੂਰਜ ਡੁੱਬਣ ਦਾ ਬਿਹਤਰੀਨ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਸ ਜਗ੍ਹਾ ਦਾ ਖੁਸ਼ਹਾਲ ਇਤਿਹਾਸ ਰਿਹਾ ਹੈ ਪਰ ਹੁਣ ਇਸ ਦੀ ਆਬਾਦੀ ਘੱਟ ਰਹੀ ਹੈ ਅਤੇ ਕਈ ਇਮਾਰਤਾਂ ਖਾਲੀ ਪਈਆਂ ਹਨ। ਲਿਹਾਜਾ ਮੇਅਰ ਵਿਨਸੇਨਜ਼ੋ ਜਿਆਮਬ੍ਰੋਨ (Vincenzo Giambrone) ਨੇ ਆਪਣੇ ਗ੍ਰਹਿ ਨਗਰ ਅਤੇ ਇਤਿਹਾਸਿਕ ਕੇਂਦਰ ਨੂੰ ਬਚਾਉਣ ਲਈ ਇਕ ਅਭਿਲਾਸ਼ੀ ਯੋਜਨਾ ਸ਼ੁਰੂ ਕੀਤੀ ਹੈ। ਉਹ ਘਰ ਛੱਡ ਰਹੇ ਮਾਲਕਾਂ ਨੂੰ ਇਸ ਗੱਲ ਲਈ ਰਾਜ਼ੀ ਕਰ ਰਹੇ ਹਨ ਕਿ ਉਹ ਆਪਣੇ ਖਾਲੀ ਘਰਾਂ ਦੀ ਚਾਬੀ ਉਨ੍ਹਾਂ ਨੂੰ ਦੇ ਦੇਣ ਤਾਂ ਜੋ ਉਨ੍ਹਾਂ ਘਰਾਂ ਨੂੰ ਲੋੜਵੰਦ ਲੋਕਾਂ ਨੂੰ ਦਿੱਤਾ ਜਾ ਸਕੇ ਅਤੇ ਇਲਾਕੇ ਵਿਚ ਲੋਕਾਂ ਦੀ ਆਬਾਦੀ ਨੂੰ ਵਧਾਇਆ ਜਾ ਸਕੇ।
ਇੱਥੇ ਆਉਣ ਦੇ ਬਾਅਦ ਜਿਨ੍ਹਾਂ ਜੋੜਿਆਂ ਦੇ ਬੱਚਾ ਹੋਵੇਗਾ ਉਨ੍ਹਾਂ ਨੂੰ ਨਕਦ ਬੋਨਸ ਵੀ ਦਿੱਤਾ ਜਾਵੇਗਾ। ਖਰੀਦਦਾਰਾਂ ਨੂੰ ਘਰ ਦੇ ਨਵੀਨੀਕਰਨ ਦੇ ਪ੍ਰਸਤਾਵ ਨੂੰ ਪੇਸ਼ ਕਰਨਾ ਹੋਵੇਗਾ, ਜਿਸ ਦੇ ਤਹਿਤ ਉਨ੍ਹਾਂ ਨੂੰ 4,300 ਪੌਂਡ ਜਮਾਂ ਕਰਨੇ ਹੋਣਗੇ ਅਤੇ ਇਸ ਗੱਲ ‘ਤੇ ਸਹਿਮਤ ਹੋਣਾ ਹੋਵੇਗਾ ਕਿ ਉਹ ਇੱਥੇ ਆਉਣ ਦੇ 3 ਸਾਲ ਦੇ ਅੰਦਰ ਘਰ ਦਾ ਨਵੀਨੀਕਰਨ ਕਰਾਉਣਗੇ। ਨਵੀਨੀਕਰਨ ਪੂਰਾ ਹੁੰਦੇ ਹੀ ਜਮਾਂ ਕਰਵਾਈ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ ਅਤੇ ਇਮਾਰਤ ਨੂੰ ਫੈਮਿਲੀ ਹੋਮ ਜਾਂ ਦੁਕਾਨ ਜਾਂ ਰੈਸਟੋਰੈਂਟ ਜਿਹੇ ਬਿਜ਼ਨੈੱਸ ਵਿਚ ਬਦਲ ਦਿੱਤਾ ਜਾਵੇਗਾ। ਉਸ ਜੋੜੇ ਨੂੰ ਤਰਜੀਹ ਦਿੱਤੀ ਜਾਵੇਗੀ ਜਿਸ ਦੇ ਇਕ ਬੱਚਾ ਵੀ ਹੋਵੇਗਾ।
ਜਿਹੜੇ ਜੋੜਿਆਂ ਦੇ ਇੱਥੇ ਆਉਣ ਦੇ ਬਾਅਦ ਬੱਚਾ ਹੋਵੇਗਾ ਉਨ੍ਹਾਂ ਨੂੰ 865 ਪੌਂਡ ਦਾ ਨਕਦ ਬੋਨਸ ਵੀ ਦਿੱਤਾ ਜਾਵੇਗਾ। ਮੇਅਰ ਨੇ ਕਿਹਾ ਕਿ ਉਹ ਸ਼ਹਿਰ ਨੂੰ ਵਸਾਉਣ ਲਈ ਦ੍ਰਿੜ੍ਹ ਹਨ। ਇਹ ਸ਼ਹਿਰ ਕਰੀਬ 3,200 ਫੁੱਟ ਦੀ ਉਚਾਈ ‘ਤੇ ਸਥਿਤ ਹੈ ਅਤੇ ਇਕ ਜੀਵੰਤ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸ਼ਾਨਦਾਰ, ਪੁਰਾਣੇ ਇਤਿਹਾਸਿਕ ਕੇਂਦਰ ਨੂੰ ਖਾਲੀ ਅਤੇ ਖੰਡਰ ਵਿਚ ਤਬਦੀਲ ਹੁੰਦੇ ਹੋਏ ਨਹੀਂ ਦੇਖ ਸਕਦਾ।
ਤਾਜਾ ਜਾਣਕਾਰੀ