ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਭਾਰਤੀ ਜਿੱਥੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਅਤੇ ਉਨ੍ਹਾਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਭਾਰੀ ਮਿਹਨਤ ਮੁਸ਼ਕਤ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। ਵਿਦੇਸ਼ਾਂ ਦੀ ਧਰਤੀ ਤੇ ਕੰਮ ਕਰਦੇ ਹੋਏ ਜਿੱਥੇ ਇਨ੍ਹਾਂ ਪ੍ਰਵਾਸੀਆਂ ਨੂੰ ਬਹੁਤ ਸਾਰੇ ਮੁਸ਼ਕਿਲਾਂ ਭਰੇ ਦੌਰ ਵਿਚੋਂ ਵੀ ਗੁਜ਼ਰਨਾ ਪੈਂਦਾ ਹੈ। ਉੱਥੇ ਹੀ ਵਿਦੇਸ਼ਾਂ ਵਿੱਚ ਕੰਮ ਕਰਨ ਲਈ ਗਏ ਹੋਏ ਇਨ੍ਹਾਂ ਭਾਰਤੀਆਂ ਨਾਲ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਵਿੱਚ ਇਨ੍ਹਾਂ ਦੀ ਜਾਨ ਚਲੀ ਜਾਂਦੀ ਹੈ। ਪਰਿਵਾਰ ਵੱਲੋਂ ਜਿਥੇ ਇਨਾਂ ਦੀ ਸੁੱਖ-ਸ਼ਾਂਤੀ ਲਈ ਹਰ ਵਕਤ ਅਰਦਾਸ ਕੀਤੀ ਜਾਂਦੀ ਹੈ ਤੇ ਘਰ ਪਰਤਣ ਦੀ ਆਸ ਰੱਖਦੇ ਹੋਏ ਉਨ੍ਹਾਂ ਦਾ ਇੰਤਜ਼ਾਰ ਕੀਤਾ ਜਾਂਦਾ ਹੈ।ਘਰ ਪਰਤਣ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਜੁੜੀਆਂ ਹੋਈਆਂ ਦੁਖਦਾਈ ਖਬਰਾਂ ਪਹੁੰਚ ਜਾਂਦੀਆਂ ਹਨ।

ਹੁਣ ਯੂਰਪ ਵਿੱਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਬਾਰੇ ਖਬਰ ਸਾਹਮਣੇ ਆਈ ਹੈ ਜਿੱਥੇ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਸਮਾਚਾਰ ਹਲਕਾ ਬੰਗਾ ਦੇ ਪਿੰਡ ਲੰਗੇਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਨੌਜਵਾਨ ਦੀ ਇਟਲੀ ਵਿੱਚ ਹੋਈ ਦਰਦਨਾਕ ਮੌਤ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਇਸ ਦੁਖਦਾਈ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਦੱਸਿਆ ਗਿਆ ਹੈ ਕਿ ਮਨਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਪਿਛਲੇ 14 ਸਾਲਾਂ ਤੋਂ ਇਟਲੀ ਵਿਚ ਰਹਿ ਰਿਹਾ ਸੀ ਅਤੇ ਕੰਮ ਕਰ ਰਿਹਾ ਸੀ।

ਉਥੇ ਹੀ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਉਸਦਾ ਕੋਈ ਫੋਨ ਨਾ ਆਇਆ ਅਤੇ 5 ਮਈ ਤੋਂ ਲਗਾਤਾਰ ਲਾਪਤਾ ਚੱਲ ਰਿਹਾ ਸੀ। ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਇਟਲੀ ਵਿਚ ਆਪਣੇ ਰਿਸ਼ਤੇਦਾਰਾਂ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਮਨਜਿੰਦਰ ਦੀ ਭਾਲ ਕੀਤੀ ਗਈ।

ਜਿੱਥੇ ਪੁਲਿਸ ਵੱਲੋਂ ਤਲਾਸ਼ੀ ਦੌਰਾਨ ਉਸ ਦੀ ਟੁੱਟੀ ਹੋਈ ਸਾਈਕਲ ਅਤੇ ਕੁਝ ਹੀ ਦੂਰੀ ਤੇ ਉਸਦੀ ਬੁਰੀ ਹਾਲਤ ਵਿਚ ਲਾਸ਼ ਬਰਾਮਦ ਕੀਤੀ ਗਈ ਜੋ ਬਰਸਾਤ ਕਾਰਨ ਕਾਫੀ ਖਰਾਬ ਹੋ ਚੁੱਕੀ ਸੀ। ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੇ ਹੀ ਲੱਗ ਸਕੇਗਾ। ਵਾਪਰੀ ਇਸ ਦੁਖਦਾਈ ਘਟਨਾ ਦੇ ਕਾਰਨ ਪਰਿਵਾਰ ਕਾਫ਼ੀ ਸਦਮੇ ਵਿੱਚ ਹੈ।


ਤਾਜਾ ਜਾਣਕਾਰੀ
ਯੂਰਪ ਚ ਪੰਜਾਬੀ ਨੌਜਵਾਨ ਦੀ ਹੋਈ ਇਸ ਹਾਲਾਤਾਂ ਚ ਮੌਤ, ਪੰਜਾਬ ਚ ਵਿਛੇ ਸੱਥਰ- ਤਾਜਾ ਵੱਡੀ ਖਬਰ
ByadminMay 20, 2022Comments Off on ਯੂਰਪ ਚ ਪੰਜਾਬੀ ਨੌਜਵਾਨ ਦੀ ਹੋਈ ਇਸ ਹਾਲਾਤਾਂ ਚ ਮੌਤ, ਪੰਜਾਬ ਚ ਵਿਛੇ ਸੱਥਰ- ਤਾਜਾ ਵੱਡੀ ਖਬਰ
Previous Postਆਈ ਹੈਰਾਨ ਕਰਨ ਵਾਲੀ ਖਬਰ, ਇਕ ਬੱਚੇ ਨੂੰ ਔਰਤ ਨੇ ਦਿੱਤਾ ਦੋ ਵਾਰ ਜਨਮ, ਹੋਇਆ ਚਮਤਕਾਰ
Next Postਬੋਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈਟੀ ਬਾਰੇ ਆਈ ਵੱਡੀ ਮਾੜੀ ਖਬਰ, ਪੈ ਗਈ ਹੁਣ ਇਹ ਨਵੀ ਮੁਸੀਬਤ