BREAKING NEWS
Search

ਯੂਰਪ ਚ ਵਾਪਰਿਆ ਕਹਿਰ : ਪੰਜਾਬੀ ਨੌਜਵਾਨ ਨੂੰ ਖੌਫਨਾਕ ਤਰੀਕੇ ਨਾਲ ਮਿਲੀ ਮੌਤ ਦੇਖ ਗੋਰਿਆਂ ਦੀ ਕੰਬੀ ਰੂਹ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਬਹੁਤ ਸਾਰੇ ਪਰਿਵਾਰਾਂ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਹਨਾਂ ਘਰਾਂ ਦੇ ਨੌਜਵਾਨਾਂ ਵੱਲੋਂ ਜਿਥੇ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਜਿਥੇ ਜਾ ਕੇ ਉਨ੍ਹਾਂ ਵੱਲੋਂ ਭਾਰੀ ਮਿਹਨਤ ਮਸ਼ੱਕਤ ਕੀਤੀ ਹੈ। ਉਥੇ ਹੀ ਵਿਦੇਸ਼ਾਂ ਵਿੱਚ ਗਏ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੀ ਸਾਰੀ ਜਵਾਨੀ ਵਿਦੇਸ਼ਾਂ ਵਿੱਚ ਕੀਤੀ ਜਾਂਦੀ ਮਿਹਨਤ ਵਿੱਚ ਲਗਾ ਦਿੱਤੀ ਜਾਂਦੀ ਹੈ। ਜਿਸ ਸਦਕਾ ਘਰ ਦੀ ਸਥਿਤੀ ਕੁਝ ਬਿਹਤਰ ਹੋ ਸਕੇ ਅਤੇ ਉਹ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਪੂਰਾ ਕਰ ਸਕਣ। ਵਿਦੇਸ਼ਾਂ ਵਿੱਚ ਗਏ ਜਿਥੇ ਇਨ੍ਹਾਂ ਨੌਜਵਾਨਾਂ ਦੀ ਸੁੱਖ-ਸ਼ਾਂਤੀ ਲਈ ਪਰਿਵਾਰਕ ਮੈਂਬਰਾਂ ਵੱਲੋਂ ਹਰ ਵਕਤ ਪ੍ਰਮਾਤਮਾਂ ਅੱਗੇ ਅਰਦਾਸ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇ ਸੁੱਖ ਸ਼ਾਂਤੀ ਨਾਲ ਘਰ ਵਾਪਸ ਪਰਤਣ ਦੀ ਆਸ ਰੱਖੀ ਜਾਂਦੀ ਹੈ। ਪਰ ਉਹਨਾਂ ਨਾਲ ਜੁੜੀਆਂ ਹੋਈਆਂ ਕਈ ਦੁਖਦਾਈ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਯੂਰਪ ਵਿੱਚ ਕਹਿਰ ਵਾਪਰਿਆ ਹੈ ਜਿੱਥੇ ਪੰਜਾਬੀ ਨੌਜਵਾਨ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਟਲੀ ਤੋਂ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੇ ਜਲੰਧਰ ਅਧੀਨ ਆਉਣ ਵਾਲੇ ਲੱਧੇਵਾਲੀ ਦਾ ਰਹਿਣ ਵਾਲਾ ਲਛਮਣ ਦਾਸ ਲਾਡੀ ਪਿਛਲੇ ਪੰਦਰਾਂ ਸੋਲਾਂ ਸਾਲ ਤੋਂ ਇਟਲੀ ਵਿਖੇ ਰਹਿ ਰਿਹਾ ਸੀ। ਜੋ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਥੇ ਹੀ ਉਸ ਦੇ ਰਹਿਣ ਵਾਸਤੇ ਮਾਲਕਾਂ ਵੱਲੋਂ ਵੱਖਰਾ ਕਮਰਾ ਬਣਾ ਕੇ ਦਿੱਤਾ ਹੋਇਆ ਸੀ। ਜਿੱਥੇ ਲਛਮਣ ਦਾਸ ਆਪਣੇ ਇਕ ਸਾਥੀ ਨਾਲ ਰਹਿੰਦਾ ਸੀ

ਜਦੋਂ ਉਹ ਦੂਰ ਆਪਣੇ ਕੰਮ ਤੋਂ ਵਾਪਸ ਸ਼ਾਮੀਂ ਘਰ ਆਏ ਅਤੇ ਖਾਣਾ ਬਣਾ ਰਹੇ ਸਨ ਉਸੇ ਸਮੇਂ ਹੀ ਹੀਟਰ ਦਾ ਸੇਕ ਤੇਜ਼ ਹੋ ਜਾਣ ਕਾਰਨ ਕਮਰੇ ਵਿਚ ਅੱਗ ਲੱਗ ਗਈ। ਉਸ ਸਮੇਂ ਲਛਮਣ ਦਾਸ ਕਮਰੇ ਵਿੱਚ ਆਪਣੇ ਜ਼ਰੂਰੀ ਸਮਾਨ ਅਤੇ ਪੇਪਰਾਂ ਨੂੰ ਬਚਾਉਣ ਲਈ ਕਮਰੇ ਦੇ ਅੰਦਰ ਚਲਾ ਗਿਆ ਅਤੇ ਉਸੇ ਸਮੇਂ ਹੀ ਛੱਤ ਡਿੱਗਣ ਕਾਰਨ ਉਹ ਇਸ ਅੱਗ ਦੀ ਚਪੇਟ ਵਿਚ ਆ ਗਿਆ।

ਜਿੱਥੇ ਉਸ ਵਲੋ ਅਤੇ ਉਸ ਦੇ ਦੋਸਤ ਵੱਲੋਂ ਵੀ ਉਸ ਨੂੰ ਬਚਾਉਣ ਲਈ ਕਾਫੀ ਜੱਦੋਜ਼ਹਿਦ ਕੀਤੀ ਗਈ। ਅੱਗ ਤੇਜ਼ ਹੋਣ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦਾ ਦੋਸਤ ਵੀ ਕਾਫੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਰਾਹਤ ਟੀਮਾਂ ਵੱਲੋਂ ਤੁਰੰਤ ਘਟਨਾ ਸਥਾਨ ਤੇ ਪਹੁੰਚ ਕੀਤੀ ਗਈ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਕਾਰਨ ਲਛਮਣ ਦਾਸ ਦੀ ਮੌਤ ਹੋ ਗਈ। ਜਿਸ ਦੇ ਮਾਂ-ਬਾਪ ਇਸ ਦੁਨੀਆਂ ਤੇ ਨਹੀਂ ਹਨ ਅਤੇ ਉਹ ਆਪਣੇ ਪਿੱਛੇ ਹੁਣ ਆਪਣੀ ਪਤਨੀ ਅਤੇ ਤਿੰਨ ਸਾਲਾਂ ਦੀ ਬੇਟੀ ਨੂੰ ਛੱਡ ਗਿਆ ਹੈ।



error: Content is protected !!