BREAKING NEWS
Search

ਯੁਵਰਾਜ ਸਿੰਘ ਨੇ ਅੰਮ੍ਰਿਤਸਰ ਨੂੰ ਦਿੱਤਾ ਤੋਹਫ਼ਾ ਪਰ ਉਦਘਾਟਨ ਮੌਕੇ ਹੋ ਗਿਆ ਹੰਗਾਮਾ

ਪੰਜਾਬ ਦੇ ਸ਼ੇਰ ਯੁਵਰਾਜ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹਨ ਦੱਸ ਦੇਈਏ ਕਿ ਟੀਮ ਇੰਡੀਆ ਦੇ ਸਾਬਕਾ ਧਾਕੜ ਬੱਲੇਬਾਜ਼ ਅਤੇ ਅਰਜੁਨ ਪੁਰਸਕਾਰ ਜੇਤੂ ਯੁਵਰਾਜ ਸਿੰਘ ਨੇ ਅੱਜ ਅੰਮ੍ਰਿਤਸਰ ‘ਚ ਇਕ ਸੈਂਟਰ ਆਫ ਐਕਸੀਲੈਂਸ ਕ੍ਰਿਕਟ ਅਕੈਡਮੀ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਬੱੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ

ਅਤੇ ਕਵਰੇਜ ਦੇ ਦੌਰਾਨ ਯੁਵਰਾਜ ਸਿੰਘ ਦੇ ਨਾਲ ਪਹੁੰਚੇ ਬਾਊਂਸਰ ਮੀਡੀਆ ਨਾਲ ਉਲਝ ਗਏ ਜਿਸ ਨਾਲ ਪ੍ਰੋਗਰਾਮ ਦਾ ਮਜ਼ਾ ਕਿਰਕਿਰਾ ਹੋ ਗਿਆ। ਯੁਵਰਾਜ ਬਾਊਂਸਰਾਂ ਦੇ ਨਾਲ ਬਾਹਰ ਚਲੇ ਗਏ। ਬਾਅਦ ‘ਚ ਹੋਰਨਾਂ ਵੱਲੋਂ ਮੀਡੀਆ ਤੋਂ ਮੁਆਫੀ ਮੰਗ ਕੇ ਆਪਣਾ ਪਿੱਛਾ ਛੁਡਾਉਣਾ ਪਿਆ ਅਤੇ ਅਗਲਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਮੀਡੀਆ ਜਾਣਕਾਰੀ ਅਨੁਸਾਰ ਪ੍ਰੈੱਸ ਕਾਨਫਰੰਸ ਦੇ ਦੌਰਾਨ ਯੁਵਰਾਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ‘ਤੇ ਇਕ ਫਿਲਮ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ

ਜਿਸ ‘ਤੇ ਲਗਾਤਾਰ ਕੰਮ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਕੈਂਸਰ ਦੀ ਬੀਮਾਰੀ ਤੋਂ ਕਾਫੀ ਲੰਬੀ ਲੜਾਈ ਲੜੀ ਹੈ। ਹੁਣ ਉਹ ਸਿਹਤਮੰਦ ਹਨ ਅਤੇ ਇਸ ਦੇ ਬਾਅਦ ਇਕ ਐੱਨ. ਓ. ਸੀ. ਲਈ ਕੰਮ ਕਰ ਰਹੇ ਹਨ ਜੋ ਕਿ ਕੈਂਸਰ ਨਾਲ ਪੀੜਤ ਲੋਕਾਂ ਦੀ ਕਾਫੀ ਮਦਦ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਅਜੇ ਤਕ ਉਹ 15 ਦੇ ਕਰੀਬ ਕ੍ਰਿਕਟ ਅਕੈਡਮੀ ਸੈਂਟਰ ਆਫ ਐਕਸੀਲੈਂਸ ਟ੍ਰੇਨਿੰਗ ਸੈਂਟਰ ਖੋਲ੍ਹ ਚੁੱਕੇ ਹਨ

ਅਤੇ ਪੰਜਾਬ ਦੇ ਅੰਦਰ ਅੰਮ੍ਰਿਤਸਰ ‘ਚ ਪਹਿਲਾ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕੀਤਾ ਹੈ ਅਤੇ ਇਸ ਤੋਂ ਇਲਾਵਾ ਕਪੂਰਥਲਾ ਅਤੇ ਜਲੰਧਰ ‘ਚ ਵੀ ਸੈਂਟਰ ਖੋਲ੍ਹੇ ਜਾ ਰਹੇ ਹਨ।ਦੱਸਣਯੋਗ ਹੈ ਕਿ ਯੁਵਰਾਜ ਸਿੰਘ ਦੇ ਪਿਤਾ ਦੀ ਚੰਡੀਗੜ੍ਹ ਅਕੈਡਮੀ ਪਹਿਲਾਂ ਬਹੁਤ ਮਸ਼ਹੂਰ ਹੈ। ਕ੍ਰਿਕਟਰ ਯੁਵਰਾਜ ਸਿੰਘ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਹੁਨਰ ਨਿਖਾਰਨ ਲਈ ਇਹਨਾਂ ਅਕੈਡਮੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਨਵੇਂ ਨਵੇਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲ ਸਕੇ।



error: Content is protected !!