ਆਈ ਤਾਜ਼ਾ ਵੱਡੀ ਖਬਰ

ਇਨਸਾਨ ਦੀ ਕਿਸਮਤ ਵਿਚ ਜਿਥੋਂ ਦਾ ਦਾਣਾ ਪਾਣੀ ਚੁਗਣਾ ਲਿਖਿਆ ਹੁੰਦਾ ਹੈ ਉਥੇ ਹੀ ਕਿਸਮਤ ਉਸ ਇਨਸਾਨ ਨੂੰ ਖਿੱਚ ਕੇ ਲੈ ਜਾਂਦੀ ਹੈ। ਇਸ ਤਰ੍ਹਾਂ ਜ਼ਿੰਦਗੀ ਦੀ ਇੱਕ ਸੱਚਾਈ ਹੈ ਮੌਤ, ਉਹ ਵੀ ਇਨਸਾਨ ਨੂੰ ਉਥੇ ਹੀ ਮਿਲਦੀ ਹੈ , ਜਿੱਥੇ ਉਸ ਪ੍ਰਮਾਤਮਾ ਵੱਲੋਂ ਲਿਖੀ ਗਈ ਹੁੰਦੀ ਹੈ। ਉਸ ਵਕਤ ਉਹ ਚਾਹੁੰਦੇ ਹੋਏ ਵੀ ਟਾਲਿਆ ਨਹੀਂ ਜਾ ਸਕਦਾ। ਵਿਦੇਸ਼ਾਂ ਦੀ ਧਰਤੀ ਤੇ ਜਿੱਥੇ ਰੋਜ਼ੀ-ਰੋਟੀ ਦੀ ਖਾਤਰ ਬਹੁਤ ਸਾਰੇ ਪੰਜਾਬੀ ਪਰਿਵਾਰ ਗਏ ਹੋਏ ਹਨ ਉਥੇ ਹੀ ਉਨ੍ਹਾਂ ਨਾਲ ਵਾਪਰਨ ਵਾਲੇ ਭਿਆਨਕ ਸੜਕ ਹਾਦਸੇ ਉਨ੍ਹਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ।

ਹੁਣ ਯੂਰਪ ਵਿੱਚ 37 ਸਾਲਾ ਪੰਜਾਬਣ ਕੁੜੀ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਅਧੀਨ ਆਉਂਦੇ ਪਾਲੀਦਾਨੋ ਸ਼ਹਿਰ ਦੇ ਵਿਚ ਇਕ 37 ਸਾਲਾ ਪੰਜਾਬਣ ਮੁਟਿਆਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਹੈ। 37 ਸਾਲਾਂ ਦੀ ਭਾਰਤੀ ਸੈਣੀ ਜਿੱਥੇ ਆਪਣੇ ਪਰਿਵਾਰ ਸਮੇਤ ਕਾਫੀ ਲੰਮੇ ਸਮੇਂ ਤੋਂ ਇਟਲੀ ਵਿਚ ਰਹਿ ਰਹੀ ਸੀ।

ਜਿੱਥੇ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਦੇ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਸੀ ਜਿੱਥੇ ਉਸਦੇ 15 ਅਤੇ 11 ਸਾਲ ਦੇ 2 ਬੱਚੇ ਹਨ। ਉਥੇ ਹੀ ਸੜਕ ਪਾਰ ਕਰਨ ਲੱਗਿਆ ਭਾਰਤੀ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਜਦੋਂ ਉਹ ਪੈਦਲ ਜਾ ਰਹੀ ਸੀ ਅਤੇ ਸੜਕ ਪਾਰ ਕਰਦਿਆਂ ਇਕ ਕਾਰ ਦੀ ਚਪੇਟ ਵਿਚ ਆ ਗਈ।

ਇਸ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਜਿੱਥੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਉਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਕਾਗਜ਼ੀ ਕਾਰਵਾਈ ਕੀਤੇ ਜਾਣ ਤੋਂ ਬਾਅਦ ਉਹ ਆਪਣੀ ਪਤਨੀ ਦੀ ਮ੍ਰਿਤਕ ਦੇਹ ਨੂੰ ਭਾਰਤ ਲੈ ਕੇ ਆਉਣਗੇ ਜਿੱਥੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਟਲੀ ਵਿਚ ਵਸਣ ਵਾਲੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਯੂਰਪ ਚ 37 ਸਾਲਾਂ ਪੰਜਾਬਣ ਕੁੜੀ ਦੀ ਸੜਕ ਹਾਦਸੇ ਚ ਹੋਈ ਮੌਤ, ਪਰਿਵਾਰ ਚ ਛਾਇਆ ਸੋਗ
ByadminJuly 26, 2022Comments Off on ਯੂਰਪ ਚ 37 ਸਾਲਾਂ ਪੰਜਾਬਣ ਕੁੜੀ ਦੀ ਸੜਕ ਹਾਦਸੇ ਚ ਹੋਈ ਮੌਤ, ਪਰਿਵਾਰ ਚ ਛਾਇਆ ਸੋਗ
Previous Postਸਰਕਾਰ ਲਈ ਆਈ ਮਾੜੀ ਖਬਰ ਪੰਜਾਬ ਰੋਡਵੇਜ ਵਰਕਰ, ਇਸ ਦਿਨ ਨੂੰ ਕਰਨਗੇ ਹਾਈਵੇ ਜਾਮ
Next Postਅਮਰੀਕਾ ਚ ਪੰਜਾਬੀ ਨੌਜਵਾਨ ਖਿਡਾਰੀ ਸਣੇ 3 ਨੌਜਵਾਨਾਂ ਦੀ ਕਾਰ ਚ ਜਿਉਂਦੇ ਸੜਨ ਕਾਰਨ ਹੋਈ ਮੌਤ, ਛਾਈ ਸੋਗ ਦੀ ਲਹਿਰ